fbpx

ਪ੍ਰੀਤ ਹਰਪਾਲ ਦੀ ਫ਼ਿਲਮ ‘ਲੁਕਣ ਮੀਚੀ’ ਰਾਹੀਂ ਫ਼ਿਲਮੀ ਪਰਦੇ ‘ਤੇ ਵਾਪਸੀ

Posted on May 9th, 2019 in Article

ਕਈ ਸਾਲਾਂ ਤੋਂ ਫ਼ਿਲਮੀ ਪਰਦੇ ਤੋਂ ਗਾਇਬ ਪ੍ਰੀਤ ਹਰਪਾਲ ਹੁਣ ਫ਼ਿਲਮ ‘ਲੁਕਣ ਮੀਚੀ’ ਜ਼ਰੀਏ ਆਪਣੇ ਅਦਾਕਾਰੀ ਸਫ਼ਰ ਦੀ ਨਵੀਂ ਸ਼ੁਰੂਆਤ ਕਰਨ ਜਾ ਰਿਹਾ ਹੈ। ਕੱਲ ਯਾਨੀ 10 ਮਈ ਨੂੰ ਵਿਸ਼ਵ ਪੱਧਰ ‘ਤੇ ਰਿਲੀਜ਼ ਹੋ ਰਹੀ ਹੈ। ਉਹ ਦੱਸਦਾ ਹੈ ਕਿ ਉਹ ਪਿਛਲੇ ਕੁਝ ਸਮੇਂ ਤੋਂ ਕਿਸੇ ਚੰਗੇ ਵਿਸ਼ੇ ਦੀ ਭਾਲ ‘ਚ ਸੀ। ਇਸ ਦੇ ਨਾਲ ਹੀ ਉਸ ਨੂੰ ਅਜਿਹੇ ਕਿਰਦਾਰ ਦੀ ਭਾਲ ਸੀ ਜਿਸ ਨੂੰ ਨਿਭਾਉਂਦਿਆਂ ਉਹ ਦਿਲੋਂ ਖ਼ੁਸ਼ੀ ਮਹਿਸੂਸ ਕਰ ਸਕੇ। ਉਸ ਦੀ ਇਹ ਭਾਲ ‘ਲੁਕਣ ਮੀਚੀ’ ਫ਼ਿਲਮ ਨਾਲ ਪੂਰੀ ਹੋਈ ਹੈ। ‘ਬੰਬਲ ਬੀ ਪ੍ਰੋਡਕਸ਼ਨ’ ਦੇ ਬੈਨਰ ਹੇਠ ਬਣ ਰਹੀ ਨਿਰਮਾਤਾ ਅਵਤਾਰ ਸਿੰਘ ਬੱਲ ਦੀ ਇਸ ਫ਼ਿਲਮ ਦੀ ਕਹਾਣੀ ਰਾਜੂ ਵਰਮਾ ਨੇ ਲਿਖੀ ਹੈ। ਵੀਡੀਓ ਨਿਰਦੇਸ਼ਕ ਤੋਂ ਫ਼ਿਲਮ ਨਿਰਦੇਸ਼ਕ ਬਣੇ ਐੱਮ ਹੁੰਦਲ ਵੱਲੋਂ ਇਸ ਨੂੰ ਨਿਰਦੇਸ਼ਿਤ ਕੀਤਾ ਗਿਆ ਹੈ। ਇਸ ਫ਼ਿਲਮ ਜ਼ਰੀਏ ਯੋਗਰਾਜ ਸਿੰਘ ਅਤੇ ਗੱਗੂ ਗਿੱਲ ਲੰਮੇ ਸਮੇਂ ਬਾਅਦ ਆਪਣੇ ਅਸਲ ਅਵਤਾਰ ‘ਚ ਨਜ਼ਰ ਆਉਣਗੇ। ਇਹ ਫ਼ਿਲਮ ਰਿਸ਼ਤਿਆਂ ਦੀ ਕਹਾਣੀ ਹੈ। ਫ਼ਿਲਮ ‘ਚ ਦਿਖਾਇਆ ਗਿਆ ਹੈ ਕਿ ਕਿਵੇਂ ਦੋ ਦੋਸਤ ਇਕ ਦੂਜੇ ਦੇ ਦੁਸ਼ਮਣ ਬਣ ਬੈਠਦੇ ਹਨ ਅਤੇ ਫਿਰ ਕਿਵੇਂ ਦਿਲੋਂ ਗਿਲੇ ਸ਼ਿਕਵੇ ਕੱਢ ਕੇ ਮੁੜ ਤੋਂ ਇਕ ਦੂਜੇ ਦੇ ਦੋਸਤ ਬਣਦੇ ਹਨ। ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਭਰਪੂਰ ਇਸ ਫ਼ਿਲਮ ‘ਚ ਉਹ ਬਤੌਰ ਹੀਰੋ ਨਜ਼ਰ ਆਵੇਗਾ। ਉਹ ਇਸ ‘ਚ ਗੱਗੂ ਗਿੱਲ ਦੇ ਛੋਟੇ ਭਰਾ ਦਾ ਕਿਰਦਾਰ ਨਿਭਾ ਰਿਹਾ ਹੈ। ਉਹ ਜਿਹੜਾ ਕਿਰਦਾਰ ਅਦਾ ਕਰ ਰਿਹਾ ਹੈ, ਉਹ ਪੂਰੇ ਇਲਾਕੇ ‘ਚ ਟੌਹਰ ਰੱਖਦਾ ਹੈ। ਆਪਣੇ ਭਰਾ ਤੋਂ ਹਮੇਸ਼ਾਂ ਡਰ ਕੇ ਰਹਿਣ ਵਾਲੇ ਇਸ ਨੌਜਵਾਨ ਨੂੰ ਜਦੋਂ ਇਕ ਕੁੜੀ ਨਾਲ ਪਿਆਰ ਹੁੰਦਾ ਹੈ ਤਾਂ ਫ਼ਿਲਮ ‘ਚ ਵੱਡਾ ਮੋੜ ਆਉਂਦਾ ਹੈ। ਇਹ ਫ਼ਿਲਮ ਉਸ ਦੀਆਂ ਪਹਿਲੀਆਂ ਫ਼ਿਲਮਾਂ ਨਾਲੋਂ ਹਰ ਪੱਖ ਤੋਂ ਵੱਖਰੀ ਹੈ ਜੋ ਉਸਦੇ ਅਦਾਕਾਰੀ ਕੱਦ ਨੂੰ ਹੋਰ ਉੱਚਾ ਚੁੱਕਣ ਦਾ ਦਮ ਰੱਖਦੀ ਹੈ। ਇਸ ‘ਚ ਅਦਾਕਾਰੀ ਦੇ ਨਾਲ ਨਾਲ ਉਸ ਨੇ ਆਪਣੀ ਆਵਾਜ਼ ਵੀ ਦਿੱਤੀ ਹੈ।


ਪੰਜਾਬ ਅਤੇ ਹਰਿਆਣਾ ਦੇ ਸੱਭਿਆਚਾਰ ਨਾਲ ਲਬਰੇਜ਼ ਇਸ ਫ਼ਿਲਮ ‘ਚ ਕੰਮ ਕਰਦਿਆਂ ਉਸ ਨੇ ਖ਼ੂਬ ਆਨੰਦ ਮਾਣਿਆ ਹੈ। ਪੰਜਾਬ ਅਤੇ ਹਰਿਆਣਾ ਦੀਆਂ ਵੱਖ ਵੱਖ ਲੋਕੇਸ਼ਨਾਂ ‘ਤੇ ਫ਼ਿਲਮਾਈ ਗਈ ਇਸ ਫ਼ਿਲਮ ਦੇ ਨਾਲ ਹੀ ਉਹ ਆਪਣੀ ਅਗਲੀ ਫ਼ਿਲਮ ਦੀ ਤਿਆਰੀ ਵੀ ਕਰ ਰਿਹਾ ਹਨ। ਬੇਸ਼ੱਕ ਉਹ ਗਾਇਕੀ ਦੇ ਨਾਲ ਨਾਲ ਫ਼ਿਲਮਾਂ ‘ਚ ਵੀ ਸਰਗਰਮ ਹੋ ਗਿਆ ਹੈ, ਪਰ ਉਹ ਕਹਿੰਦਾ ਹੈ ਕਿ ਇਸਦਾ ਉਸਦੀ ਗਾਇਕੀ ‘ਤੇ ਕੋਈ ਅਸਰ ਨਹੀਂ ਪਵੇਗਾ।

ਰੌਸ਼ਨ ਪ੍ਰਿੰਸ ਦੀ ਫ਼ਿਲਮ ‘ਮੁੰਡਾ ਫ਼ਰੀਦਕੋਟੀਆ’ ਵਿਚ ਪੰਜਾਬੀ ਸਿਨੇਮੇ ਤੇ ਰੰਗਮੰਚ ਦੀ ਬੇਬੇ ਜਤਿੰਦਰ ਕੌਰ ਦੀ ਅਦਾਕਾਰੀ ਦੇ ਕਿਰਦਾਰ ਦਰਸ਼ਕਾਂ ਦੇ ਢਿੱਡੀ ਪੀੜਾਂ ਪਾਵੇਗਾ। 14 ਜੂਨ ਨੂੰ ਰਿਲੀਜ਼ ਹੋ ਰਹੀ ਇਸ ਫ਼ਿਲਮ ਵਿੱਚ ਬੇਬੇ ਨੇ ਗੁਆਂਢੀਆਂ ਦੀ ਲੜਾਈ ਦਾ ਪੂਰਾ ਸੁਆਦ ਲਿਆ ਹੈ।

Comments & Feedback