in

ਭਾਰਤ ਪਾਕ ਦੀ ਵੰਡ ਦੀ ਤ੍ਰਾਂਸਦੀ ਤੇ ਦੋਸਤੀ ਦੀ ਕਹਾਣੀ ਹੈ ‘ਯਾਰਾ ਵੇ’

ਪੰਜਾਬੀ ਫਿਲਮੀ ਖੇਤਰ ‘ਚ ਹੁਣ ਬਹੁਤ ਕੁਝ ਨਵਾਂ ਅਤੇ ਵੱਖਰਾ ਵੇਖਣ ਨੂੰ ਮਿਲ ਰਿਹਾ ਹੈ। ਹਰ ਹਫਤੇ ਕਿਸੇ ਨਾ ਕਿਸੇ ਨਵੇਂ ਵਿਸ਼ੇ ਨੂੰ ਲੈ ਕੇ ਫਿਲਮਾਂ ਰਿਲੀਜ਼ ਹੋ ਰਹੀਆਂ ਹਨ। ਕਾਮੇਡੀ ਭਰਪੂਰ ਵਾਲੇ ਵਿਸ਼ਿਆਂ ਤੋਂ ਹੱਟ ਕੇ ਨਵੇਂ ਨਵੇਂ ਵਿਸ਼ਿਆਂ ਦਾ ਰੁਝਾਨ ਲਗਾਤਾਰ ਵੱਧ ਰਿਹਾ ਹੈ। ਇਸੇ ਰੁਝਾਨ ਤਹਿਤ ਇੱਕ ਨਵੇਂ ਅਤੇ ਬਿਲਕੁੱਲ ਵੱਖਰੇ ਵਿਸ਼ੇ ‘ਤੇ ਅਧਾਰਿਤ ਫ਼ਿਲਮ ‘ਯਾਰਾ ਵੇ’ ਵੀ 5 ਅਪ੍ਰੈਲ ਨੂੰ ਦੇਖਣ ਨੂੰ ਮਿਲੇਗੀ। ਭਾਰਤ-ਪਾਕਿਸਤਾਨ ਵੰਡ ਦੇ ਸਮੇਂ ਦੀ ਇੱਕ ਅਮਰ ਦੋਸਤੀ ਅਤੇ ਪ੍ਰੇਮ ਦੀ ਕਹਾਣੀ ‘ਤੇ ਅਧਾਰਿਤ ਇਹ ਫਿਲਮ ਸੱਚੀਆਂ ਕਹਾਣੀਆਂ ਅਤੇ ਘਟਨਾਵਾਂ ਤੋਂ ਪ੍ਰਭਾਵਿਤ ਫ਼ਿਲਮ ਹੈ। ਦਰਸਅਲ ਇਸ ਫਿਲਮ ਦੀ ਕਹਾਣੀ ਮਾਸੂਮ ਉਮਰ ‘ਚ ਸ਼ੁਰੂ ਹੋਈ ਤਿੰਨ ਦੋਸਤਾਂ ਦੀ ਦੋਸਤੀ ਦੀ ਕਹਾਣੀ ਹੈ ।

ਭਾਰਤ-ਪਾਕ ਦੀ ਵੰਡ ‘ਚ ਜਦੋ ਇਨਾਂ ਤਿੰਨਾਂ ਦੋਸਤਾਂ ਦੀ ਦੋਸਤੀ ਵੰਡੀ ਜਾਂਦੀ ਹੈ ਤੇ ਉਹ ਮੁੜ ਕਿਵੇ ਇਕੱਠੇ ਹੁੰਦੇ ਹਨ। ਇਹ ਫਿਲਮ ਦਾ ਇੱਕ ਇਹ ਅਹਿਮ ਤੇ ਦਿਲਚਸਪ ਹਿੱਸਾ ਹੈ। ਫਿਲਮ ਚ ਜਿੱਥੇ ਡਰਾਮਾ ਤੇ ਰੁਮਾਂਸ ਵੇਖਣ ਨੂੰ ਮਿਲੇਗਾ ਉੱਥੇ ਹੀ ਕਾਮੇਡੀ ਦਾ ਰੰਗ ਵੀ ਦਿਖੇਗਾ। ਪੰਜਾਬੀ ਗਾਇਕ ਤੇ ਅਦਾਕਾਰ ਯੁਵਰਾਜ ਹੰਸ, ਗਗਨ ਕੋਕਰੀ ਅਤੇ ਰਘਬੀਰ ਬੋਲੀ ਇਸ ਫਿਲਮ ‘ਚ ਮੁੱਖ ਭੂਮਿਕਾ ਚ ਨਜ਼ਰ ਆਉਣਗੇ। ਫਿਲਮ ਦੀ ਹੀਰੋਈਨ ਮੋਨਿਕਾ ਗਿੱਲ ਹੈ।ਇਨਾਂ ਤੋ ਇਲਾਵਾ ਹੋਰ ਫਿਲਮੀ ਸਿਤਾਰੇ ਯੋਗਰਾਜ ਸਿੰਘ, ਸਰਦਾਰ ਸੋਹੀ, ਨਿਰਮਲ ਰਿਸ਼ੀ, ਮਲਕੀਤ ਰੋਣੀ, ਹੌਬੀ ਧਾਲੀਵਾਲ, ਬੀ ਐਨ ਸ਼ਰਮਾ, ਗੁਰਪ੍ਰੀਤ ਕੌਰ ਭੰਗੂ ਆਦਿ ਵੱਖੋ ਵੱਖਰੇ ਕਿਰਦਾਰਾਂ ‘ਚ ਨਜ਼ਰ ਆਉਣਗੇ। ਫ਼ਿਲਮ ਦੇ ਨਿਰਦੇਸ਼ਕ ਰਾਕੇਸ਼ ਮਹਿਤਾ ਹਨ।

ਫ਼ਿਲਮ ਦੀ ਕਹਾਣੀ ਵੀ ਉਨ•ਾਂ ਨੇ ਹੀ ਲਿਖੀ ਹੈ ਜਦਕਿ ਸਕਰੀਨਪਲੇ ਤੇ ਸੰਵਾਦ ਰੁਪਿੰਦਰ ਇੰਦਰਜੀਤ ਸਿੰਘ ਨੇ ਲਿਖੇ ਹਨ। ਨਿਰਦੇਸ਼ਕ ਰਾਕੇਸ਼ ਮਹਿਤਾ ਦੀ ਬਤੌਰ ਨਿਰਦੇਸ਼ਕ ਇਹ ਤੀਜੀ ਫਿਲਮ ਹੋਵੇਗੀ, ਇਸ ਤੋ ਪਹਿਲਾ ਉਹ ‘ਵਾਪਸੀ’ ਅਤੇ ‘ਰੰਗ ਪੰਜਾਬ’ ਦਾ ਨਿਰਦੇਸ਼ਨ ਕਰ ਚੁੱਕੇ ਹਨ। ਫਿਲਮ ਨੂੰ ਨਿਰਮਾਤਾ ਬੱਲੀ ਸਿੰਘ ਕੱਕੜ ਨੇ ਪ੍ਰੋਡਿਊਸ ਕੀਤਾ ਹੈ।ਨਾਮਵਰ ਡਿਸਟੀਬਿਊਟਰ ਮਨੀਸ਼ ਸਾਹਨੀ ਵੱਲੋਂ ਇਹ ਫਿਲਮ ਰਿਲੀਜ਼ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *

ਐਮੀ ਵਿਰਕ ਤੇ ਸੋਨਮ ਬਾਜਵਾ ਦਾ ਪਵੇਗਾ ‘ਪੁਆੜਾ’

9 ਦਿਨਾਂ ਬਾਅਦ ਸਿਨੇਮਾ ਘਰਾਂ ‘ਚ ‘ਮੰਜੇ ਬਿਸਤਰੇ 2’ ਨਾਲ ਲੱਗਣਗੀਆਂ ਰੌਣਕਾਂ