in

ਗੀਤਕਾਰ ਤੇ ਗਾਇਕ ਵੀਤ ਬਲਜੀਤ ਵੀ ਨਜ਼ਰ ਆਵੇਗਾ ਬਤੌਰ ਨਾਇਕ, ਪਲੇਠੀ ਫ਼ਿਲਮ ਦੀ ਸ਼ੂਟਿੰਗ ਸ਼ੁਰੂ

ਪੰਜਾਬ ਦੇ ਇਹ ਨਾਮਵਰ ਗੀਤਕਾਰ ਤੇ ਗਾਇਕ ਵੀਤ ਬਲਜੀਤ ਭਾਵੇ ਪੰਜਾਬੀ ਫ਼ਿਲਮ ‘ਲੌਂਗ ਲਾਚੀ’ ਵਿੱਚ ਇਕ ਛੋਟਾ ਜਿਹਾ ਕਿਰਦਾਰ ਨਿਭਾ ਚੁੱਕਿਆ ਹੈ, ਪਰ ਹੁਣ ਉਹ ਬਤੌਰ ਨਾਇਕ ਫ਼ਿਲਮ ਸਕਰੀਨ ‘ਤੇ ਨਜ਼ਰ ਆਵੇਗਾ। ਉਸ ਦੀ ਪਲੇਠੀ ਫ਼ਿਲਮ ‘ਭਾਖੜਾ, ਮੈਂ ਤੇ ਤੂੰ’ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਨੈਸ਼ਨਲ ਐਵਾਰਡ ਜੇਤੂ ਫ਼ਿਲਮ ‘ਨਾਬਰ’ ਦੇ ਨਿਰਦੇਸ਼ਕ ਰਾਜੀਵ ਕੁਮਾਰ ਇਸ ਫ਼ਿਲਮ ਨੂੰ ਨਿਰਦੇਸ਼ਤ ਕਰ ਰਹੇ ਹਨ। ਇਸ ਫ਼ਿਲਮ ਵਿੱਚ ਉਸ ਨਾਲ ਬਤੌਰ ਹੀਰੋਇਨ ਇਰਵਨ ਨਜ਼ਰ ਆਵੇਗੀ। ਉਸ ਦੀ ਵੀ ਇਹ ਪਹਿਲੀ ਫ਼ਿਲਮ ਹੋਵੇਗੀ।

‘ਪੂਣੀਆ ਪ੍ਰੋਡਕਸ਼ਨ ਅਤੇ ਸਟੇਟ ਸਟੂਡੀਓ’ ਦੇ ਬੈਨਰ ਹੇਠ ਬਣ ਰਹੀ ਇਸ ਫ਼ਿਲਮ ਦੀ ਕਹਾਣੀ ਵੀ ਵੀਤ ਬਲਜੀਤ ਨੇ ਹੀ ਲਿਖੀ ਹੈ। ਫ਼ਿਲਮ ਵਿੱਚ ਇਕ ਨਾਮੀਂ ਚਿਹਰਾ ਮਹਿਮਾਨ ਭੂਮਿਕਾ ਵਿੱਚ ਨਜ਼ਰ ਆਵੇਗਾ। ਮਲਕੀਤ ਰੌਣੀ, ਸ਼ਵਿੰਦਰ ਮਾਹਲ, ਗੁਰਪ੍ਰੀਤ ਕੌਰ ਭੰਗੂ ਅਤੇ ਦੀਪਕ ਢਿੱਲੋਂ ਸਮੇਤ ਕਈ ਹੋਰ ਚਰਚਿਤ ਅਦਾਕਾਰ ਇਸ ਫ਼ਿਲਮ ਦਾ ਹਿੱਸਾ ਹੈ। ਫ਼ਿਲਮ ‘ਚ ਲਾਈਨ ਨਿਰਮਾਤਾ ਵਜੋਂ ਮੁਕੇਸ਼ ਗਿੱਦੜਬਾਹਾ ਸੇਵਾਵਾਂ ਨਿਭਾ ਰਹੇ ਹਨ।

Leave a Reply

Your email address will not be published. Required fields are marked *

‘ਨਾਢੂ ਖਾਂ ‘ ਵਿੱਚ ਦਿਖੇਗੀ ਮਹਾਂਵੀਰ ਭੁੱਲਰ ਦੀ ਦਮਦਾਰ ਅਦਾਕਾਰੀ

‘ਸੁਰਖੀ ਬਿੰਦੀ’ ਵਿੱਚ ਹੁਣ ਸਰਗੁਣ ਮਹਿਤਾ ਆਵੇਗੀ ਨਜ਼ਰ, ਗੁਰਮਾਨ ਭੁੱਲਰ ਹੀਰੋ