ਪੰਜਾਬੀ ਗਾਇਕ ਨਿੰਜਾ ਅਤੇ ਅੰਮ੍ਰਿਤ ਮਾਨ ਵੀ ਛੇਤੀ ਹੀ ਫ਼ਿਲਮ ਸਕਰੀਨ ‘ਤੇ ਨਜ਼ਰ ਆਉਂਣਗੇ। ਦੋਵੇਂ ਜਣੇ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ‘ਸਾਰਾਟ’ ਦੇ ਰੀਮੇਕ ਨਾਲ ਕਰ ਰਹੇ ਹਨ। ਇਹ ਫ਼ਿਲਮ ਵਾਈਟ ਹਿੱਲ ਪ੍ਰੋਡਕਸ਼ਨ ਬਣਾ ਰਹੀ ਹੈ। ਸਾਲ 2016 ਦੀ ਬਹੁ ਚਰਚਿਤ ਤੇ ਸਭ ਤੋਂ ਵੱਧ ਮੁਨਾਫ਼ਾ ਕਮਾਉਣ ਵਾਲੀ ਫ਼ਿਲਮ ‘ਸਾਰਾਟ’ ਦਾ ਪੰਜਾਬੀ ‘ਚ ਰੀਮੇਕ ਬਣਾਇਆ ਜਾ ਰਿਹਾ ਹੈ। ਫ਼ਿਲਮ ਦਾ ਨਿਰਦੇਸ਼ਕ ਪੰਕਜ ਬਤਰਾ ਹੈ। ਫ਼ਿਲਮ ਦੀ ਸ਼ੂਟਿੰਗ ਅਗਲੇ ਹਫ਼ਤੇ ਅਬੋਹਰ ਦੇ ਨੇੜੇ ਤੇੜੇ ਸ਼ੁਰੂ ਹੋਣ ਦੀ ਸੰਭਾਵਨਾ ਹੈ। ਇਸ ਫ਼ਿਲਮ ‘ਚ ਮੁੱਖ ਭੂਮਿਕਾ ਨਿੰਜਾ ਨਿਭਾ ਰਿਹਾ ਹੈ। ਪਤਾ ਲੱਗਾ ਹੈ ਕਿ ਨਿੰਜਾ ਆਪਣੀ ਇਸ ਪਹਿਲੀ ਫ਼ਿਲਮ ਲਈ ਕਾਫ਼ੀ ਮਿਹਨਤ ਕਰ ਰਿਹਾ ਹੈ। ਨਾਮਵਰ ਅਦਾਕਾਰਾ ਅਨੀਤਾ ਸ਼ਬਦੀਸ਼ ਉਸ ਨੂੰ ਅਦਾਕਾਰੀ ਦੀਆਂ ਬਰੀਕੀਆਂ ਸਿਖਾ ਰਹੀ ਹੈ। ਉਧਰ ਅੰਮ੍ਰਿਤ ਮਾਨ ਵੀ ਫੁੱਲ ਤਿਆਰੀ ‘ਚ ਹੈ। ਉਹ ਇਸ ਫ਼ਿਲਮ ‘ਚ ਨੈਗੇਟਿਵ ਕਿਰਦਾਰ ਨਿਭਾ ਰਿਹਾ ਹੈ। -Fivewood


