ਪੰਜਾਬੀ ਫ਼ਿਲਮਾਂ ਦੇ ਸ਼ੌਕੀਨਾਂ ਨੂੰ ਛੇਤੀ ਹੀ ਵੱਡੇ ਪਰਦੇ ‘ਤੇ ਐਮੀ ਵਿਰਕ ਤੇ ਸੋਨਮ ਬਾਜਵਾ ਦਾ ‘ਪੁਆੜਾ’ ਦੇਖਣ ਨੂੰ ਮਿਲੇਗਾ। ਤੁਸੀਂ ਇਹ ਪੁਆੜਾ ਸਾਲ 2020 ਵਿੱਚ 12 ਜੂਨ ਨੂੰ ਦੇਖ ਸਕਦੇ ਹੋ। ਦਰਅਸਲ ਇਹ ਪੁਆੜਾ ਉਹ ਵਾਲਾ ਨਹੀਂ ਜੋ ਤੁਸੀਂ ਸੋਚ ਰਹੇ ਹੋ, ਇਹ ਪੁਆੜਾ ਇਨ•ਾਂ ਦੀ ਨਵੀਂ ਫ਼ਿਲਮ ਦਾ ਨਾਂ ਹੈ।

ਪੰਜਾਬੀ ਸਿਨੇਮੇ ਨੂੰ ਕਈ ਖੂਬਸੂਰਤ ਫ਼ਿਲਮਾਂ ਦੇ ਚੁੱਕੀ ਫ਼ਿਲਮ ਪ੍ਰੋਡਕਸ਼ਨ ਕੰਪਨੀ ‘ ਏ ਐਂਡ ਏ ਅਡਵਾਈਜਰਸ’ ਅਤੇ ‘ਭਰਤ ਫ਼ਿਲਮਸ’ ਵੱਲੋਂ ਬਣਾਈ ਜਾ ਰਹੀ ਇਸ ਫ਼ਿਲਮ ਨੂੰ ਰੁਪਿੰਦਰ ਚਾਹਲ ਨਿਰਦੇਸ਼ਤ ਕਰਨਗੇ। ਨਿਰਮਾਤਾ ਅਤੁਲ ਭੱਲਾ, ਅੰਮਿਤ ਭੱਲਾ, ਅਨੁਰਾਗ ਸਿੰਘ, ਅਮਨ ਗਿੱਲ, ਪਵਨ ਗਿੱਲ ਅਤੇ ਬਲਵਿੰਦਰ ਜੁਨੇਜਾ ਦੀ ਇਸ ਫ਼ਿਲਮ ਵਿੱਚ ਕਈ ਹੋਰ ਅਹਿਮ ਕਲਾਕਾਰ ਵੀ ਨਜ਼ਰ ਆਉਂਣਗੇ।

ਦੱਸ ਦਈਏ ਕਿ ਐਮੀ ਵਿਰਕ ਤੇ ਸੋਨਮ ਬਾਜਵਾ ਦੀ ਸਫ਼ਲ ਜੋੜੀ ਦੀ ਪਹਿਲੀ ਫ਼ਿਲਮ ‘ਨਿੱਕਾ ਜ਼ੈਲਦਾਰ 1’ ਸੀ। ਇਸ ਤੋਂ ਬਾਅਦ ਦੋਵੇਂ ਜਣੇ ‘ਨਿੱਕਾ ਜ਼ੈਲਦਾਰ 2’ ਵਿੱਚ ਵੀ ਨਜ਼ਰ ਆਏ ਸਨ। ਹੁਣ ਦੋਵਾਂ ਦੀ ਜੋੜੀ ਦੀ ਫ਼ਿਲਮ ‘ਮੁਕਲਾਵਾ’ ਰਿਲੀਜ਼ ਹੋਵੇਗੀ।
in News
ਐਮੀ ਵਿਰਕ ਤੇ ਸੋਨਮ ਬਾਜਵਾ ਦਾ ਪਵੇਗਾ ‘ਪੁਆੜਾ’


