26 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫ਼ਿਲਮ ‘ਨਾਢੂ ਖਾਂ’ ਦਾ ਪਹਿਲਾ ਗੀਤ ‘ਮੁਲਤਾਨ’ ਕੱਲ• 29 ਮਾਰਚ ਨੂੰ ਰਿਲੀਜ਼ ਹੋਇਆ ਹੈ। ਬਲਬੀਰ ਬੋਪਾਰਾਏ ਦਾ ਲਿਖਿਆ ਤੇ ਮੰਨਤ ਨੂਰ ਦੀ ਆਵਾਜ਼ ‘ਚ ਆਏ ਇਸ ਗੀਤ ਦਾ ਮਿਊਜ਼ਿਕ ਗੁਰਮੀਤ ਸਿੰਘ ਨੇ ਤਿਆਰ ਕੀਤਾ ਹੈ। ਭੂਪੀ ਸਿਆਨ ਵੱਲੋਂ ਕੋਰਿਓਗ੍ਰਾਫ ਕੀਤੇ ਗਏ ਇਸ ਗੀਤ ਵਿੱਚ ਖੂਬਸੂਰਤ ਅਦਾਕਾਰ ਵਾਮਿਕਾ ਗੱਬੀ ਦਾ ਤੇਜ਼ ਤਰਾਰ ਡਾਂਸ ਦਰਸ਼ਕਾਂ ਦਾ ਦਿਲ ਲੁੱਟ ਰਿਹਾ ਹੈ।
ਇਸ ਗੀਤ ਦੇ ਬੋਲ ਤੇ ਸੰਗੀਤ ਜਿੰਨਾ ਪਿਆਰ ਹੈ, ਉਸ ਤੋਂ ਕਿਤੇ ਵੱਧ ਵਾਮਿਕਾ ਗੱਬੀ ਦਾ ਖੂਬਸੂਰਤ ਨ੍ਰਿਤ ਹੈ। ਇਸ ਗੀਤ ਜ਼ਰੀਏ ਉਸਨੇ ਸਾਬਤ ਕਰ ਦਿੱਤਾ ਹੈ ਕਿ ਉਹ ਅਦਾਕਾਰਾ ਦੇ ਨਾਲ ਨਾਲ ਕਮਾਲ ਦਾ ਡ੍ਰਾਂਸ ਵੀ ਕਰ ਲੈਂਦੀ ਹੈ। ਦੱਸ ਦਈਏ ਕਿ ਵਾਮਿਕਾ ਨੂੰ ਬਚਪਨ ਤੋਂ ਹੀ ਡ੍ਰਾਂਸ ਦਾ ਸ਼ੌਕ ਸੀ, ਉਸ ਨੇ ਬਕਾਇਦਾ ਡ੍ਰਾਂਸ ਦੀ ਟਰੇਨਿੰਗ ਵੀ ਲਈ ਹੋਈ ਹੈ। ਇਸ ਗੀਤ ਵਿੱਚ ਵਾਮਿਕਾ ਨੇ ਨਾਲ ਨਾਲ ਇਕ ਹੋਰ ਹੋਰ ਪ੍ਰਤਿਭਾਵਨ ਅਦਾਕਾਰ ਸਿਮਰਨ ਅਤੇ ਹਰੀਸ਼ ਵਰਮਾ ਵੀ ਨਜ਼ਰ ਆ ਰਹੇ ਹਨ।

ਇਮਰਾਨ ਸ਼ੇਖ਼ ਵੱਲੋਂ ਨਿਰਦੇਸ਼ਕ ਕੀਤੀ ਗਈ ਇਸ ਫ਼ਿਲਮ ਵਿੱਚ ਹਰੀਸ਼ ਵਰਮਾ ਤੇ ਵਾਮਿਕਾ ਗੱਬੀ ਦੀ ਖੂਬਸੂਰਤ ਜੋੜੀ ਨਜ਼ਰ ਆਵੇਗੀ। ਨਿਰਮਾਤਾ ਹਰਪ੍ਰੀਤ ਸਿੰਘ ਦੇਵਗਨ, ਆਚੰਤ ਗੋਇਲ ਤੇ ਰਾਕੇਸ਼ ਦਹੀਆ ਅਤੇ ਸਾਥੀਆਂ ਦੀ ਇਸ ਫ਼ਿਲਮ ਦਾ ਟ੍ਰੇਲਰ ਛੇਤੀ ਰਿਲੀਜ਼ ਹੋ ਰਿਹਾ ਹੈ।
ਸੋਨੀ ਸਿੰਘ ਦੀ ਕੈਮਰਾ ਅੱਖ ਵੱਲੋਂ ਖੂਬਸੂਰਤ ਰੰਗਾਂ ਵਿੱਚ ਰੰਗੀ ਗਈ ਇਹ ਫ਼ਿਲਮ ਪੁਰਤਾਨ ਪੰਜਾਬ ਦੀ ਖੂਬਸੂਰਤੀ ਤੇ ਰਿਸ਼ਤਿਆਂ ਦੀ ਪਾਕੀਜ਼ਗੀ ਨੂੰ ਪਰਦੇ ‘ਤੇ ਪੇਸ਼ ਕਰੇਗੀ। ਫ਼ਿਲਮ ਦੇ ਇਸ ਪਹਿਲੇ ਗੀਤ ਨੇ ਹੀ ਇਹ ਸਾਬਤ ਕਰ ਦਿੱਤਾ ਹੈ ਕਿ ਇਹ ਫ਼ਿਲਮ ਹੋਰਾਂ ਪੰਜਾਬੀ ਫ਼ਿਲਮਾਂ ਨਾਲੋਂ ਬਿਲਕੁਲ ਵੱਖਰੇ ਕਿਸਮ ਦੀ ਫ਼ਿਲਮ ਹੈ



