in

ਦਿਲਜੀਤ ਦੁਸਾਂਝ’ ਨੀਰੂ ਬਾਜਵਾ ਦੀ ‘ਛੜਾ’ ਦਾ ਟ੍ਰੇਲਰ ਰਿਲੀਜ਼, ਜਾਣੋ ਕੀ ਹੈ ਖ਼ਾਸ 

ਪੰਜਾਬੀ ਸਿਨੇਮੇ ਦੀ ਸੁਪਰਹਿੱਟ ਜੋੜੀ ਦਿਲਜੀਤ ਦੁਸਾਂਝ ਤੇ ਨੀਰੂ ਬਾਜਵਾ ਦੀ ਕਈ ਸਾਲਾਂ ਬਾਅਦ ਇੱਕਠਿਆਂ ਦੀ ਆ ਰਹੀ ਪੰਜਾਬੀ ਫਿਲਮ ‘ਛੜਾ’ ਦਾ ਟ੍ਰੇਲਰ ਰਿਲੀਜ਼ ਹੋਇਆ ਹੈ। 21 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਇਸ ਫ਼ਿਲਮ ਦਾ ਟ੍ਰੇਲਰ ਬੇਹੱਦ ਦਿਲਚਸਪੀ ਭਰਿਆ ਤੇ ਵੱਖਰੇ ਜ਼ੋਨਰ ਦਾ ਹੈ। ‘ਕਿਸਮਤ’ ਵਰਗੀ ਹਿੱਟ ਫ਼ਿਲਮ ਡਾਇਰੈਕਟ ਕਰ ਚੁੱਕੇ ਜਗਦੀਪ ਸਿੱਧੂ ਵੱਲੋਂ ਨਿਰਦੇਸ਼ਤ ਕੀਤੀ ਇਸ ਫ਼ਿਲਮ ਦੀ ਕਹਾਣੀ ਵੀ ਜਗਦੀਪ ਸਿੱਧੂ ਨੇ ਹੀ ਲਿਖੀ ਹੈ। ਪੰਜਾਬੀ ਸਿਨੇਮੇ ਦੀ ਝੋਲੀ ਅੱਧੀ ਦਰਜਨ ਦੇ ਨੇੜੇ ਫ਼ਿਲਮਾਂ ਪਾ ਚੁੱਕੀ ਫ਼ਿਲਮ ਪ੍ਰੋਡਕਸ਼ਨ ਕੰਪਨੀ ‘ਏ ਐਂਡ ਏ ਅਡਵਾਈਜਰ’ ਦੀ ਪੇਸ਼ਕਸ਼ ਅਤੇ ‘ਭਰਤ ਫ਼ਿਲਮ ਪ੍ਰੋਡਕਸ਼ਨ’ ਦੀ ਇਸ ਫ਼ਿਲਮ ਦੇ ਨਿਰਮਾਤਾ ਅਤੁਲ ਭੱਲਾ, ਅੰਮਿਤ ਭੱਲਾ, ਅਨੁਰਾਗ ਸਿੰਘ, ਅਮਨ ਗਿੱਲ ਅਤੇ ਪਵਨ ਗਿੱਲ ਹਨ।

ਫ਼ਿਲਮ ਵਿੱਚ ਦਿਲਜੀਤ ਅਤੇ ਨੀਰੂ ਤੋਂ ਇਲਾਵਾ ਜਗਜੀਤ ਸੰਧੂ, ਹਰਦੀਪ ਗਿੱਲ, ਅਨੀਤਾ ਦੇਵਗਨ, ਗੁਰਪ੍ਰੀਤ ਭੰਗੂ, ਪ੍ਰਿੰਸ ਕੰਵਲਜੀਤ ਸਿੰਘ, ਅਨੀਤਾ ਮੀਤ, ਰਵਿੰਦਰ ਮੰਡ, ਮਨਵੀਰ ਰਾਏ, ਰੁਪਿੰਦਰ ਰੂਪੀ, ਸੀਮਾ ਕੌਸ਼ਲ ਅਤੇ ਬਨਿੰਦਰ ਬਨੀ ਨੇ ਅਹਿਮ ਭੂਮਿਕਾ ਨਿਭਾਈ ਹੈ। ਫ਼ਿਲਮ ਦੇ ਟ੍ਰੇਲਰ ਮੁਤਾਬਕ ਇਹ ਫ਼ਿਲਮ ਇਕ ਪੇਂਡੂ ਛੜੇ ਮੁੰਡੇ ਦੀ ਕਹਾਣੀ ਹੈ, ਜਿਸ ਦਾ ਪਰਿਵਾਰ ਉਸ ਦੇ ਵਿਆਹ ਲਈ ਕਾਹਲਾ ਹੈ। ਕਈ ਰਿਸ਼ਤਿਆਂ ਤੋਂ ਨਾਂਹ ਹੋਣ ਕਾਰਨ ਉਸਦਾ ਪਰਿਵਾਰ ਹੁਣ ਉਸ ਤੋਂ ਪ੍ਰੇਸ਼ਾਨ ਵੀ ਹੈ। ਇਸ ਦਰਮਿਆਨ ਹੀ ਉਸ ਨੂੰ ਉਸ ਵਾਂਗ ਹੀ ਵਿਆਹ ਤੋਂ ਵਾਂਝੀ ਇਕ ਕੁੜੀ ਯਾਨੀ ਫ਼ਿਲਮ ਦੀ ਹੀਰੋਇਨ ਨੀਰੂ ਬਾਜਵਾ ਮਿਲਦੀ ਹੈ। ਦੋਵਾਂ ਦਾ ਵਿਆਹ ਕਿਵੇਂ ਹੁੰਦਾ ਹੈ? ਦੋਵਾਂ ਦਾ ਵਿਆਹ ਨਿਬਦਾ ਕਿਵੇਂ ਹੈ ਅਤੇ ਇਹ ਵਿਆਹ ਫ਼ਿਲਮ ਨੂੰ ਅੱਗੇ ਕਿਵੇਂ ਤੋਰਦਾ ਹੈ। ਇਹ ਸੁਆਲ ਇਸ ਫ਼ਿਲਮ ਵਿੱਚ ਵੱਡੀ ਦਿਲਚਸਪੀ ਪੈਂਦਾ ਕਰਦੇ ਹਨ। ਟ੍ਰੇਲਰ ‘ਚ ਜੋ ਕਹਾਣੀ ਦਿਖਾਈ ਗਈ ਹੈ ਉਹ ਬੇਹੱਦ ਦਿਲਚਸਪ ਜਾਪ ਰਹੀ ਹੈ। ਇਸ ਦੇ ਨਾਲ ਹੀ ਫ਼ਿਲਮ ਦੇ ਡਾਇਲਾਗ ਵੀ ਪ੍ਰਭਾਵਸ਼ਾਲੀ ਹਨ।

Leave a Reply

Your email address will not be published. Required fields are marked *

ਸਿਆਸਤ ਅਤੇ ਸਿਤਾਰੇ

ਜਾਣੋ ਦੁਨੀਆਂ ਦੇ ਕਿਸ ਕਿਸ ਦੇਸ਼ ਵਿੱਚ ਰਿਲੀਜ ਹੋ ਰਹੀ ਹੈ “ਮੁਕਲਾਵਾ”