in

29 ਮਾਰਚ ਨੂੰ ਰਿਲੀਜ਼ ਹੋਵੇਗੀ ‘ਰੱਬ ਦਾ ਰੇਡੀਓ 2’, ਜਾਣੋ ਕੀ ਹੋਵੇਗਾ ਖ਼ਾਸ? 

‘ਰੱਬ ਦਾ ਰੇਡੀਓ 2’ 29 ਮਾਰਚ ਨੂੰ ਰਿਲੀਜ਼ ਹੋ ਰਹੀ ਹੈ। ਫ਼ਿਲਮ ਦਾ ਟ੍ਰੇਲਰ ਹਾਲਹਿ ਵਿੱਚ ਰਿਲੀਜ਼ ਹੋਇਆ ਹੈ। ਬੇਸ਼ੱਕ ਇਸ ਵਾਰ ਵੀ ਫ਼ਿਲਮ ‘ਚ ਤਰਸੇਮ ਜੱਸੜ ਤੇ ਸਿੰਮੀ ਚਾਹਲ ਮੁੱਖ ਭੂਮਿਕਾ ਨਿਭਾ ਰਹੇ ਹਨ ਯਾਨੀ ਮਨਜਿੰਦਰ ਤੇ ਗੁੱਡੀ ਦੇ ਰੂਪ ‘ਚ ਹੀ ਨਜ਼ਰ ਆ ਰਹੇ ਹਨ। ਪਰ ਇਸ ਵਾਰ ਫ਼ਿਲਮ ਦੀ ਕਹਾਣੀ ਕੁਝ ਵੱਖਰੀ ਹੀ ਦੇਖਣ ਨੂੰ ਮਿਲੇਗੀ।  ‘ਰੱਬ ਦਾ ਰੇਡੀਓ’ ਜਿਥੇ ਖ਼ਤਮ ਹੋਈ ਸੀ ਇਸ ਫਿਲਮ ਵਿੱਚ ਕਹਾਣੀ ਉਸ ਤੋਂ ਅੱਗੇ ਤੁਰੀ ਹੈ, ਪਰ ਇਸ ਕਹਾਣੀ ‘ਚ ਕੀ ਕੁਝ ਨਵਾਂ ਹੋਵੇਗ, ਇਸ ਦਾ ਝਲਕਾਰਾ ਟ੍ਰੇਲਰ ਤੋਂ ਪੈ ਚੁੱਕਾ ਹੈ। ‘ਰੱਬ ਦਾ ਰੇਡੀਓ 2’  ਨੂੰ ਸ਼ਰਨ ਆਰਟ ਵੱਲੋਂ ਡਾਇਰੈਕਟ ਕੀਤਾ ਗਿਆ ਹੈ ਅਤੇ ਕਹਾਣੀ ਜੱਸ ਗਰੇਵਾਲ ਵੱਲੋਂ ਹੀ ਲਿਖੀ ਗਈ ਹੈ। ਪਹਿਲੀ ਫਿਲਮ ਵੀ ਜੱਸ ਗਰੇਵਾਲ ਵੱਲੋਂ ਹੀ ਲਿਖੀ ਗਈ ਸੀ। ਇਸ ਫ਼ਿਲਮ ਨੂੰ ਮਨਪ੍ਰੀਤ ਸਿੰਘ ਜੌਹਲਅਤੇ ਆਸ਼ੂ ਮੁਨੀਸ਼ ਸਾਹਨੀ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ। ‘ਵਿਹਲੀ ਜਨਤਾ ਫ਼ਿਲਮਸਜ਼’ ਅਤੇ ‘ਓਮ ਜੀ ਗੁਰੱਪ’ ਦੀ ਪੇਸ਼ਕਸ਼


ਫਿਲਮ ‘ਚ ਤਰਸੇਮ ਜੱਸੜ ਅਤੇ ਸਿੰਮੀ ਚਾਹਲ ਤੋਂ ਇਲਾਵਾ ਤਾਨੀਆ, ਬੀ.ਐੱਨ.ਸ਼ਰਮਾ, ਹਰਬੀ ਸੰਘਾ, ਨਿਰਮਲ ਰਿਸ਼ੀ, ਅਵਤਾਰ ਗਿੱਲ, ਜਗਜੀਤ ਸੰਧੂ ਤੇ ਸੁਨੀਤਾ ਧੀਰ ਨੇ ਅਹਿਮ ਭੂਮਿਕਾ ਨਿਭਾਈ ਹੈ। ਅਦਾਕਾਰ ਵਾਮਿਕਾ ਗੱਬੀ ਅਤੇ ਰਘਵੀਰ ਬੋਲੀ ਫ਼ਿਲਮ ਵਿੱਚ ਅਹਿਮ ਭੂਮਿਕਾ ਵਿੱਚ ਨਜ਼ਰ ਆਉਂਣਗੇ। ਰੱਬ ਦਾ ਰੇਡੀਓ ਨੂੰ ਦਰਸ਼ਕਾਂ ਨੇ ਖਾਸਾ ਪਸੰਦ ਕੀਤਾ ਹੈ ।ਫਿਲਮ ਨੇ ਬਾਕਸ ਆਫਿਸ ‘ਤੇ ਵੀ ਕਮਾਈ ਦੇ ਕਈ ਰਿਕਾਰਡ ਬਣਾਏ ਸੀ। ‘ਰੱਬ ਦਾ ਰੇਡੀਓ 2’ ਦੇ ਟ੍ਰੇਲਰ ਨੂੰ ਮਿਲੇ ਸ਼ਾਨਦਾਰ ਹੁੰਗਾਰੇ ਤੋਂ ਇਹ ਸਾਫ਼ ਹੋ ਗਿਆ ਕਿ ਇਸ ਫ਼ਿਲਮ ਨੂੰ ਵੀ ਦਰਸ਼ਕ ਮਣਾਂਮੂੰਹੀ ਪਿਆਰ ਦੇਣਗੇ।

Leave a Reply

Your email address will not be published. Required fields are marked *

ਭਲਕੇ ਵਜਣਗੇ ਬੀਨੂੰ ਢਿੱਲੋਂ ਦੇ ‘ਬੈਂਡ ਵਾਜੇ’ 

ਹਰਭਜਨ ਮਾਨ ਨੇ  3 ਸਾਲਾਂ ਬਾਅਦ ਮੰਗੀ ‘ਪੀ ਆਰ’