in

6 ਸਤੰਬਰ ਨੂੰ ਰੌਸ਼ਨ ਪ੍ਰਿੰਸ ਇੱਕਠਾ ਕਰੇਗਾ ‘ਨਾਨਕਾ ਮੇਲ’

14 ਜੂਨ ਨੂੰ ‘ਮੁੰਡਾ ਫ਼ਰੀਦਕੋਟੀਆ’ ਬਣਕੇ ਆ ਰਿਹਾ ਰੌਸ਼ਨ ਪ੍ਰਿੰਸ  ਇਸ ਤੋਂ ਬਾਅਦ 6 ਸਤੰਬਰ ਨੂੰ ‘ਨਾਨਕਾ ਮੇਲ’ ਲੈ ਕੇ ਆ ਰਿਹਾ। ਸਿਨੇਮਾਘਰਾਂ ‘ਚ ਮਨੋਰੰਜਨ ਦਾ ਝੱਜ ਤੋੜਨ ਲਈ ਤਿਆਰ ਇਸ ਫ਼ਿਲਮ ਵਿੱਚ ਰੌਸ਼ਨ ਪ੍ਰਿੰਸ ਦਾ ਸਾਥ ਨੀਰੂ ਬਾਜਵਾ ਦੀ ਛੋਟੀ ਭੈਣ ਰੁਬੀਨਾ ਬਾਜਵਾ ਦੇਵੇਗੀ। ਦੋਵੇਂ ਜਣੇ ਇਸ ਤੋਂ ਪਹਿਲਾਂ ‘ਲਾਵਾਂ ਫ਼ੇਰੇ’ ਵਿੱਚ ਇੱਕਠੇ ਕੰਮ ਕਰ ਚੁੱਕੇ ਹਨ। ‘ਜੱਟ ਬੁਆਏਜ, ਪੁੱਤ ਜੱਟਾਂ ਵਾਲੇ ਨਿਰਦੇਸ਼ਕ ਸਿਮਰਨਜੀਤ ਸਿੰਘ ਹੁੰਦਲ ਅਤੇ ਪ੍ਰਿੰਸ ਕੰਵਲਜੀਤ ਸਿੰਘ ਵੱਲੋਂ ਸਾਂਝੇ ਤੌਰ ‘ਤੇ ਨਿਰਦੇਸ਼ਤ ਕੀਤੀ ਗਈ ਅਤੇ ‘ਕੇ ਏ ਆਰ ਪ੍ਰੋਡਕਸ਼ਨ’

ਇਸ ਫ਼ਿਲਮ ਵਿੱਚ ਸਰਦਾਰ ਸੋਹੀ, ਨਿਰਮਲ ਰਿਸ਼ੀ, ਪ੍ਰਿੰਸ ਕੰਵਲਜੀਤ ਸਿੰਘ, ਗੁਰਮੀਤ ਸਾਜਨ, ਸੁਨੀਤਾ ਧੀਰ, ਅਨੀਤਾ ਦੇਵਗਨ, ਹੌਬੀ ਧਾਲੀਵਾਲ, ਹਾਰ ਬੀ ਸੰਘਾ, ਰਾਣਾ ਜੰਗ ਬਹਾਦਰ, ਹਰਦੀਪ ਗਿੱਲ ਅਤੇ ਰੁਪਿੰਦਰ ਰੂਪੀ ਸਮੇਤ ਪੰਜਾਬੀ ਫ਼ਿਲਮਾਂ ਦੇ ਕਈ ਦਿੱਗਜ ਕਲਾਕਾਰ ਦਿਖਾਈ ਦੇਣਗੇ। ਫ਼ਿਲਮ ਦੀ ਟੀਮ ਮੁਤਾਬਕ ਇਹ ਫ਼ਿਲਮ ਆਮ ਵਿਆਹਾਂ ਵਰਗੀਆਂ ਫ਼ਿਲਮਾਂ ਵਰਗੀ ਫ਼ਿਲਮ ਨਹੀਂ ਹੈ। ਵਿਆਹਾਂ ਵਿੱਚ ਕੁੜੀ ਜਾਂ ਮੁੰਡੇ ਦੇ ਨਾਨਕਿਆਂ ਦੀ ਕੀ ਅਹਿਮੀਅਤ ਹੁੰਦੀ ਹੈ ਅਤੇ ਵਿਆਹ ਮੌਕਿਆ ਨਾਨਕ ਮੇਲ ਕਿਵੇਂ ਰੌਣਕਾਂ ਲਗਾਉਂਦਾ ਹੈ। ਇਹ ਇਸ ਫ਼ਿਲਮ ਵਿੱਚ ਦੇਖਣ ਨੂੰ ਮਿਲੇਗਾ।

Leave a Reply

Your email address will not be published. Required fields are marked *

ਪੰਜਾਬੀ ਮਨੋਰੰਜਨ ਜਗਤ ਦੀ ਤਰੱਕੀ ‘ਚ ਵਣਮੁੱਲਾ ਯੋਗਰਾਜ ਪਾ ਰਿਹੈ ਗੁਨਬੀਰ ਸਿੰਘ ਸਿੱਧੂ 

ਕੱਲ ਰਿਲੀਜ਼ ਹੋ ਰਹੀ ਹੈ ’15 ਲੱਖ ਕਦੋਂ ਆਉਂਣਗੇ’, ਜਾਣੋ ਕੀ ਹੈ ਖਾਸ