in

‘ਸੁਰਖੀ ਬਿੰਦੀ’ ਵਿੱਚ ਹੁਣ ਸਰਗੁਣ ਮਹਿਤਾ ਆਵੇਗੀ ਨਜ਼ਰ, ਗੁਰਮਾਨ ਭੁੱਲਰ ਹੀਰੋ

ਗਾਇਕ ਤੋਂ ਨਾਇਕ ਬਣੇ ਗੁਰਨਾਮ ਭੁੱਲਰ ਦੀ ਪਲੇਠੀ ਫ਼ਿਲਮ ‘ਗੁੱਡੀਆਂ ਪਟੌਲੇ’ ਹਾਲਹਿ ਵਿੱਚ ਰਿਲੀਜ਼ ਹੋਈ ਹੈ। ਉਸ ਦੀ ਦੂਜੀ ਪੰਜਾਬੀ ਫ਼ਿਲਮ ‘ਸੁਰਖੀ ਬਿੰਦੀ’ ਦੀ ਸ਼ੂਟਿੰਗ ਸ਼ੁਰੂ ਹੋਣ ਜਾ ਰਹੀ ਹੈ। ਕਰੀਬ 6 ਮਹੀਨੇ ਪਹਿਲਾਂ ਅਨਾਊਂਸ ਕੀਤੀ ਗਈ ਇਸ ਫ਼ਿਲਮ ਵਿੱਚ ਹੁਣ ਸਰਗੁਣ ਮਹਿਤਾ ਨਜ਼ਰ ਆਵੇਗੀ। ਫ਼ਿਲਮ ਦੇ ਪਹਿਲੇ ਪੋਸਟਰ ਵਿੱਚ ਪਹਿਲਾਂ ਸਿੰਮੀ ਚਾਹਲ ਦਾ ਨਾਂ ਸੀ, ਉਸ ਤੋਂ ਬਾਅਦ ਸੋਨਮ ਬਾਜਵਾ ਨੂੰ ਇਸ ਫਿਲਮ ਲਈ ਕਾਸਟ ਕੀਤਾ ਗਿਆ ਸੀ। ਹੁਣ ਪਤਾ ਲੱਗਾ ਹੈ ਕਿ ਦੋਵਾਂ ਦੀ ਥਾਂ ਹੁਣ ਸਰਗੁਣ ਮਹਿਤਾ ਇਸ ਫ਼ਿਲਮ ਵਿੱਚ ਮੁੱਖ ਭੂਮਿਕਾ ਨਿਭਾਈ ਗਈ। ਇਸ ਸਭ ਪਿੱਛੇ ਸਿੰਮੀ ਅਤੇ ਸੋਨਮ ਬਾਜਵਾ ਦਾ ਹੋਰਾਂ ਫ਼ਿਲਮਾਂ ‘ਚ ਵਿਅਸਥ ਹੋਣਾ ਦੱਸਿਆ ਗਿਆ ਹੈ। ਵਿਜੇ ਕੁਮਾਰ ਅਰੋੜਾ ਵੱਲੋਂ ਨਿਰਦੇਸ਼ਤ ਕੀਤੀ ਜਾਣੀ ਇਸ ਫ਼ਿਲਮ ਦੀ ਕਹਾਣੀ, ਸਕਰੀਨਪਲੇ ਤੇ ਸੰਵਾਦ ਜਗਦੀਪ ਸਿੰਘ ਸਿੱਧੂ ਨੇ ਲਿਖੇ ਹਨ। ਇਸ ਫ਼ਿਲਮ ਦੀ ਰਿਲੀਜ਼ ਡੇਟ 30 ਅਗਸਤ ਰੱਖੀ ਗਈ ਹੈ।

Leave a Reply

Your email address will not be published. Required fields are marked *

ਗੀਤਕਾਰ ਤੇ ਗਾਇਕ ਵੀਤ ਬਲਜੀਤ ਵੀ ਨਜ਼ਰ ਆਵੇਗਾ ਬਤੌਰ ਨਾਇਕ, ਪਲੇਠੀ ਫ਼ਿਲਮ ਦੀ ਸ਼ੂਟਿੰਗ ਸ਼ੁਰੂ

‘ਬੈਂਡ ਵਾਜੇ’ ਵਿੱਚ ਲਾਹੌਰੀ ਕੁੜੀ ਤੇ ਪੰਜਾਬੀ ਮੁੰਡੇ ਵਜੋਂ ਨਜ਼ਰ ਆਉਣਗੇ ਬੀਨੂੰ ਢਿੱਲੋਂ ਤੇ ਮੈਂਡੀ ਤੱਖਰ