in

ਐਮੀ ਵਿਰਕ ਤੇ ਹਾਰਡੀ ਸੰਧੂ ਨੇ ਮਾਰੀ ਇਕ ਹੋਰ ਬਾਜ਼ੀ

ਬਾਲੀਵੁੱਡ ਫਿਲਮ ’83’ ਦੀ ਤਿਆਰੀ ਬਾਲੀਵੁੱਡ ਸਟਾਰ ਰਣਵੀਰ ਸਿੰਘ ਤੇ ਪਾਲੀਵੁੱਡ ਸਟਾਰ ਐਮੀ ਵਿਰਕ ਤੇ ਹਾਰਡੀ ਸੰਧੂ ਨੇ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਫਿਲਮ ਦੀ ਸ਼ੂਟਿੰਗ 15 ਮਈ ਤੋਂ ਸ਼ੁਰੂ ਹੋਣੀ ਹੈ ਪਰ ਇਨ੍ਹਾਂ ਤਿੰਨੇ ਕਲਾਕਾਰਾਂ ਨੇ ਆਪਣੇ ਆਪ ਨੂੰ ਹੁਣ ਤੋਂ ਹੀ ਤਿਆਰ ਕਰਨਾ ਸ਼ੁਰੂ ਕੀਤਾ ਹੈ।ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਤਸਵੀਰਾਂ ਹਿਮਾਚਲ ਧਰਮਸ਼ਾਲਾ ਦੀਆਂ ਹਨ, ਜਿਥੇ ਇਹ ਤਿੰਨੇ ਕਲਾਕਾਰ ਆਪਣੀ ਫਿਲਮ ’83’ ਦੀ ਟ੍ਰੇਨਿੰਗ ਕਰ ਰਹੇ ਹਨ। ਇਸ ਫਿਲਮ ਲਈ ਵਿਸ਼ੇਸ਼ ਤੌਰ ‘ਤੇ ਉਹ ‘ਤੇ ਕ੍ਰਿਕਟ ਖੇਡਦੇ ਨਜ਼ਰ ਆ ਰਹੇ ਹਨ।

ਪੰਜਾਬੀ ਗਾਇਕ ਹਾਰਡੀ ਸੰਧੂ ਨੇ ਇਸ ਫਿਲਮ ਲਈ ਆਪਣੀ ਲੁੱਕ ਵੀ ਬਦਲੀ ਹੈ। ਇਨ੍ਹਾਂ ਤਸਵੀਰਾਂ ‘ਚ ਕਲੀਨ ਸ਼ੇਵ ਰਹਿਣ ਵਾਲੇ ਹਾਰਡੀ ਨੇ ਮੁੱਛਾਂ ਰੱਖੀਆਂ ਹਨ।


ਦੱਸਣਯੋਗ ਹੈ ਕਿ ਕਬੀਰ ਖਾਨ ਦੇ ਨਿਰਦੇਸ਼ਨ ‘ਚ ਬਣਨ ਵਾਲੀ ਇਹ ਫ਼ਿਲਮ ਕ੍ਰਿਕਟ ‘ਤੇ ਆਧਾਰਿਤ ਹੈ ਤੇ ਇਸ ਫਿਲਮ ‘ਚ ਇਹ ਸਟਾਰ ਵੱਖ-ਵੱਖ ਕ੍ਰਿਕਟਰਾਂ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਇਹ ਫਿਲਮ ਅਗਲੇ ਸਾਲ 10 ਅਪ੍ਰੈਲ ਨੂੰ ਰਿਲੀਜ਼ ਹੋਵੇਗੀ।

Leave a Reply

Your email address will not be published. Required fields are marked *

ਸਿੰਮੀ ਚਾਹਲ ਨੇ ਪਹਿਲੀ ਵਾਰ ‘ਚ ਹੀ ਪਿੱਛੇ ਲਾਇਆ ਗਿੱਪੀ ਗਰੇਵਾਲ

‘ਨਾਢੂ ਖਾ’ ਜ਼ਰੀਏ ਪੰਜਾਬੀ ਸਿਨੇਮੇ ਨਾਲ ਜੁੜਿਆ ਬਤੌਰ ਨਿਰਮਾਤਾ ਜੁੜਿਆ ਹਰਪ੍ਰੀਤ ਸਿੰਘ ਦੇਵਗਨ