in

ਹਰਭਜਨ ਮਾਨ ਨੇ  3 ਸਾਲਾਂ ਬਾਅਦ ਮੰਗੀ ‘ਪੀ ਆਰ’

ਸਾਲ 2002  ਪੰਜਾਬੀ ਫ਼ਿਲਮ ‘ਜੀ ਆਇਆ ਨੂੰ’ ਜ਼ਰੀਏ ਪੰਜਾਬੀ ਸਿਨੇਮੇ ਨੂੰ ਮੁੜ ਸੁਰਜੀਤ ਕਰਨ ਵਾਲੀ ਜੋੜੀ ਅਦਾਕਾਰ ਹਰਭਜਨ ਮਾਨ ਤੇ ਨਿਰਦੇਸ਼ਕ ਮਨਮੋਹਨ ਸਿੰਘ  ਕਰੀਬ 10 ਸਾਲਾਂ ਬਾਅਦ ਮੁੜ ਇੱਕਠੀ ਹੋਈ ਹੈ। ਇਹ ਜੋੜੀ ਹੁਣ ਪੰਜਾਬੀ ਫ਼ਿਲਮ ‘ਪੀ ਆਰ’ ਲੈ ਕੇ ਆਵੇਗੀ। ਫ਼ਿਲਮ ਦੀ ਸ਼ੂਟਿੰਗ 12 ਮਾਰਚ ਤੋਂ ਸ਼ੁਰੂ ਹੋ ਗਈ ਹੈ। ਇਹ ਫ਼ਿਲਮ ਹਰਭਜਨ ਮਾਨ ਦੇ ਨਿੱਜੀ ਬੈਨਰ ‘ਐਚ ਐਮ ਰਿਕਾਰਡਸ’ ਦੀ ਪਹਿਲੀ ਫ਼ਿਲਮ ਹੋਵੇਗੀ। ਨਿਰਮਾਤਾ  ਹਰਵਿੰਦਰ ਸਿੰਘ, ਦਰਸ਼ਨ ਸਿੰਘ ਰੰਗੀ ਅਤੇ ਗੁਰਵਿੰਦਰ ਸਿੰਘ ਵੱਲੋਂ ‘ਐਚ ਐਮ ਰਿਕਾਰਡਸ’ ਅਤੇ ‘ਸਾਰੰਗ ਫ਼ਿਲਮਸ’ ਦੇ ਬੈਨਰ ਹੇਠਾ ਬਣਾਈ ਜਾ ਰਹੀ ਇਸ ਫ਼ਿਲਮ ਦੀ ਜ਼ਿਆਦਾਤਰ ਸ਼ੂਟਿੰਗ ਕੈਨੇਡਾ ਵਿੱਚ ਹੋਵੇਗੀ।

ਹਰਭਜਨ ਮਾਨ ਅਤੇ ਮਨਮੋਹਨ ਸਿੰਘ ਦੀ ਇੱਕਠਿਆਂ ਦੀ ਇਹ ਛੇਵੀਂ ਫ਼ਿਲਮ ਹੋਵੇਗੀ। ਫ਼ਿਲਮ ਵਿੱਚ ਗੁਰਪ੍ਰੀਤ ਘੁੱਗੀ ਸਮੇਤ ਕਈ ਨਾਮੀਂ ਕਲਾਕਾਰ ਨਜ਼ਰ ਆਉਣਗੇ। ‘ਗੱਦਾਰ’ ਤੋਂ ਬਾਅਦ ਹਰਭਜਨ ਮਾਨ ਇਸ ਫ਼ਿਲਮ ਜ਼ਰੀਏ ਕਰੀਬ ਤਿੰਨ ਸਾਲਾਂ ਬਾਅਦ ਪਰਦੇ ‘ਤੇ ਨਜ਼ਰ ਆਉਣਗੇ। ਮਾਨ ਦੀਆਂ ਪਹਿਲੀਆਂ ਫ਼ਿਲਮਾਂ ਵਾਂਗ ਹੀ ਇਸ ਫ਼ਿਲਮ ਜ਼ਰੀਏ ਵੀ ਪੰਜਾਬੀ ਸਿਨੇਮੇ ਨੂੰ ਇਕ ਨਵੀਂ ਹੀਰੋਇਨ  ਦਿਲਬਰ ਆਰੀਆ ਮਿਲੇਗੀ।

Leave a Reply

Your email address will not be published. Required fields are marked *

29 ਮਾਰਚ ਨੂੰ ਰਿਲੀਜ਼ ਹੋਵੇਗੀ ‘ਰੱਬ ਦਾ ਰੇਡੀਓ 2’, ਜਾਣੋ ਕੀ ਹੋਵੇਗਾ ਖ਼ਾਸ? 

‘ਮੰਜੇ ਬਿਸਤਰੇ 2’ ਦਾ ਟ੍ਰੇਲਰ ਹੋਇਆ ਰਿਲੀਜ਼, 12 ਅਪ੍ਰੈਲ ਨੂੰ ਰਿਲੀਜ਼ ਹੋਵੇਗੀ ਫ਼ਿਲਮ