in

ਪੰਜਾਬ ਦੇ ਇਸ ਫ਼ਿਲਮ ਲੇਖਕ ਰਾਜੂ ਵਰਮਾ ਨੇ ਬਣਾਇਆ ਰਿਕਾਰਡ, ਲਗਾਤਾਰ ਰਿਲੀਜ਼ ਹੋਣੀਆਂ 9 ਫ਼ਿਲਮਾਂ

ਇਹ ਫ਼ਿਲਮ ਇੰਡਸਟਰੀ ਜਿਸ ਨੂੰ ਰਾਸ ਆ ਜਾਵੇ ਉਹ ਕਦੋਂ ਫਰਸ਼ ਤੋਂ ਅਰਸ਼ ‘ਤੇ ਪਹੁੰਚ ਜਾਂਦਾ ਹੈ ਪਤਾ ਵੀ ਨਹੀਂ ਲੱਗਦਾ। ਇਹ ਗੱਲ ਫਿਲਮ ਲੇਖਕ ਰਾਜੂ ਵਰਮਾ ‘ਤੇ ਖੂਬ ਢੁੱਕਦੀ ਹੈ। ਆਪਣੀ ਮਿਹਨਤ, ਸਬਰ ਤੇ ਕਲਾ ਨਾਲ ਤਖਤਾ ਪਲਟਣ ਵਾਲਾ ਰਾਜੂ ਵਰਮਾ ਪੰਜਾਬੀ ਫਿਲਮ ਇੰਡਸਟਰੀ ਦਾ ਉਹ ਰਾਈਟਰ ਬਣ ਗਿਆ ਹੈ ਜਿਸ ਦੀਆਂ ਇਕ ਤੋਂ ਬਾਅਦ ਇਕ ਲਗਾਤਾਰ 9 ਵੱਡੀਆਂ ਫਿਲਮਾਂ ਰਿਲੀਜ਼ ਹੋਣਗੀਆਂ, ਜਿਨ•ਾਂ ਚੋਂ ਦੋ ਫਿਲਮਾਂ ਦੀ ‘ਬੂ ਮੈਂ ਡਰ ਗਈ’ ਅਤੇ ‘ਨੀ ਮੈਂ ਸੱਸ ਕੁੱਟਣੀ’ ਦੀ ਅਨਾਊਂਸਮੈਂਟ ਉਸਨੇ ਇਕ ਦਿਨ ਪਹਿਲਾਂ ਹੀ ਕੀਤੀ ਹੈ। ਉਸਦੀ ਫ਼ਿਲਮ ‘ਲੁਕਣ ਮੀਚੀ’ ਦਾ ਅਫੀਸ਼ਲ ਪੋਸਟਰ ਵੀ ਕੱਲ• ਹੀ ਰਿਲੀਜ਼ ਹੋਇਆ ਹੈ। ਇਹ ਫਿਲਮ 10 ਮਈ ਨੂੰ ਦੁਨੀਆਂ ਭਰ ‘ਚ ਰਿਲੀਜ਼ ਹੋ ਰਹੀ ਹੈ। ਐਮ ਹੁੰਦਲ ਵੱਲੋਂ ਨਿਰਦੇਸ਼ਤ ਕੀਤੀ ਇਸ ਫਿਲਮ ਵਿੱਚ ਪ੍ਰੀਤ ਹਰਪਾਲ, ਮੈਂਡੀ ਤੱਖਰ, ਅੰਮ੍ਰਿਤ ਔਲਖ, ਯੋਗਰਾਜ ਸਿੰਘ ਤੇ ਗੱਗੂ ਗਿੱਲ ਨੇ ਅਹਿਮ ਭੂਮਿਕਾ ਨਿਭਾਈ ਹੈ। ਇਸ ਫ਼ਿਲਮ ਤੋਂ ਬਾਅਦ ਉਸਦੀ ਫ਼ਿਲਮ ‘ਮੁਕਲਾਵਾ’ ਰਿਲੀਜ਼ ਹੋਵੇਗੀ। ਨਾਮਵਰ ਫਿਲਮ ਕੰਪਨੀ ‘ਵਾਈਟ ਹਿੱਲ ਸਟੂਡੀਓ’ ਦੇ ਬੈਨਰ ਹੇਠ ਬਣੀ ਇਸ ਫਿਲਮ ਨੂੰ ਸਿਮਰਜੀਤ ਸਿੰਘ ਨੇ ਨਿਰਦੇਸ਼ਤ ਕੀਤਾ ਹੈ। ਇਸ ਵਿੱਚ ਐਮੀ ਵਿਰਕ ਤੇ ਸੋਨਮ ਬਾਜਵਾ ਨੇ ਮੁੱਖ ਭੂਮਿਕਾ ਨਿਭਾਈ ਹੈ। ਇਨ•ਾਂ ਫ਼ਿਲਮਾਂ ਤੋਂ ਬਾਅਦ ਉਸਦੀਆਂ ਦੋ ਫਿਲਮਾਂ ‘ਛੱਲੇ ਮੁੰਦੀਆਂ’ ਜਿਸ ਵਿੱਚ ਐਮੀ ਵਿਰਕ, ਕੁਲਵਿੰਦਰ ਬਿੱਲਾ ਤੇ ਮੈਂਡੀ ਤੱਖਰ ਮੁੱਖ ਭੂਮਿਕਾ ਨਿਭਾ ਰਹੇ ਹਨ ਅਤੇ ‘ਲੱਡੂ ਬਰਫੀ’ ਜਿਸ ਵਿੱਚ ਰੌਸ਼ਨ ਪ੍ਰਿੰਸ ਅਤੇ ਈਸ਼ਾ ਰਿੱਕੀ ਮੁੱਖ ਭੂਮਿਕਾ ਨਿਭਾ ਰਹੇ ਹਨ ਰਿਲੀਜ਼ ਹੋਣਗੀਆਂ।

ਉਸ ਵੱਲੋਂ ਹਾਲਹਿ ਵਿੱਚ ਅਨਾਊਂਸ ਕੀਤੀ ਗਈ ਪੰਜਾਬੀ ਫਿਲਮ ‘ਬੂ ਮੈਂ ਡਰ ਗਈ’ ਨੂੰ ਮਨਜੀਤ ਸਿਘ ਟੋਨੀ ਨਿਰਦੇਸ਼ਤ ਕਰਨਗੇ। ਇਸ ਵਿੱਚ ਰੌਸ਼ਨ ਿਪ੍ਰੰਸ ਤੇ ਈਸਾ ਰਿੱਕੀ ਮੁੱਖ ਭੂਮਿਕਕਾ ਵਿੱਚ ਨਜ਼ਰ ਆਉਂਣਗੇ। ਪੰਜਾਬੀ ਫਿਲਮ ‘ਨੀ ਮੈਂ ਸੱਸ ਕੁੱਟਣੀ’ ਜ਼ਰੀਏ ਉਹ ਔਰਤਾਂ ਦੇ ਹੱਕਾਂ ਲਈ ਹਾਂ ਦਾ ਨਾਅਰਾ ਲਾਉਣਗੇ। ਪੰਜਾਬੀ ਦੀ ਇਹ ਪਹਿਲੀ ਫਿਲਮ ਹੋਵੇਗੀ ਜਿਸ ਵਿੱਚ ਇਕ ਔਰਤ ਦੀਆਂ ਤਿੰਨ ਪੀੜ•ੀਆਂ ਨੂੰ ਦਿਖਾਇਆ ਜਾਵੇਗਾ। ਇਸ ਫ਼ਿਲਮ ਵਿੱਚ ਪੰਜਾਬੀ ਦੀਆਂ ਤਿੰਨ ਨਾਮਵਰ ਅਦਾਕਾਰਾਂ ਕੰਮ ਕਰਨਗੀਆਂ। ਇਸ ਫਿਲਮ ਨੂੰ ਪ੍ਰਵੀਨ ਕੁਮਾਰ ਨਿਰਦੇਸ਼ਤ ਕਰਨਗੇ। ਪੰਜਾਬੀ ਫ਼ਿਲਮ ‘ਆਟੇ ਦੀ ਚਿੜੀ’ ਬਣਾਉਣ ਵਾਲੇ ਨਿਰਮਾਤਾ ਚਰਨਜੀਤ ਸਿੰਘ ਵਾਲੀਆ ਵੱਲੋਂ ਵੀ ਉਸਦੀ ਲਿਖੀ ‘ਚਿੜੀ ਉੱਡ ਕਾਂ ਉੱਡ’ ਫ਼ਿਲਮ ਬਣਾਈ ਜਾ ਰਹੀ ਹੈ। ਇਹੀ ਨਹੀਂ ਰਾਜੂ ਵਰਮਾ ਚਾਰ ਹੋਰ ਫਿਲਮਾਂ ਅਜਿਹੀਆਂ ਹਨ, ਜਿਨ•ਾਂ ਵਿੱਚ ਪੰਜਾਬੀ ਸਿਨੇਮੇ ਦੇ ਦਿੱਗਜ ਅਦਾਕਾਰ ਨਜ਼ਰ ਆਉਂਣਗੇ। ਇਨ•ਾਂ ਫ਼ਿਲਮਾਂ ਦੀ ਅਨਾਊਸਮੈਂਟ ਛੇਤੀ ਹੋਵੇਗੀ।

Leave a Reply

Your email address will not be published. Required fields are marked *

ਆਪਣੀ ਹਰ ਫਿਲਮ ਵਿੱਚ ਨਵੇਂ ਕਲਾਕਾਰਾਂ ਨੂੰ ਮੌਕਾ ਦਿੰਦਾ ਹੈ ਇਹ ਨਿਰਦੇਸ਼ਕ, ਇਸ ਵਾਰ ਕਿਸ ਦੀ ਵਾਰੀ?

ਅਦਾਕਾਰੀ ਦੀਆਂ ਮਹਿਕਾਂ ਖਿਲਾਰ ਰਹੀ ਤਾਨੀਆ