ਸਾਲ 2016’ਚ ਹੁਣ ਤਕ 39 ਫ਼ਿਲਮਾਂ ਰਿਲੀਜ਼ ਹੋ ਚੁੱਕੀਆਂ ਹਨ। ਜਦਕਿ ਇਸ ਆਖਰੀ ਮਹੀਨੇ 2 ਹੋਰ ਫ਼ਿਲਮਾਂ ਰਿਲੀਜ਼ ਹੋਣੀਆਂ ਹਨ। ਸਾਲ ਦੀ ਪਹਿਲੀ ਫ਼ਿਲਮ (19 ਫ਼ਰਵਰੀ) ਨਿਰਦੇਸ਼ਕ ਪੰਕਜ ਬਤਰਾ ਦੀ ‘ਚੰਨੋ’ ਸੀ। ਜਿਸ ‘ਚ ਨੀਰੂ ਬਾਜਵਾ ਅਤੇ ਬੀਨੂੰ ਢਿੱਲੋਂ ਨੇ ਮੁੱਖ ਭੂਮਿਕਾ ਨਿਭਾਈ ਸੀ। ਸਾਲ ਦੀ ਆਖ਼ਰੀ ਫ਼ਿਲਮ (30 ਦਸੰਬਰ) ਨਿਰਦੇਸ਼ਕ ਅਮਿਤੋਜ ਮਾਨ ਦੀ ‘ਮੋਟਰ ਮਿੱਤਰਾਂ ਦੀ’ ਹੈ। ਇਸ ਫ਼ਿਲਮ ‘ਚ ਹੈਪੀ ਰਾਏਕੋਟੀ, ਗੁਰਪ੍ਰੀਤ ਘੁੱਗੀ, ਵਿਕਰਮ ਰਾਂਝਾ, ਯੋਗਰਾਜ ਸਿੰਘ ਤੇ ਸਰਦਾਰ ਸੋਹੀ ਨੇ ਮੁੱਖ ਭੂਮਿਕਾ ਨਿਭਾਈ ਹੈ। ਫ਼ਿਲਮ ਦੀ ਹੀਰੋਇਨ ਸੋਨੀਆ ਮਾਨ ਹੈ। ਹੁਣ ਤਕ ਰਿਲੀਜ਼ ਹੋਈਆਂ ਫ਼ਿਲਮਾਂ ‘ਚ ਮਹਿਜ਼ 4 ਫ਼ਿਲਮਾਂ ਨੇ ਮੁਨਾਫ਼ਾ ਕਮਾਇਆ ਹੈ। 2 ਫ਼ਿਲਮਾਂ ਨੇ ਆਪਣੀ ਲਾਗਤ ਪੂਰੀ ਕੀਤੀ ਹੈ। ਬਾਕੀ ਫ਼ਿਲਮਾਂ ਘਾਟੇ ‘ਚ ਰਹੀਆਂ। ਕੁਝ ਫ਼ਿਲਮਾਂ ਤਾਂ ਅਜਿਹੀਆਂ ਵੀ ਹਨ, ਜਿਸ ਦੇ ਰੋਟੀ ਪਾਣੀ ਅਤੇ ਕੈਮਰੇ ਦੇ ਕਿਰਾਏ ਜਿੰਨੇ ਪੈਸੇ ਵੀ ਵਾਪਸ ਨਹੀਂ ਆਏ। ਇਸ ਸਾਲ ਗਾਇਕ ਐਮੀ ਵਿਰਕ, ਹੈਪੀ ਰਾਏਕੋਟੀ ਤੇ ਦਿਲਪ੍ਰੀਤ ਢਿੱਲੋਂ ਸਮੇਤ 10 ਨਵੇਂ ਕਲਾਕਾਰਾਂ ਨੇ ਬਤੌਰ ਹੀਰੋ ਐਂਟਰੀ ਕੀਤੀ, ਜਿਨ•ਾਂ ‘ਚੋਂ ਐਮੀ ਵਿਰਕ ਸਭ ਤੋਂ ਵੱਧ ਸਫ਼ਲ ਰਿਹਾ। ਹੀਰੋਇਨਸ ਦੇ ਮਾਮਲੇ ‘ਚ ਸਰਗੁਣ ਮਹਿਤਾ ਤੇ ਸੋਨਮ ਬਾਜਵਾ ਦਾ ਬੋਲਬਾਲਾ ਰਿਹਾ। ਇਸ ਸਾਲ 3 ਔਰਤ ਪ੍ਰਧਾਨ ਫ਼ਿਲਮਾਂ ਚੰਨੋ, ਨਿਧੀ ਸਿੰਘ ਤੇ ਗੇਲੋ’ ਵੀ ਰਿਲੀਜ਼ ਹੋਈਆਂ, ਜਿਨ•ਾਂ ‘ਚੋਂ ਚੰਨੋ ਨੂੰ ਦਰਸ਼ਕ ਨਸੀਬ ਹੋਏ। ਗੇਲੋ ਫ਼ਿਲਮ ਦੀ ਸਾਹਿਤਕ ਤੇ ਸੰਜੀਦਾ ਹਲਕਿਆਂ ‘ਚ ਚਰਚਾ ਹੋਈ। 20 ਦੇ ਕਰੀਬ ਨਵੇਂ ਫ਼ਿਲਮ ਨਿਰਦੇਸ਼ਕਾਂ ਨੇ ਹੱਥ ਅਜ਼ਮਾਈ ਕੀਤੀ, ਜਿਨ•ਾਂ ‘ਚੋਂ ਗਿੱਪੀ ਗਰੇਵਾਲ ਨੇ ‘ਅਰਦਾਸ’ ਅਤੇ ਰਜੀਵ ਧੀਂਗੜਾ ‘ਲਵ ਪੰਜਾਬ’ ਨਾਲ ਮੋਹਰੀ ਰਹੇ। ਨਿਰਦੇਸ਼ਕ ਪੰਕਜ ਬਤਰਾ, ਸਮੀਪ ਕੰਗ ਤੇ ਮੁਨਦੀਪ ਕੁਮਾਰ ਦੀਆਂ ਇਸ ਸਾਲ ਦੋ- ਦੋ ਫ਼ਿਲਮਾਂ ਰਿਲੀਜ਼ ਹੋਈਆਂ। ਕਮਾਈ ਤੇ ਚਰਚਾ ਪੱਖੋਂ ਇਸ ਸਾਲ ਲਵ ਪੰਜਾਬ, ਅਰਦਾਸ, ਬੰਬੂਕਾਟ ਤੇ ਨਿੱਕਾ ਜੈਲਦਾਰ ਮੂਹਰੇ ਰਹੀਆਂ। ਹੈਰੀ ਬਵੇਜਾ ਦੀ ‘ਚਾਰ ਸਹਿਬਜ਼ਾਦੇ 2’ ਇਸ ਕਤਾਰ ‘ਚ ਸ਼ਾਮਲ ਹੈ। ਫ਼ਿਲਮ ਰਾਈਟਰ ਵਜੋਂ ਅੰਬਰਦੀਪ ਤੇ ਜੱਸ ਗਰੇਵਾਲ ਛਾਏ ਰਹੇ। ਸਪਨ ਮਨਚੰਦਾ।


