in

ਬ੍ਰਿਟਿਸ਼ ਮਾਡਲ ਹੇਜ਼ਲ ਕੀਚ ਬਣੀ ‘ਗੁਰਬਸੰਤ ਕੌਰ’

ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਦੀ ਪਤਨੀ ਹੇਜ਼ਲ ਕੀਚ ਯੋਗਰਾਜ ਸਿੰਘ ਦੇ ਪਰਿਵਾਰ ਦੀ ਗੁਰਬਸੰਤ ਕੌਰ ਬਣ ਗਈ ਹੈ। ਯੁਵਰਾਜ ਸਿੰਘ ਦੇ ਪਰਿਵਾਰ ਨੇ ਉਸ ਦਾ ਨਾਂ ਗੁਰਬਸੰਤ ਕੌਰ ਰੱਖਿਆ ਹੈ। ਦੋਵਾਂ ਦਾ ਵਿਆਹ 30 ਨਵੰਬਰ ਨੂੰ ਫ਼ਤਿਹਗੜ• ਸਾਹਿਬ ਨੇੜੇ ਸਥਿਤ ਹੰਸਾਲੀ ਵਾਲਿਆਂ ਦੇ ਡੇਰੇ ‘ਤੇ ਹੋਇਆ ਹੈ। ਹੇਜ਼ਲ ਅਤੇ ਯੁਵਰਾਜ ਪਿਛਲੇ ਕਈ ਸਾਲਾਂ ਤੋਂ ਰਿਲੇਸ਼ਨ ‘ਚ ਸਨ। ਉਹਨਾਂ ਦਾ ਇਹ ਰਿਲੇਸ਼ਨ ਕਈ ਵਾਰ ਟੁੱਟਿਆ ਤੇ ਕਈ ਵਾਰ ਜੁੜਿਆ। ਆਖਰ ਦੋਵਾਂ ਨੇ 12 ਨਵੰਬਰ ਨੂੰ ਬਾਲੀ ‘ਚ ਮੰਗਣੀ ਕੀਤੀ ਅਤੇ ਇਸ ਦੇ ਨਾਲ ਹੀ ਵਿਆਹ ਦੀ ਡੇਟ ਅਨਾਊਂਸ ਕੀਤੀ। ਹੇਜ਼ਲ ਦੀ ਚਰਚਾ ਸਭ ਤੋਂ ਪਹਿਲਾਂ ਸਲਮਾਨ ਖ਼ਾਨ ਦੀ ਫਿਲਮ ‘ਬਾਡੀਗਾਰਡ’ ਨਾਲ ਹੋਈ ਸੀ। ਕਈ ਮਿਊਜ਼ਿਕ ਵੀਡੀਓਜ਼ ਤੇ ਫ਼ਿਲਮਾਂ ਕਰ ਚੁੱਕੀ ਹੇਜ਼ਲ ‘ਬਿੱਗ ਬੌਸ ਸੀਜ਼ਨ 7’ ਨਾਲ ਇਕਦਮ ਚਰਚਾ ‘ਚ ਆਈ ਸੀ। ਹੇਜ਼ਲ ਪੰਜਾਬੀ ਫ਼ਿਲਮ ‘ਹੀਰ ਐਂਡ ਹੀਰੋ’ ਵਿੱਚ ਵੀ ਇਕ ਆਈਟਮ ਸੌਗ ਕਰ ਚੁੱਕੀ ਹੈ। ਕ੍ਰਿਕਟ ਤੋਂ ਕੋਹਾਂ ਦੂਰ ਰਹਿਣ ਵਾਲੀ ਹੇਜ਼ਲ ਹੁਣ ਫ਼ਿਲਮਾਂ ‘ਚ ਨਜ਼ਰ ਆਵੇਗੀ ਜਾਂ ਨਹੀਂ। ਇਹ ਭਵਿੱਖ ਦਾ ਸੁਆਲ ਹੈ।

Leave a Reply

Your email address will not be published. Required fields are marked *

ਸਾਰਥਿਕ ਸੁਨੇਹਾ ਦੇਵੇਗੀ ਜਨਜੋਤ ਦੀ ਸ਼ਾਰਟ ਫ਼ਿਲਮ ‘ਸ਼ੁਕਰ ਦਾਤਿਆ’ 

ਕੀ ਤੁਹਾਨੂੰ ਪਤੈ ਇਸ ਸਾਲ 2016 ‘ਚ ਪੰਜਾਬੀ ਸਿਨਮੇ ‘ਚ ਆਹ ਕੁਝ ਹੋਇਆ ਹੈ??