fbpx

‘ਨਾਢੂ ਖਾਂ ‘ ਵਿੱਚ ਦਿਖੇਗੀ ਮਹਾਂਵੀਰ ਭੁੱਲਰ ਦੀ ਦਮਦਾਰ ਅਦਾਕਾਰੀ

Posted on March 6th, 2019 in News

ਲੰਮ ਸਲੰਮਾ ਕੱਦ, ਬੁਲੰਦ ਆਵਾਜ਼, ਅੱਖਾਂ ਵਿੱਚ ਦਹਿਕਦੇ ਹੋਏ ਅਗਿਆਰੇ, ਦਿਲ ਦਰਿਆ ਵਰਗਾ ਅਤੇ ਅਦਾਕਾਰੀ ਵਿੱਚ ਬਾਬਾ ਬੋਹੜ ਵਰਗੇ ਗੁਣਾਂ ਦੇ ਮਾਲਿਕ ਹਨ ਮਹਾਵੀਰ ਸਿੰਘ ਭੁੱਲਰ ਪੰਜਾਬੀ ਦਰਸ਼ਕਾਂ ਲਈ ਕੋਈ ਨਵਾਂ ਨਾਂ ਨਹੀਂ ਹੈ। ਆਪਣੀ ਅਦਾਕਾਰੀ ਨਾਲ ਹਮੇਸ਼ਾ ਹੀ ਦਰਸ਼ਕਾਂ ਦਾ ਦਿਲ ਜਿੱਤਣ ਵਾਲਾ ਇਹ ਦਿੱਗਜ ਅਦਾਕਾਰ ਤੁਹਾਨੂੰ ਛੇਤੀ ਹੀ ਪੰਜਾਬੀ ਫ਼ਿਲਮ ‘ਨਾਢੂ ਖਾਂ’ ਵਿੱਚ ਇਕ ਦਮਦਾਰ ਭੂਮਿਕਾ ਵਿੱਚ ਨਜ਼ਰ ਆਵੇਗਾ।
ਤਰਨਤਾਰਨ ਦੇ ਇਕ ਛੋਟੇ ਜਿਹੇ ਪਿੰਡ ਭੁੱਲਰ ਦੇ ਵਸਨੀਕ ਮਹਾਂਵੀਰ ਭੁੱਲਰ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ (ਡਰਾਮਾ) ਅਤੇ ਦਿੱਲੀ ਨੈਸ਼ਨਲ ਸਕੂਲ ਤੋਂ ਐਮ.ਏ. (ਥੀਏਟਰ) ਕੀਤੀ ਹੈ। ਮੁੱਢ ਤੋਂ ਹੀ ਅਦਾਕਾਰ ਬਣਨਾ ਲੋਚਦੇ ਮਹਾਂਵੀਰ ਭੁੱਲਰ ਨੇ ਪੜ•ਾਈ ਤੋਂ ਬਾਅਦ ਆਪਣੇ ਸੁਪਨਿਆਂ ਨੂੰ ਪਰਵਾਜ਼ ਦੇਣ ਲਈ ਸੁਪਨਿਆਂ ਦੁਨੀਆਂ ਮੁੰਬਈ ਵੱਲ ਰੁਖ ਕੀਤਾ। ਉਹ 1986 ਵਿਚ ਮੁੰਬਈ ਚਲੇ ਗਏ, ਜਿਥੇ ਉਨ•ਾਂ ਨੇ ਪਹਿਲੀ ਫਿਲਮ ਨਸੀਰੂਦੀਨ ਸ਼ਾਹ ਜੀ ਦੇ ਨਾਲ ‘ਮਿਰਚ ਮਸਾਲਾ’ ਵਿਚ ਕੰਮ ਕੀਤਾ। ਇਸ ਫ਼ਿਲਮ ਤੋਂ ਬਾਅਦ ਉਨ•ਾਂ ਨੂੰ ਹੋਰ ਫਿਲਮਾਂ ਦੀਆਂ ਪੇਸ਼ਕਸ਼ਾਂ ਆਉਣ ਲੱਗੀਆਂ। ਦਾਮਿਨੀ, ਜੈ, ਵਿਸ਼ਨੂੰ ਦੇਵਾ, ਘਾਇਲ, ਜੀਤ, ਬਾਰਡਰ, ਸ਼ਕਤੀ ਦਾ ਪਾਵਰ ਸਮੇਤ ਦਰਜਨ ਦੇ ਨੇੜੇ ਫ਼ਿਲਮਾਂ ਵਿੱਚ ਭੁੱਲਰ ਨੇ ਆਪਣੀ ਅਦਾਕਾਰੀ ਦੇ ਜੌਹਰ ਦਿਖਾਏ। ਸਾਲ 1995 ਵਿੱਚ ਉਹ ਮੁੰਬਈ ਛੱਡਕੇ ਵਾਪਸ ਪੰਜਾਬ ਆ ਗਏ। ਕੁਝ ਸਾਲ ਸਿਨੇਮੇ ਤੋਂ ਦੂਰ ਰਹਿਣ ਤੋਂ ਬਾਅਦ ਉਨ•ਾਂ ਪੰਜਾਬੀ ਫ਼ਿਲਮਾਂ ‘ਚ ਸਰਗਰਮੀ ਦਿਖਾਈ। ਕਬਾੜੀ , ਸਾਕ, ਸਾਡੇ ਆਲੇ, ਸੂਰਮਾ, ਰੇਡੂਆ, ਜੋਰਾ 10 ਨੰਬਰੀਆ, ਅੰਨ•ੇ ਘੋੜੇ ਦਾ ਦਾਨ, ਬੰਬੂਕਟ, ਰਾਕੀ ਮੈਂਟਲ, ਪਹਿਲਵਾਨ ਸਿੰਘ ਸਮੇਤ ਕਈ ਫ਼ਿਲਮਾਂ ਜ਼ਰੀਏ ਆਪਣੀ ਅਦਾਕਾਰੀ ਦਾ ਅਹਿਸਾਸ ਕਰਵਾਇਆ।

ਹੁਣ ਉਹ 26 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਨਿਰਮਾਤਾ ਹਰਪ੍ਰੀਤ ਸਿੰਘ ਦੇਵਗਨ, ਅਚੰਤ ਗੋਇਲ ਤੇ ਰਾਕੇਸ਼ ਦਹੀਆ ਦੀ ਫ਼ਿਲਮ ਵਿੱਚ ਇਕ ਵੱਖਰੇ ਅੰਦਾਜ਼ ਵਿੱਚ ਨਜ਼ਰ ਆਉਣਗੇ। ਸੁਖਜਿੰਦਰ ਸਿੰਘ ਬੱਬਲ ਦੀ ਲਿਖੀ ਅਤੇ ਇਮਰਾਨ ਸ਼ੇਖ਼ ਦੀ ਨਿਰਦੇਸ਼ਤ ਕੀਤੀ ਇਸ ਫ਼ਿਲਮ ਵਿੱਚ ਹਰੀਸ਼ ਵਰਮਾ ਤੇ ਵਾਮਿਕਾ ਗੱਬੀ ਨੇ ਮੁੱਖ ਭੂਮਿਕਾ ਨਿਭਾਈ ਹੈ। ਪੀਰੀਅਡ ਡਰਾਮਾ ਇਸ ਫ਼ਿਲਮ ਵਿੱਚ ਮਹਾਂਵੀਰ ਭੁੱਲਰ ਨੇ ਦਮਦਾਰ ਤੇ ਯਾਦਗਾਰ ਕਿਰਦਾਰ ਅਦਾ ਕੀਤਾ ਹੈ। ਉਨ•ਾਂ ਦਾ ਇਸ ਫ਼ਿਲਮ ਨੂੰ ਲੈ ਕਹਿਣਾ ਹੈ ਕਿ ਇਹ ਫ਼ਿਲਮ ਪੰਜਾਬੀ ਦਰਸ਼ਕਾਂ ਨੂੰ ਬੇਹੱਦ ਪਸੰਦ ਆਵੇਗੀ। ਇਹ ਫ਼ਿਲਮ ਉਨ•ਾਂ ਦੀਆਂ ਯਾਦਗਾਰੀ ਫ਼ਿਲਮਾਂ ਵਿੱਚੋਂ ਇਕ ਸਾਬਤ ਹੋਵੇਗੀ। ਦਰਸ਼ਕਾਂ ਦੇ ਵਾਂਗ ਉਸ ਨੂੰ ਵੀ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜਾਰ ਹੈ।

Comments & Feedback