fbpx

ਪੰਜਾਬੀ ਸਿਨੇਮੇ ਦੀਆਂ ਚਰਚਿਤ ਹੀਰੋਇਨਾਂ

Posted on March 8th, 2019 in Fivewood Special

ਪੰਜਾਬੀ ਸਿਨੇਮੇ ਦੀ ਇਹ ਤ੍ਰਾਸਦੀ ਹੈ ਕਿ ਪੰਜਾਬੀ ਫ਼ਿਲਮ ਜਗਤ ਨੂੰ ਕਾਬਲ ਤੇ ਟਿਕਾਊ ਹੀਰੋਇਨਾਂ ਦੀ ਹਮੇਸ਼ਾ ਘਾਟ ਰਹੀ ਹੈ। ਇਹ ਕਮੀ ਹੁਣ ਤੋਂ ਨਹੀਂ ਬਲਕਿ ਪਿਛਲੇ ਕਈ ਦਹਾਕਿਆਂ ਤੋਂ ਮਹਿਸੂਸ ਕੀਤੀ ਜਾ ਰਹੀ ਹੈ। ਪੰਜਾਬੀ ਫ਼ਿਲਮਾਂ ਦਾ ਇਤਿਹਾਸ ਫਰੋਲਦਿਆਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਪੰਜਾਬੀ ਫ਼ਿਲਮਾਂ ਦੀਆਂ ਜ਼ਿਆਦਾਤਰ ਹੀਰੋਇਨਾਂ ਜਾਂ ਤਾਂ ਗ਼ੈਰ ਪੰਜਾਬੀ ਮੁਟਿਆਰਾਂ ਰਹੀਆਂ ਹਨ ਜਾਂ ਫਿਰ ਗੀਤਾਂ ਦੇ ਵੀਡੀਓਜ਼ ‘ਚ ਅਤੇ ਟੀਵੀ ਸੀਰੀਅਲਾਂ ‘ਚ ਕੰਮ ਕਰਨ ਵਾਲੀਆਂ ਕੁੜੀਆਂ। ਮੂਲ ਰੂਪ ‘ਚ ਅਦਾਕਾਰ ਕੁੜੀਆਂ ਦੀ ਘਾਟ ਹਮੇਸ਼ਾ ਹੀ ਦ੍ਰਿਸ਼ਟੀਗੋਚਰ ਹੋਈ ਹੈ। ਜੇਕਰ ਪੰਜਾਬੀ ਫ਼ਿਲਮਾਂ ‘ਚ ਕੁਝ ਪੰਜਾਬੀ ਹੀਰੋਇਨਾਂ ਦਿਖਾਈ ਵੀ ਦਿੱਤੀਆਂ ਹਨ ਤਾਂ ਉਹ ਦੋ-ਚਾਰ ਫ਼ਿਲਮਾਂ ਕਰਨ ਤੋਂ ਬਾਅਦ ਬਾਲੀਵੁੱਡ ਨੂੰ ਭੱਜ ਤੁਰੀਆਂ। ਆਲਮ ਇਹ ਰਿਹਾ ਹੈ ਕਿ ਸਾਡੇ ਫ਼ਿਲਮ ਮੇਕਰਾਂ ਨੂੰ ਹਮੇਸ਼ਾ ਬਾਲੀਵੁੱਡ ਦੀਆਂ ਹੀਰੋਇਨਾਂ ਦਾ ਸਹਾਰਾ ਲੈਣ ਪਿਆ/ ਪੈ ਰਿਹਾ ਹੈ। ਇਹ ਰੁਝਾਨ ਸ਼ੁਰੂ ਤੋਂ ਹੀ ਚੱਲਿਆ ਆ ਰਿਹਾ ਹੈ। ਦਰਅਸਲ ਬਹੁਤੀਆਂ ਪੰਜਾਬੀ ਹੀਰੋਇਨਾਂ ਨੇ ਪੰਜਾਬੀ ਸਿਨੇਮਾ ਨੂੰ ‘ਬਾਲੀਵੁੱਡ’ ਵੱਲ ਵਧਣ ਦਾ ਜ਼ਰੀਆ ਹੀ ਸਮਝਿਆ ਹੈ। ਇਸ ਖ਼ੇਤਰ ‘ਚ ਲੰਮੀ ਪਾਰੀ ਖੇਡਣਾ ਹਰ ਹੀਰੋਇਨ ਦੇ ਵੱਸ ਦੀ ਗੱਲ ਵੀ ਨਹੀਂ ਰਹੀ ਹੈ। ਪੰਜਾਬੀ ਇੰਡਸਟਰੀ ‘ਤੇ ਹਮੇਸ਼ਾ ਗੈਰ ਪੰਜਾਬੀ ਕੁੜੀਆਂ ਨੇ ਹੀ ਰਾਜ ਕੀਤਾ ਹੈ। ਭਾਵਨਾ ਭੱਟ, ਰਾਧਾ ਸਲੂਜਾ, ਅਰੁਣਾ ਇਰਾਨੀ, ਆਸ਼ਾ ਪਾਰਿਖ, ਬਿੰਦੀਆ ਗੋਸਵਾਮੀ, ਰੀਟਾ ਭਾਦੁੜੀ ਅਤੇ ਸਿੰਮੀ ਵਰਗੀਆਂ ਦਰਜਨਾਂ ਹੀਰੋਇਨਾਂ ਗ਼ੈਰ ਪੰਜਾਬਣ ਸਨ। ਦੂਜੇ ਪਾਜੇ ਸਾਡੀਆਂ ਆਪਣੀਆਂ ਹੀਰੋਇਨਾਂ ਦੋ-ਚਾਰ ਫ਼ਿਲਮਾਂ ਕਰਕੇ ਬਾਲੀਵੁੱਡ ‘ਚ ਭੱਜਣ ਲੱਗਦੀਆਂ ਸਨ/ਹਨ। ਲਗਾਤਾਰ ਬਦਲ ਰਹੇ ਰੁਝਾਨ ਦੀ ਗੱਲ ਕਰੀਏ ਤਾਂ ਪੰਜਾਬੀ ਫ਼ਿਲਮਾਂ ‘ਚ ਹਮੇਸ਼ਾ ਪੰਜ-ਸੱਤ ਨਵੀਆਂ ਕੁੜੀਆਂ ਦਾ ਬੈਚ ਆਉਂਦਾ ਹੈ ਅਤੇ ਕੁਝ ਸਾਲਾਂ ਬਾਅਦ ਫਿਰ ਉਨ•ਾਂ ਦੀ ਜਗ•ਾ ਕੋਈ ਹੋਰ ਲੈ ਲੈਂਦਾ ਹੈ। ਇੰਦਰਾ ਬਿੱਲੀ ਤੇ ਸ਼ਿਆਮਾ ਦੋਵੇਂ ਸਮਕਾਲੀ ਸਨ। ਇਹ ਗਈਆਂ ਤੇ ਦਿਲਜੀਤ ਕੌਰ, ਰਮਾ ਵਿੱਜ, ਸ਼ੋਭਨੀ ਤੇ ਅਰਪਣਾ ਚੌਧਰੀ ਆ ਗਈਆਂ। ਇਨ•ਾਂ ਤੋਂ ਬਾਅਦ ਭਾਵਨਾ ਭੱਟ, ਹਰਪ੍ਰੀਤ ਤੇ ਪ੍ਰੀਤੀ ਸਪਰੂ ਨੇ ਖਾਲੀ ਮੈਦਾਨ ਸਾਂਭ ਲਿਆ। ਉਪਾਸਨਾ ਸਿੰਘ, ਰਵਿੰਦਰ ਮਾਨ, ਨੀਰੂ ਸਿੰਘ, ਪ੍ਰਿਯਾ ਨਿੱਝਰ, ਚਾਂਦਨੀ ਤੂਰ ਤੇ ਕਿੰਮੀ ਵਰਮਾ, ਪ੍ਰਿਆ ਗਿੱਲ ਤੋਂ ਚੱਲਦਾ ਹੋਇਆ ਦੌਰ ਨੀਰੂ ਬਾਜਵਾ, ਸੁਰਵੀਨ ਚਾਵਲਾ, ਮਾਹੀ ਗਿੱਲ, ਗੁਰਲੀਨ ਚੋਪੜਾ ਤੇ ਜਪਜੀ ਖਹਿਰਾ ਵਰਗੀਆਂ ਹੀਰੋਇਨਾਂ ਦੇ ਦੌਰ ਤੱਕ ਪਹੁੰਚਿਆ ਹੈ। ਇਨ•ਾਂ ਦੀ ਥਾਂ ਸਰਗੁਣ ਮਹਿਤਾ, ਮੈਂਡੀ ਤੱਖਰ, ਵਾਮਿਕਾ ਗੱਬੀ, ਸਿੰਮੀ ਚਾਹਲ, ਸੋਨਮ ਬਾਜਵਾ, ਰੁਬੀਨਾ ਬਾਜਵਾ ਵਰਗੀਆਂ ਨਵੀਆਂ ਹੀਰੋਇਨਾਂ ਦੇ ਬੈਚ ਨੇ ਲੈਣੀ ਸ਼ੁਰੂ ਕਰ ਦਿੱਤੀ ਹੈ। ਇਹ ਰੁਝਾਨ ਲਗਾਤਾਰ ਜਾਰੀ ਰਹੇਗਾ। ਜੇਕਰ ਤਾਜਾ ਹਲਾਤਾਂ ਦੀ ਗੱਲ ਕਰੀਏ ਤਾਂ ਪੰਜਾਬੀ ਸਿਨੇਮੇ ਕੋਲ ਪੰਜ ਸੱਤ ਤੋਂ ਵੱਧ ਸਥਾਪਤ ਹੀਰੋਇਨਾਂ ਨਹੀਂ ਹਨ। ਇਨ•ਾਂ ਤੋਂ ਬਾਅਦ ਪੰਜਾਬੀ ਇੰਡਸਟਰੀ ਨੂੰ ਬਾਲੀਵੁੱਡ ਵੱਲ ਹੀ ਦੇਖਣਾ ਪੈਂਦਾ ਹੈ। ਹਲਾਂਕਿ ਕੁਝ ਹੋਰ ਅਜਿਹੇ ਚਿਹਰੇ ਵੀ ਹਨ ਜੋ ਪਿਛਲੇ ਕੁਝ ਸਾਲਾਂ ਤੋਂ ਕਿਸੇ ਨਾ ਕਿਸੇ ਫ਼ਿਲਮ ਵਿੱਚ ਨਜ਼ਰ ਆਉਂਦੇ ਰਹਿੰਦੇ ਹਨ, ਪਰ ਇਨ•ਾਂ ਚਿਹਰਿਆਂ ਨੂੰ ਤਵੱਜੋਂ ਦੇਣ ਦੀ ਥਾਂ ਫ਼ਿਲਮ ਮੇਕਰ ਮੁੰਬਈ ਵੱਲ ਜ਼ਿਆਦਾ ਭੱਜਦੇ ਹਨ। ਆਓ ਨਜ਼ਰ ਮਾਰਦੇ ਹਾਂ ਇਸ ਵੇਲੇ ਪੰਜਾਬੀ ਸਿਨੇਮੇ ਨੂੰ ਸਰਗਰਮ ਚਿਹਰਿਆਂ ‘ਤੇ।

ਨੀਰੂ ਬਾਜਵਾ


ਨੀਰੂ ਬਾਜਵਾ ਪੰਜਾਬੀ ਸਿਨੇਮੇ ਨਾਲ ਲੰਮੇ ਸਮੇਂ ਤੋਂ ਜੁੜੀ ਹੋਈ ਹੈ। ਬੇਸ਼ੱਕ ਹੁਣ ਉਮਰ ਦੇ ਹਿਸਾਬ ਨਾਲ ਅਤੇ ਨਵੇਂ ਚਿਹਰਿਆਂ ਦੀ ਆਮਦ ਨਾਲ ਉਸ ਦੀ ਡਿਮਾਂਡ ਘੱਟ ਗਈ ਹੈ, ਪਰ ਫਿਰ ਵੀ ਉਹ ਪੰਜਾਬੀ ਦੀਆਂ ਚੋਟੀ ਦੀਆਂ ਹੀਰੋਇਨਾਂ ‘ਚ ਸ਼ੁਮਾਰ ਰੱਖਦੀ ਹੈ। ਉਸਦੇ ਅਦਾਕਾਰੀ ਦਾ ਜਲੌਅ ਅਜੇ ਵੀ ਦਰਸ਼ਕਾਂ ਨੂੰ ਮੰਤਰਮੁਗਧ ਕਰਦਾ ਹੈ। ਹਾਲਹਿ ‘ਚ ਉਸਦੀ ਫ਼ਿਲਮ ‘À ਅ’ ਰਿਲੀਜ਼ ਹੋਈ ਹੈ। ਅਦਾਕਾਰੀ ਦੇ ਨਾਲ ਨਾਲ ਉਹ ਹੁਣ ਪ੍ਰੋਡਿਊਸਰ ਵੱਜੋਂ ਵੀ ਸਰਗਰਮ ਹੈ। ਉਹ ਅੱਜ ਕੱਲ• ਆਪਣੀ ਭੈਣ ਰੁਬੀਨਾ ਬਾਜਵਾ ਨੂੰ ਲੈ ਕੇ ਪੰਜਾਬੀ ਫ਼ਿਲਮ ‘ਮੁੰਡਾ ਹੀ ਚਾਹੀਦੈ’ ਦਾ ਨਿਰਮਾਣ ਕਰ ਰਹੀ ਹੈ। ਨੀਰੂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਗਾਇਕ ਕਮਲ ਹੀਰ ਦੇ ਗੀਤ ‘ਕੁੜੀਏ ਨੀਂ ਸੱਗੀ ਫੁੱਲ ਵਾਲੀਏ’ ਦੀ ਵੀਡੀਓ ਤੋਂ ਕੀਤੀ ਸੀ। ਇਸ ਤੋਂ ਪਹਿਲਾਂ ਉਹ ਕੁਝ ਟੀਵੀ ਚੈਨਲ ਦੇ ਸੀਰੀਅਲਾਂ ਵਿੱਚ ਕੰਮ ਕਰਦੀ ਰਹੀ ਹੈ। ਨਿਰਦੇਸ਼ਕ ਮਨਮੋਹਨ ਸਿੰਘ ਨੇ ਉਸਨੂੰ ਸਾਲ 2004 ‘ਚ ਆਪਣੀ ਫ਼ਿਲਮ ‘ਅਸਾਂ ਨੂੰ ਮਾਣ ਵਤਨਾਂ ਦਾ’ ਜ਼ਰੀਏ ਪਹਿਲਾ ਬ੍ਰੇਕ ਦਿੱਤਾ। ਨਿਰਦੇਸ਼ਕ ਅਨੁਰਾਗ ਸਿੰਘ ਦੀ ਫ਼ਿਲਮ ‘ਜੱਟ ਐਂਡ ਜੂਲੀਅਟ’ ਜ਼ਰੀਏ ਉਸ ਨੂੰ ਪੰਜਾਬੀ ਫ਼ਿਲਮ ਇੰਡਸਟਰੀ ‘ਚ ਸਿਖਰਲਾ ਮੁਕਾਮ ਹਾਸਲ ਹੋਇਆ ਹੈ। 37 ਸਾਲਾਂ ਦੀ ਇਹ ਅਦਾਕਾਰਾ ਹੁਣ ਤੱਕ ਦੋ ਦਰਜਨ ਦੇ ਨੇੜੇ ਪੰਜਾਬੀ ਫ਼ਿਲਮਾਂ ਵਿੱਚ ਕੰਮ ਕਰ ਚੁੱਕੀ ਹੈ। ਉਸਦੀਆਂ ਜ਼ਿਆਦਾਤਰ ਫ਼ਿਲਮਾਂ ਸਫ਼ਲ ਹੀ ਰਹੀਆਂ ਹਨ।
ਸਰਗੁਣ ਮਹਿਤਾ


ਨੀਰੂ ਬਾਜਵਾ ਤੋਂ ਬਾਅਦ ਜੇ ਕਿਸੇ ਨੇ ਉਸ ਵਾਲਾ ਮੁਕਾਮ ਹਾਸਲ ਕੀਤਾ ਹੈ ਤਾਂ ਉਹ ਹੈ ਸਰਗੁਣ ਮਹਿਤਾ। ਸਰਗੁਣ ਨੇ ਪੰਜਾਬੀ ਸਿਨੇਮੇ ‘ਚ ਥੋੜੇ ਸਮੇਂ ਵਿੱਚ ਹੀ ਵੱਡੀ ਪਹਿਚਾਣ ਹਾਸਲ ਕਰ ਲਈ ਹੈ। ਚੰਡੀਗੜ• ਨਾਲ ਸਬੰਧਿਤ ਇਸ ਅਦਾਕਾਰ ਦੀ ਪਹਿਲੀ ਫਿਲਮ ‘ਅੰਗਰੇਜ਼’ ਸੀ। ਉਸਨੇ ਆਪਣੀ ਇਸ ਫਿਲਮ ਨਾਲ ਹੀ ਇਹ ਅਹਿਸਾਸ ਕਰਵਾ ਦਿੱਤਾ ਸੀ ਕਿ ਉਹ ਲੰਮੀ ਪਾਰੀ ਖੇਡੇਗੀ। ਸਰਗੁਣ ਦੀ ਦੂਜੀ ਪੰਜਾਬੀ ਫ਼ਿਲਮ ‘ਲਵ ਪੰਜਾਬ’ ਵੀ ਅਮਰਿੰਦਰ ਗਿੱਲ ਨਾਲ ਹੀ ਆਈ ਸੀ। ਮਹਿਜ਼ ਅੱਧੀ ਦਰਜਨ ਫ਼ਿਲਮਾਂ ਵਿੱਚ ਕੰਮ ਕਰਨ ਵਾਲੀ ਇਹ ਅਦਾਕਾਰ ਪੰਜਾਬੀ ਦੀ ਸਰਬੋਤਮ ਅਦਾਕਾਰਾ ਹੈ। ਉਸ ਦੀਆਂ ਲਗਭਗ ਸਾਰੀਆਂ ਫ਼ਿਲਮਾਂ ਨੇ ਹੀ ਸਫ਼ਲਤਾ ਹਾਸਲ ਕੀਤੀ ਹੈ।

ਸੋਨਮ ਬਾਜਵਾ


ਸੋਨਮ ਬਾਜਵਾ ਵੀ ਪੰਜਾਬੀ ਦੀ ਚਰਚਿਤ ਤੇ ਮੋਹਰੀ ਅਦਾਕਾਰ ਹੈ। ਸੋਨਮ ਨੇ ਹੁਣ ਅੱਧੀ ਦਰਜਨ ਦੇ ਨੇੜੇ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਉਸ ਦੇ ਹਿੱਸੇ ਜਿੰਨੀਆਂ ਵੀ ਫ਼ਿਲਮਾਂ ਆਈਆਂ ਹਨ, ਸਭ ਵੱਡੀਆਂ ਫ਼ਿਲਮਾਂ ਹੀ ਆਈਆਂ ਹਨ। ਉਸ ਦੀ ਇਸ ਵੇਲੇ ਪੂਰੀ ਡਿਮਾਂਡ ਹੈ। ਗਿੱਪੀ ਗਰੇਵਾਲ ਅਤੇ ਜੈਜ਼ੀ ਬੀ ਦੀ ਫ਼ਿਲਮ ‘ਬੈਸਟ ਆਫ਼ ਲੱਕ’ ਵਿੱਚ ਪਹਿਲੀ ਵਾਰ ਨਜ਼ਰ ਆਈ ਸੋਨਮ ਨੂੰ ਪਹਿਚਾਣ ਦਿਲਜੀਤ ਦੁਸਾਂਝ ਦੀ ਨੈਸ਼ਨਲ ਐਵਾਰਡ ਜੇਤੂ ਫ਼ਿਲਮ ‘ਪੰਜਾਬ 1984’ ਨਾਲ ਮਿਲੀ ਸੀ। ਦਿਲਜੀਤ ਨਾਲ ਹੀ ‘ਸਰਦਾਰ ਜੀ’ ਅਤੇ ‘ਸਰਦਾਰ ਜੀ ਟੂ’ ਵਿੱਚ ਕੰਮ ਕਰ ਚੁੱਕੀ ਸੋਨਮ ਨੂੰ ਐਮੀ ਵਿਰਕ ਨਾਲ ‘ਨਿੱਕਾ ਜ਼ੈਲਦਾਰ’ ਅਤੇ ‘ਨਿੱਕਾ ਜ਼ੈਲਦਾਰ 2’ ਵਿੱਚ ਵੀ ਪਸੰਦ ਕੀਤਾ ਗਿਆ ਸੀ। ਹੁਣ ਉਸ ਦੀ ਫ਼ਿਲਮ ‘ਗੁੱਡੀਆਂ ਪਟੌਲੇ’ ਰਿਲੀਜ਼ ਹੋਈ ਹੈ। ਸੋਨਮ ਦੀ ਖਾਸੀਅਤ ਇਹ ਹੈ ਕਿ ਉਹ ਫ਼ਿਲਮਾਂ ਦੀ ਗਿਣਤੀ ਨਾਲੋਂ ਫ਼ਿਲਮਾਂ ਦੇ ਮਿਆਰ ਵੱਲ ਜ਼ਿਆਦਾ ਧਿਆਨ ਦਿੰਦੀ ਹੈ। ਇਹੀ ਕਾਰਨ ਹੈ ਕਿ ਉਹ ਗਿਣੀਆਂ ਚੁਣੀਆਂ ਫ਼ਿਲਮਾਂ ਹੀ ਕਰ ਹੀ ਹੈ। ਇਸ ਸਾਲ ਉਹ ਐਮੀ ਵਿਰਕ ਨਾਲ ‘ਮੁਕਲਾਵਾ’ ਅਤੇ ਪਰਮੀਸ਼ ਵਰਮਾ ਨਾਲ ‘ਸਿੰਘਮ’ ਅਤੇ ਇਕ ਹੋਰ ਪੰਜਾਬੀ ਫ਼ਿਲਮ ਵਿੱਚ ਨਜ਼ਰ ਆਵੇਗੀ। ਹੁਣ ਤੱਕ ਉਸਦੀਆਂ ਸਾਰੀਆਂ ਫ਼ਿਲਮਾਂ ਨੇ ਹੀ ਸਫ਼ਲਤਾ ਹਾਸਲ ਕੀਤੀ ਹੈ।

ਸਿੰਮੀ ਚਾਹਲ


ਗੁਆਂਢੀ ਸੂਬੇ ਹਰਿਆਣਾ ਨਾਲ ਸਬੰਧਿਤ ਇਹ ਪੰਜਾਬੀ ਮੁਟਿਆਰ ਸਿੰਮੀ ਚਾਹਲ ਨੇ ਵੀ ਕੁਝ ਸਾਲਾਂ ‘ਚ ਹੀ ਪੰਜਾਬੀ ਸਿਨੇਮੇ ‘ਚ ਇਕ ਸ਼ਾਨਦਾਰ ਮੁਕਾਮ ਹਾਸਲ ਕਰ ਲਿਆ ਹੈ। ਚੰਡੀਗੜ• ਤੋਂ ਪੜ•ੀ ਲਿਖੀ ਸਿੰਮੀ ਚਾਹਲ ਨੇ ਆਪਣੀ ਪੜ•ਾਈ ਦੌਰਾਨ ਮਾਡਲਿੰਗ ਤੋਂ ਆਪਣੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਦਰਮਿਆਨ ਉਸ ਨੂੰ ਅਗਲੇਰੀ ਪੜ•ਾਈ ਲਈ ਕੈਨੇਡਾ ਜਾਣਾ ਪਿਆ। ਸੋਸ਼ਲ ਮੀਡੀਆ ‘ਤੇ ਹਮੇਸ਼ਾ ਸਰਗਰਮ ਰਹਿਣ ਵਾਲੀ ਸਿੰਮੀ ਨੂੰ ਉਸ ਦੀ ਪਹਿਲੀ ਫ਼ਿਲਮ ‘ਬੰਬੂਕਾਟ’ ਸੋਸ਼ਲ ਮੀਡੀਆ ਜ਼ਰੀਏ ਹੀ ਮਿਲੀ ਸੀ। ਇਸ ‘ਚ ਉਸ ਵੱਲੋਂ ਨਿਭਾਇਆ ਪੱਕੋ ਦਾ ਕਿਰਦਾਰ ਇਸ ਕਦਮ ਮਕਬੂਲ ਹੋਇਆ ਕਿ ਉਸ ਫ਼ਿਲਮਾਂ ਦੀਆਂ ਕਤਾਰਾਂ ਲੱਗ ਗਈਆਂ। ‘ਸਰਵਣ’, ‘ਰੱਬ ਦਾ ਰੇਡੀਓ’ ‘ਗੋਲਕ ਬੁਗਨੀ ਬੈਂਕ ਤੇ ਬੂਟਆ’, ‘ਦਾਣਾ ਪਾਣੀ’, ‘ਭੱਜੋ ਵੀਰੇ’ ਫ਼ਿਲਮਾਂ ਵਿੱਚ ਕੰਮ ਚੁੱਕੀ ਸਿੰਮੀ ਹੁਣ ‘ਰੱਬ ਦਾ ਰੇਡੀਓ 2’ ਵਿੱਚ ਨਜ਼ਰ ਆਵੇਗੀ। ਸਿੰਮੀ ਵੀ ਫ਼ਿਲਮਾਂ ਦੀ ਗਿਣਤੀ ਨਾਲੋਂ ਫ਼ਿਲਮਾਂ ਦੇ ਮਿਆਰ ਵਿੱਚ ਜ਼ਿਆਦਾ ਵਿਸ਼ਵਾਸ ਰੱਖਦੀ ਹੈ। ਸਿੰਮੀ ਦੀਆਂ ਹੁਣ ਤੱਕ ਰਿਲੀਜ਼ ਹੋਈਆਂ ਲਗਭਗ ਸਾਰੀਆਂ ਫ਼ਿਲਮਾਂ ਹੀ ਦਰਸ਼ਕਾਂ ਦੀ ਕਸਵੱਟੀ ‘ਤੇ ਖਰੀਆਂ ਉਤਰੀਆਂ ਹਨ।

ਮੈਂਡੀ ਤੱਖਰ


ਮੈਂਡੀ ਤੱਖਰ ਪੰਜਾਬੀ ਸਿਨੇਮੇ ਨਾਲ ਕਰੀਬ 9 ਸਾਲਾਂ ਤੋਂ ਜੁੜੀ ਹੋਈ ਹੈ। ਇੰਗਲੈਂਡ ‘ਚ ਪੜ•ੀ-ਲਿਖੀ ਤੇ ਵੱਡੀ ਹੋਈ ਮੈਂਡੀ ਫ਼ਿਲਮਾਂ ‘ਚ ਆਪਣਾ ਕਰੀਅਰ ਬਣਾਉਣ ਲਈ ਸਾਲ 2006 ‘ਚ ਮੁੰਬਈ ਆਈ ਸੀ। ਮੁੰਬਈ ‘ਚ ਕੁਝ ਸਾਲ ਸੰਘਰਸ਼ ਕਰਨ ਤੋ ਬਾਅਦ ਉਸ ਨੇ ਪੰਜਾਬ ਵੱਲ ਰੁਖ਼ ਕੀਤਾ। ਸਾਲ 2010 ‘ਚ ਆਈ ਬੱਬੂ ਮਾਨ ਦੀ ਫ਼ਿਲਮ ‘ਏਕਮ’ ਜ਼ਰੀਏ ਮੈਂਡੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤਾ ਸੀ। ਗਿੱਪੀ ਗਰੇਵਾਲ ਦੀ ਫ਼ਿਲਮ ‘ਮਿਰਜ਼ਾ’ ਤੋਂ ਉਸਨੂੰ ਵੱਖਰੀ ਪਹਿਚਾਣ ਮਿਲੀ ਸੀ। ਹੁਣ ਤੱਕ 10 ਕੁ ਫ਼ਿਲਮਾਂ ਵਿੱਚ ਕਰ ਚੁੱਕੀ ਮੈਂਡੀ ਪਿਛਲੇ ਇਕ ਸਾਲ ਤੋਂ ਧੜਾਧੜ ਫ਼ਿਲਮਾਂ ਕਰ ਰਹੀਆਂ ਹਨ। ਉਸ ਦੀ ਇਸ ਰਫ਼ਤਾਰ ਤੋਂ ਸਾਫ਼ ਝਲਕ ਰਿਹਾ ਹੈ ਕਿ ਹੁਣ ਉਹ ਫ਼ਿਲਮਾਂ ਦੇ ਮਿਆਰ ਦੀ ਜਗ•ਾ ਫ਼ਿਲਮਾਂ ਦੀ ਗਿਣਤੀ ਵੱਲ ਧਿਆਨ ਦੇ ਰਹੀ ਹੈ। ਉਸ ਦੇ ਹਿੱਸੇ ਹੁਣ ਤੱਕ ਬਹੁਤ ਘੱਟ ਸਫ਼ਲ ਫ਼ਿਲਮਾਂ ਆਈਆਂ ਹਨ, ਪਰ ਇਸ ਦੇ ਬਾਵਜੂਦ ਉਸ ਕੋਲ ਲਗਾਤਾਰ ਫ਼ਿਲਮਾਂ ਦੀਆਂ ਆਫ਼ਰਸ ਆ ਰਹੀਆਂ ਹਨ।

ਵਾਮਿਕਾ ਗੱਬੀ

ਵਾਮਿਕਾ ਗੱਬੀ ਲੰਮੇ ਸਮੇਂ ਤੋਂ ਅਦਾਕਾਰੀ ਨਾਲ ਜੁੜੀ ਹੋਈ ਹੈ। ‘ਜਬ ਵੂਈ ਮੈਟ’ ਅਤੇ ‘ਮੌਸਮ’ ਵਰਗੀਆਂ ਸ਼ਾਨਦਾਰ ਫ਼ਿਲਮਾਂ ‘ਚ ਛੋਟੇ ਛੋਟੇ ਕਿਰਦਾਰ ਨਿਭਾਉਂਦੀ ਨਿਭਾਉਂਦੀ ਉਹ ਪੰਜਾਬੀ ਸਿਨੇਮੇ ਦੀ ਚਰਚਿਤ ਹੀਰੋਇਨ ਬਣ ਗਈ ਹੈ। ਉਸ ਦੇ ਕਰੀਅਰ ਨੇ ਦੋ ਕੁ ਸਾਲਾਂ ਤੋਂ ਰਫ਼ਤਾਰ ਫੜ•ੀ ਹੈ। ਪੰਜਾਬੀ ਸਿਨੇਮੇ ‘ਚ ਉਸ ਨੇ ਸ਼ੁਰੂਆਤੀ ਦੌਰ ‘ਚ ‘ਇਸ਼ਕ ਬਰਾਂਡੀ’ ਅਤੇ ‘ਤੂੰ ਮੇਰਾ ਬਾਈ ਮੈ ਤੇਰਾ ਬਾਈ’ ਵਰਗੀਆਂ ਫ਼ਿਲਮਾਂ ‘ਚ ਕੰਮ ਕੀਤਾ। ‘ਨਿੱਕਾ ਜ਼ੈਲਦਾਰ 2’ ਅਤੇ ‘ਟੈਲੀਵਿਜ਼ਨ’ ਵਰਗੀਆਂ ਸਫ਼ਲ ਫ਼ਿਲਮਾਂ ਨੇ ਉਸਨੂੰ ਵੱਖਰੇ ਮੁਕਾਮ ‘ਤੇ ਪੁਹੰਚਾਇਆ। ਇਸ ਵੇਲੇ ਉਸ ਕੋਲ ਫ਼ਿਲਮਾਂ ਦੀਆਂ ਲਗਾਤਾਰ ਆਫ਼ਰਾਂ ਆ ਰਹੀਆਂ ਹਨ। ਇਸ ਸਾਲ ਉਸਦੀਆਂ ਦੋ ਫ਼ਿਲਮਾਂ ‘ਨਾਢੂ ਖਾ’ ਅਤੇ ‘ਨਿੱਕਾ ਜ਼ੈਲਦਾਰ 3’ ਦੇਖਣ ਨੂੰ ਮਿਲਣਗੀਆਂ। ਵਾਮਿਕਾ ਪੰਜਾਬੀ ਦੇ ਨਾਲ ਨਾਲ ਸਾਊਥ ਅਤੇ ਹਿੰਦੀ ਫ਼ਿਲਮ ਇੰਡਸਟਰੀ ਵਿੱਚ ਵੀ ਸਰਗਰਮ ਹੈ। ਉਸ ਦੇ ਹਿੱਸੇ ਹੁਣ ਤੱਕ ਸਫ਼ਲ ਫ਼ਿਲਮਾਂ ਹੀ ਆਈਆਂ ਹਨ।

ਪੰਜਾਬੀ ਦੀਆਂ ਇਨ•ਾਂ ਚਰਚਿਤ ਤੇ ਮੋਹਰੀ ਹੀਰੋਇਨਾਂ ਤੋਂ ਬਾਅਦ ਜੇਕਰ ਪੰਜਾਬੀ ਸਿਨੇਮੇ ‘ਚ ਹੋਰ ਸਰਗਰਮ ਚਿਹਰਿਆਂ ਦੀ ਗੱਲ ਕਰੀਏ ਤਾਂ ਨੀਰੂ ਬਾਜਵਾ ਦੀ ਭੈਣ ਰੁਬੀਨਾ ਬਾਜਵਾ, ਮੋਨਿਕਾ ਗਿੱਲ, ਨਵਨੀਤ ਕੌਰ ਢਿੱਲੋਂ, ਇਹਾਨਾ ਢਿੱਲੋਂ, ਜਪਜੀ ਖਹਿਰਾ, ਦ੍ਰਿਸ਼ਟੀ ਗਰੇਵਾਲ, ਈਸ਼ਾ ਰਿੱਖੀ, ਦਿਲਜੋਤ, ਪਾਇਲ ਰਾਜਪੂਤ, ਜਸਪਿੰਦਰ ਚੀਮਾ, ਅਦਿੱਤੀ ਸ਼ਰਮਾ ਸਮੇਤ ਕੁਝ ਹੋਰ ਨਵੇਂ ਚਿਹਰਿਆਂ ਦਾ ਜ਼ਿਕਰ ਆਉਂਦਾ ਹੈ।

Comments & Feedback