in

9 ਦਿਨਾਂ ਬਾਅਦ ਸਿਨੇਮਾ ਘਰਾਂ ‘ਚ ‘ਮੰਜੇ ਬਿਸਤਰੇ 2’ ਨਾਲ ਲੱਗਣਗੀਆਂ ਰੌਣਕਾਂ

ਇਸ ਸਾਲ ਦੀਆਂ ਸਭ ਤੋਂ ਚਰਚਿਤ ਫ਼ਿਲਮਾਂ ‘ਚ ਸ਼ਾਮਲ ਪੰਜਾਬੀ ਫ਼ਿਲਮ ‘ਮੰਜੇ ਬਿਸਤਰੇ 2’ ਵਿਸਾਖੀ ‘ਤੇ 12 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਦੀ ਦਰਸ਼ਕਾਂ ਵੱਲੋਂ ਕਿੰਨੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਇਸ ਦਾ ਅੰਦਾਜ਼ਾ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਫ਼ਿਲਮ ਦੇ ਟ੍ਰੇਲਰ, ਕਲਿੱਪਾਂ ਅਤੇ ਗੀਤਾਂ ਤੋਂ ਲਾਇਆ ਜਾ ਸਕਦਾ ਹੈ। ‘ਹੰਬਲ ਮੋਸ਼ਨ ਪਿਕਚਰਸ’ ਦੇ ਬੈਨਰ ਹੇਠ ਬਣੀ ਗਿੱਪੀ ਗਰਾਲ ਦੀ ਮੁੱਖ ਭੂÎਮਿਕਾ ਵਾਲੀ ਇਸ ਫ਼ਿਲਮ ਦੀ ਕਹਾਣੀ ਤੇ ਸਕਰੀਨਪਲੇ ਵੀ ਗਿੱਪੀ ਗਰੇਵਾਲ ਨੇ ਹੀ ਲਿਖਿਆ ਹੈ। ਨਰੇਸ਼ ਕਥੂਰੀਆ ਦੇ ਲਿਖੇ ਡਾਇਲਾਗਸ ਨਾਲ ਸਜੀ ਇਸ ਫ਼ਿਲਮ ਵਿੱਚ ਗਿੱਪੀ ਗਰੇਵਾਲ ਦੇ ਨਾਲ ਸਿੰਮੀ ਚਾਹਲ ਕਰਮਜੀਤ ਅਨਮੋਲ, ਸਰਦਾਰ ਸੋਹੀ, ਬੀ ਐਨ ਸ਼ਰਮਾ, ਗੁਰਪ੍ਰੀਤ ਘੁੱਗੀ, ਰਾਣਾ ਜੰਗ ਬਹਾਦਰ, ਮਲਕੀਤ ਸਿੰਘ, ਜੱਗੀ ਸਿੰਘ, ਰਘਬੀਰ ਬੋਲੀ, ਗੁਰਪ੍ਰੀਤ ਕੌਰ ਭੰਗੂ, ਅਨੀਤਾ ਦੇਵਗਨ ਅਤੇ ਨਿਸ਼ਾ ਬਾਨੋਂ ਨੇ ਅਹਿਮ ਭੂਮਿਕਾ ਨਿਭਾਈ ਹੈ।

ਪੰਜਾਬੀ ਦੀ ਇਹ ਪਹਿਲੀ ਫ਼ਿਲਮ ਹੋਵੇਗੀ ਜਿਸ ਵਿੱਚ ਇਕ ਪੰਜਾਬੀ ਵਿਆਹ ਨੂੰ ਕੈਨੇਡਾ ਵਰਗੇ ਮੁਲਕ ਵਿੱਚ ਦਿਖਾਇਆ ਗਿਆ ਹੈ। ਇਸ ਫ਼ਿਲਮ ਦੀ ਸੁਮੱਚੀ ਸ਼ੂਟਿੰਗ ਕੈਨੇਡਾ ਵਿੱਚ ਹੀ ਕੀਤੀ ਗਈ ਹੈ। ਕੈਨੇਡਾ ਵਿੱਚ ਹੁੰਦੇ ਇਸ ਪੰਜਾਬੀ ਵਿਆਹ ਵਿੱਚ ਉਥੋਂ ਦੇ ਸੱਭਿਆਚਾਰ ਮੁਤਾਬਕ ਕੀ ਕੀ ਅੜਚੜਾਂ ਆਉਂਦੀਆਂ ਹਨ ਤੇ ਇਸ ਵਾਰ ਫ਼ਿਲਮ ਦੇ ਨਾਇਕ ਗਿੱਪੀ ਗਰੇਵਾਲ ਯਾਨੀ ਸੁੱਖੀ ਦਾ ਦਿਲ ਕਿਸ ਕੁੜੀ ‘ਤੇ ਆਉਂਦਾ ਹੈ। ਇਹ ਦੇਖਣਾ ਬੇਹੱਦ ਦਿਲਚਸਪ ਹੋਵੇਗਾ।

ਫ਼ਿਲਮ ਵਿੱਚ ਕਰਮਜੀਤ ਅਨਮੋਲ ਯਾਨੀ ਸਾਧੂ ਬਾਬਾ ਵੀ ਨਜ਼ਰ ਆਵੇਗਾ ਪਰ ਇਸ ਵਾਰ ਉਹ ਬਰਫ਼ੀ ਨਹੀਂ ਬਣਾਏਗਾ ਬਲਕਿ ਆਪਣੇ ਪੋਤੇ ਦੇ ਵਿਆਹ ਦੀਆਂ ਤਿਆਰੀਆਂ ਆਪਣੇ ਹਿਸਾਬ ਨਾਲ ਜ਼ਰੂਰ ਕਰਵਾਏਗਾ। ਕਾਮੇਡੀ, ਰੁਮਾਂਸ ਅਤੇ ਡਰਾਮੇ ਨਾਲ ਭਰਪੂਰ ਇਸ ਫ਼ਿਲਮ ਦੀ ਕਹਾਣੀ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਨ ਦਾ ਦਮ ਰੱਖਦੀ ਹੈ। ਇਸ ਫ਼ਿਲਮ ਵਿੱਚ ਕਈ ਦਿਲਚਸਪ ਪਹਿਲੂ ਹਨ, ਜੋ ਦਰਸ਼ਕਾਂ ਦੀ ਦਿਲਚਸਪੀ ਫ਼ਿਲਮ ਵਿੱਚ ਬਣਾਈ ਰੱਖਣਗੇ। ਇਹ ਫ਼ਿਲਮ ਭਰਪੂਰ ਕਾਮੇਡੀ ਡਰਾਮਾ ਹੋਵੇਗੀ, ਜੋ ਦਰਸ਼ਕਾਂ ਨੂੰ ਹਸਾ ਹਸਾ ਲੋਟ ਪੋਟ ਕਰ ਦੇਣ ਦਾ ਦਮ ਰੱਖਦੀ ਹੈ। ਇਹ ਫ਼ਿਲਮ ਪੰਜਾਬ ਅਤੇ ਵਿਦੇਸ਼ਾਂ ‘ਚ ਬੈਠੇ ਪੰਜਾਬੀਆਂ ਦੇ ਸੱਭਿਆਚਾਰ ਨੂੰ ਪਰਦੇ ‘ਤੇ ਪੇਸ਼ ਕਰਦੀ ਮਨੋਰੰਜਨ ਨਾਲ ਭਰਪੂਰ ਕਾਮੇਡੀ ਫ਼ਿਲਮ ਹੈ।

Leave a Reply

Your email address will not be published. Required fields are marked *

ਭਾਰਤ ਪਾਕ ਦੀ ਵੰਡ ਦੀ ਤ੍ਰਾਂਸਦੀ ਤੇ ਦੋਸਤੀ ਦੀ ਕਹਾਣੀ ਹੈ ‘ਯਾਰਾ ਵੇ’

‘ਨਾਢੂ ਖਾ’ ਬਦਲੇਗੀ ਸਾਡੀ ਟੀਮ ਦੀ ਜ਼ਿੰਦਗੀ : ਇਮਰਾਨ ਸ਼ੇਖ਼