in

‘ਜੱਦੀ ਸਰਦਾਰ’ ਵਿੱਚ ਨਜ਼ਰ ਆਵੇਗੀ ਸਿੱਪੀ ਗਿੱਲ ਤੇ ਸਾਵਨ ਰੂਪੋਵਾਲੀ ਦੀ ਜੋੜੀ 

ਐਕਸ਼ਨ, ਰੁਮਾਂਸ ਤੇ ਪਰਿਵਾਰਕ ਡਰਾਮੇ ‘ਤੇ ਅਧਾਰਿਤ ਪੰਜਾਬੀ ਫ਼ਿਲਮ ‘ਜੱਦੀ ਸਰਦਾਰ’ ਵਿੱਚ ਗਾਇਕ ਤੇ ਅਦਾਕਾਰ ਸਿੱਪੀ ਗਿੱਲ ਤੇ ਸਾਵਨ ਰੂਪੋਵਾਲੀ ਦੀ ਖੂਬਸੂਰਤ ਜੋੜੀ ਨਜ਼ਰ ਆਵੇਗੀ। 12 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਇਸ ਫ਼ਿਲਮ ਵਿੱਚ ਸਿੱਪੀ ਗਿੱਲ ਅਤੇ ਦਿਲਪ੍ਰੀਤ ਢਿੱਲੋਂ ਦੇ ਦਮਦਾਰ ਐਕਸ਼ਨ ਦੇ ਨਾਲ ਨਾਲ ਸਿੱਪੀ ਗਿੱਲ ਤੇ ਸਾਵਨ ਰੂਪੋਵਾਲੀ ਦੇ ਇਸ਼ਕ ਦੀ ਕਹਾਣੀ ਵੀ ਦੇਖਣ ਨੂੰ ਮਿਲੇਗੀ। ‘ਸੌਫਟ ਦਿਲ ਪ੍ਰੋਡਕਸ਼ਨ’ ਦੇ ਬੈਨਰ ਹੇਠ ਬਣੀ ਨਿਰਮਾਤਾ ਬਲਜੀਤ ਸਿੰਘ ਜੌਹਲ ਦੀ ਇਸ ਫ਼ਿਲਮ ਨੂੰ ਮਨਭਾਵਨ ਸਿੰਘ ਨੇ ਨਿਰਦੇਸ਼ਤ ਕੀਤਾ ਹੈ।  ਕਰਨ ਸੰਧੂ ਤੇ ਧੀਰਜ ਕੁਮਾਰ ਦੀ ਲਿਖੀ ਇਸ ਫ਼ਿਲਮ ਵਿੱਚ ਗੱਗੂ ਗਿੱਲ, ਹੌਬੀ ਧਾਲੀਵਾਲ, ਯਾਦ ਗਰੇਵਾਲ, ਸੰਸਾਰ ਸੰਧੂ, ਅੰਮ੍ਰਿਤ ਬਿੱਲਾ, ਮਹਾਂਵੀਰ ਭੁੱਲਰ, ਧੀਰਜ ਕੁਮਾਰ, ਅਨੀਤਾ ਦੇਵਗਨ, ਗੁਰਮੀਤ ਸਾਜਨ, ਸਤਵੰਤ ਕੌਰ ਅਤੇ ਅਮਨ ਕੌਤਿਸ਼ ਸਮੇਤ ਕਈ ਹੋਰ ਚਿਹਰੇ ਵੀ ਨਜ਼ਰ ਆਉਂਣਗੇ।


ਜ਼ਿੰਦਗੀ ਦੇ ਹਰ ਤਰ•ਾ ਦੇ ਰੰਗਾਂ ਦਾ ਸੁਮੇਲ ਇਹ ਫ਼ਿਲਮ ਪੰਜਾਬੀ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਨ ਦਾ ਦਮ ਰੱਖਦੀ ਹੈ। ਸਿੱਪੀ ਗਿੱਲ ਤੇ ਦਿਲਪ੍ਰੀਤ ਢਿੱਲੋਂ ਪਹਿਲੀ ਵਾਰ ਇਕੋਂ ਫ਼ਿਲਮ ਵਿੱਚ ਇੱਕਠੇ ਨਜ਼ਰ ਆਉਂਣਗੇ। ਪੰਜਾਬੀ ਫ਼ਿਲਮ ‘ਹਰਜੀਤਾ’ ਜ਼ਰੀਏ ਛਾਈ ਪੰਜਾਬੀ ਮੁਟਿਆਰ ਸਾਵਨ ਰੂਪੋਵਾਲੀ ਨੂੰ ਵੀ ਦਰਸ਼ਕ ਪਹਿਲੀ ਵਾਰ ਇਕ ਵੱਖਰੇ ਅੰਦਾਜ਼ ਵਿੱਚ ਦੇਖਣਗੇ।

ਫ਼ਿਲਮ ਦੀ ਟੀਮ ਮੁਤਾਬਕ ਇਹ ਫ਼ਿਲਮ ਹਰ ਤਰ•ਾਂ ਦੇ ਪੰਜਾਬੀ ਦਰਸ਼ਕਾਂ ਲਈ ਹੈ। ਫਿਲਮ ਵਿੱਚ ਜਿਥੇ ਪਿੰਡਾਂ ਦੀ ਖੂਬਸੂਰਤ ਜ਼ਿੰਦਗੀ ਨਜ਼ਰ ਆਵੇਗੀ ਉਥੇ ਹੀ ਸਾਂਝੇ ਘਰਾਂ ਦਾ ਮਾਹੌਲ ਅਤੇ ਪਿੰਡਾਂ ਤੋਂ ਕਾਲਜ ਪੜ•ਨ ਜਾਂਦੇ ਮੁੰਡੇ ਕੁੜੀਆਂ ਦੀ ਜ਼ਿੰਦਗੀ ਵੀ ਦਰਸ਼ਕਾਂ ਦਾ ਮਨੋਰੰਜਨ ਕਰੇਗੀ।  ਪੰਜਾਬੀ ਸਿਨੇਮੇ ਦੇ ਸਦਾਬਹਾਰ ਅਦਾਕਾਰ ਗੱਗੂ ਗਿੱਲ  ਤੇ ਹੌਬੀ ਧਾਲੀਵਾਲ ਨੂੰ ਵੀ ਦਰਸ਼ਕ ਇਸ ਫ਼ਿਲਮ ਜ਼ਰੀਏ ਇਕ ਵੱਖਰੇ ਅੰਦਾਜ਼ ਵਿੱਚ ਦੇਖਣਗੇ।

Leave a Reply

Your email address will not be published. Required fields are marked *

ਕੀ ਤੁਸੀਂ ਜਾਣਦੇ ਹੋ ਆਖਰ ਇਹ ‘ਮੁਕਲਾਵਾ’ ਹੈ ਕੀ???

ਆਪਣੀ ਹਰ ਫਿਲਮ ਵਿੱਚ ਨਵੇਂ ਕਲਾਕਾਰਾਂ ਨੂੰ ਮੌਕਾ ਦਿੰਦਾ ਹੈ ਇਹ ਨਿਰਦੇਸ਼ਕ, ਇਸ ਵਾਰ ਕਿਸ ਦੀ ਵਾਰੀ?