fbpx

ਆਪਣੀ ਹਰ ਫਿਲਮ ਵਿੱਚ ਨਵੇਂ ਕਲਾਕਾਰਾਂ ਨੂੰ ਮੌਕਾ ਦਿੰਦਾ ਹੈ ਇਹ ਨਿਰਦੇਸ਼ਕ, ਇਸ ਵਾਰ ਕਿਸ ਦੀ ਵਾਰੀ?

Posted on April 15th, 2019 in Article

ਨਿਰਦੇਸ਼ਕ ਅਦਿਤਯ ਸੂਦ ਅਜਿਹਾ ਪੰਜਾਬੀ ਫਿਲਮ ਨਿਰਦੇਸ਼ਕ ਹੈ ਜੋ ਸਟਾਰਾਂ ਦੇ ਪਿੱਛੇ ਭੱਜਣ ਦੀ ਥਾਂ ਨਵੇਂ ਕਲਾਕਾਰਾਂ ਨੂੰ ਸਟਾਰ ਬਣਾਉਣ ਵਿੱਚ ਵਿਸ਼ਵਾਸ ਰੱਖਦਾ ਹੈ। ਉਹ ਹੁਣ ਤੱਕ ਤਿੰਨ ਪੰਜਾਬੀ ਫਿਲਮਾਂ ਬਣਾ ਚੁੱਕਾ ਹੈ, ਜਿੰਨ•ਾਂ ‘ਚੋਂ ‘ਤੇਰੀ ਮੇਰੀ ਜੋੜੀ’ ਛੇਤੀ ਰਿਲੀਜ਼ ਹੋਣ ਜਾ ਰਹੀ ਹੈ।  ਨਿਰਦੇਸ਼ਕ ਤੇ ਲੇਖਕ ਅਦਿਤਯ ਸੂਦ ਦੀ ਪਹਿਲੀ ਪੰਜਾਬੀ ਫਿਲਮ ‘ਮਰ ਜਾਵਾਂ ਗੁੜ ਖਾ ਕੇ’ ਸੀ। ਇਸ ਫ਼ਿਲਮ ਉਸ ਨੇ ਨਾਮਵਰ ਮਾਡਲ ਜਿੰਮੀ ਸ਼ਰਮਾ ਨੂੰ ਬਤੌਰ ਹੀਰੋ ਪਹਿਲੀ ਵਾਰ ਪਰਦੇ ‘ਤੇ ਪੇਸ਼ ਕੀਤਾ ਸੀ। ਇਹੀ ਨਹੀਂ ਇਸ ਫ਼ਿਲਮ ਜ਼ਰੀਏ ਤਰੁਣ ਖੰਨਾ, ਹੀਰੋਇਨ ਗੁੰਜਨ ਵਾਲੀਆ, ਸੰਜੇ ਮਿਸ਼ਰਾ ਅਤੇ ਅਮਨ ਵਰਮਾ ਪਹਿਲੀ ਵਾਰ ਕਿਸੇ ਪੰਜਾਬੀ ਫ਼ਿਲਮ ਵਿੱਚ ਨਜ਼ਰ ਆਏ ਸਨ। ਇਸ ਫ਼ਿਲਮ ਤੋਂ ਬਾਅਦ ਉਨ•ਾਂ ਨੇ ਪੰਜਾਬੀ ਫਿਲਮ ‘ਓਏ ਹੋਏ ਪਿਆਰ ਹੋ ਗਿਆ’ ਬਣਾਈ। ਇਸ ਫ਼ਿਲਮ ਵਿੱਚ ਨਿਰਦੇਸ਼ਕ ਅਦਿਤਯ ਸੂਦ ਨੇ ਪੰਜਾਬੀ ਗਾਇਕ ਸ਼ੈਰੀ ਮਾਨ ਨੂੰ ਬਤੌਰ ਹੀਰੋ ਪਰਦੇ ‘ਤੇ ਪੇਸ਼ ਕੀਤਾ। ਇਹੀ ਨਹੀਂ ਇਸ ਫ਼ਿਲਮ ਜ਼ਰੀਏ ਹੀ ਉਨ•ਾਂ ਨੇ ਹੀਰੋਇਨ ਨਿਹਾਰਿਕਾ ਨੂੰ ਲਾਂਚ ਕੀਤਾ ਸੀ। ਹੁਣ ਉਹ ਕਈ ਸਾਲਾਂ ਦੇ ਗਾਇਬ ਤੋਂ ਬਾਅਦ ਮੁੜ ਪੰਜਾਬੀ ਸਿਨੇਮੇ ਵਿੱਚ ਸਰਗਰਮ ਹੋਏ ਹਨ।


ਉਨ•ਾਂ ਦੀ ਨਵੀਂ ਫ਼ਿਲਮ ‘ਤੇਰੀ ਮੇਰੀ ਜੋੜੀ’ ਦੀ ਸ਼ੂਟਿੰਗ ਮੁਕੰਮਲ ਹੋ ਚੁੱਕੀ ਹੈ। ਇਸ ਫ਼ਿਲਮ ਜ਼ਰੀਏ ਵੀ ਉਹ ਪੰਜਾਬੀ ਸਿਨੇਮੇ ਨੂੰ ਨਵੇਂ ਸਿਤਾਰੇ ਦੇ ਰਹੇ ਹਨ। ਇਸ ਫਿਲਮ ਵਿੱਚ ਨਾਮਵਰ ਯੂਟਿਊਬਰ ਸੈਮੀ ਗਿੱਲ ਤੇ ਕਿੰਗ ਬੀ ਚੌਹਾਨ ਪਹਿਲੀ ਵਾਰ ਬਤੌਰ ਹੀਰੋ ਵੱਡੇ ਪਰਦੇ ‘ਤੇ ਨਜ਼ਰ ਆਉਂਣਗੇ। ਇਹੀ ਨਹੀਂ ਮਾਡਲਿੰਗ ਤੇ ਟੈਲੀਵਿਜ਼ਨ ਇੰਡਸਟਰੀ ਦਾ ਨਾਮੀਂ ਚਿਹਰਾ ਮੋਨਿਕਾ ਗਿੱਲ ਵੀ ਇਸ ਫ਼ਿਲਮ ਜ਼ਰੀਏ ਬਤੌਰ ਹੀਰੋ ਪੰਜਾਬੀ ਸਿਨੇਮੇ ਨਾਲ ਜੁੜੇਗੀ। ਪੰਜਾਬੀ ਸਿਨੇਮੇ ਦੀ ਨਾਮਵਰ ਹਸਤੀ ਯੋਗਰਾਜ ਸਿੰਘ ਦੇ ਬੇਟੇ ਵਿਕਟਰ ਨੂੰ ਵੀ ਅਦਿਤਯ ਸੂਦ ਆਪਣੀ ਇਸ ਫ਼ਿਲਮ ਜ਼ਰੀਏ ਪਹਿਲੀ ਵਾਰ ਦਰਸ਼ਕਾਂ ਮੂਹਰੇ ਪੇਸ਼ ਕਰਨਗੇ।

ਅਦਿਤਯ ਸੂਦ ਦਾ ਕਹਿਣਾ ਹੈ ਕਿ  ਸਟਾਰਾਂ ਮਗਰ ਤਾਂ ਸਭ ਭੱਜਦੇ ਹਨ ਪਰ ਉਹ ਨਵੇਂ ਚਿਹਰਿਆਂ ਨੂੰ ਲੈ ਕੇ ਸਟਾਰ ਬਣਾਉਣ ਵਿੱਚ ਵਿਸ਼ਵਾਸ ਰੱਖਦੇ ਹਨ। ਉਨ•ਾਂ ਮੁਤਾਬਕ ਹਰ ਨਾਮਵਰ ਕਲਾਕਾਰ ਪਹਿਲਾਂ ਨਵਾਂ ਹੀ ਹੁੰਦਾ ਹੈ। ਜੇ ਕੋਈ ਉਸਨੂੰ ਮੌਕਾ ਹੀ ਨਹੀਂ ਦੇਵੇਗਾ ਤਾਂ ਉਹ ਆਪਣੀ ਕਲਾ ਨੂੰ ਦਰਸ਼ਕਾਂ ਮੂਹਰੇ ਕਿਵੇਂ ਰੱਖ ਸਕੇਗਾ।

ਇਸ ਲਈ ਉਹ ਹਰ ਵਾਰ ਨਵੇਂ ਚਿਹਰਿਆਂ ਦੀ ਹੀ ਚੋਣ ਕਰਦੇ ਹਨ। ਉਹ ਛੇਤੀ ਹੀ ਆਪਣੀ ਇਕ ਹੋਰ ਪੰਜਾਬੀ ਫਿਲਮ ਦੀ ਸ਼ੂਟਿੰਗ ਸ਼ੁਰੂ ਕਰਨ ਜਾ ਰਹੇ ਹਨ। ਇਸ ਫ਼ਿਲਮ ਵਿੱਚ ਵੀ ਉਹ ਨਵੇਂ ਚਿਹਰਿਆਂ ਨੂੰ ਹੀ ਆਪਣੇ ਪ੍ਰਤਿਭਾ ਦਾ ਮੁਜ਼ਾਹਰਾ ਕਰਨ ਦਾ ਮੌਕਾ ਦੇਣਗੇ।

Comments & Feedback