fbpx

ਜਾਣੋ ਦੁਨੀਆਂ ਦੇ ਕਿਸ ਕਿਸ ਦੇਸ਼ ਵਿੱਚ ਰਿਲੀਜ ਹੋ ਰਹੀ ਹੈ “ਮੁਕਲਾਵਾ”

Posted on May 21st, 2019 in News

‘ਮੁਕਲਾਵਾ’ ਫਿਲਮ ਦੀ ਰਿਲੀਜ਼ਿੰਗ ਨੂੰ ਸਿਰਫ ਚਾਰ ਦਿਨ ਬਾਕੀ ਰਹਿ ਗਏ ਹਨ ਤੇ ਦਰਸ਼ਕਾਂ ‘ਚ ਇਸ ਫਿਲਮ ਪ੍ਰਤੀ ਕਾਫੀ ਉਤਸ਼ਾਹ ਵੀ ਦੇਖਿਆ ਜਾ ਰਿਹਾ ਹੈ। 24 ਮਈ ਨੂੰ ਜਿਥੇ ‘ਮੁਕਲਾਵਾ’ ਪੰਜਾਬ ਤੇ ਹੋਰਨਾਂ ਸੂਬਿਆਂ ‘ਚ ਵੱਡੇ ਪੱਧਰ ‘ਤੇ ਰਿਲੀਜ਼ ਹੋਵੇਗੀ, ਉਥੇ ਹੀ ਇਸ ਫਿਲਮ ਨੂੰ ਵਿਦੇਸ਼ਾਂ ‘ਚ ਵੱਡੇ ਪੱਧਰ ‘ਤੇ ਰਿਲੀਜ਼ ਕੀਤਾ ਜਾ ਰਿਹਾ ਹੈ। ਹਾਲ ਹੀ ‘ਚ ਫਿਲਮ ਦੀ ਵਿਦੇਸ਼ਾਂ ‘ਚ ਸਿਨੇਮਾ ਲਿਸਟਿੰਗ ਸਾਹਮਣੇ ਆਈ ਹੈ, ਜੋ ਹੇਠ ਲਿਖੇ ਅਨੁਸਾਰ ਹੈ

ਇਟਲੀ

ਸਵੀਡਨ

ਡੈੱਨਮਾਰਕ

ਸਾਈਪਰਸ

ਨੋਰਵੇ

ਆਸਟ੍ਰੀਆ

ਨੀਦਰਲੈਂਡ

ਜਰਮਨੀ

 

ਜ਼ਿਕਰਯੋਗ ਹੈ ਕਿ ‘ਮੁਕਲਾਵਾ’ ਫਿਲਮ ਦੀ ਕਹਾਣੀ ਤੇ ਤੇ ਸਕ੍ਰੀਨਪਲੇਅ ਉਪਿੰਦਰ ਵੜੈਚ ਤੇ ਜਗਜੀਤ ਸੈਣੀ ਨੇ ਲਿਖਿਆ ਹੈ, ਜਦਕਿ ਡਾਇਲਾਗਸ ਰਾਜੂ ਵਰਮਾ ਦੇ ਹਨ। ਸਿਮਰਜੀਤ ਸਿੰਘ ਨੇ ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ। ‘ਵਾਈਟ ਹਿੱਲ ਸਟੂਡੀਓ’ ਤੇ ‘ਗਰੇਸਲੇਟ ਪਿਕਚਰਜ਼’ ਦੀ ਇਸ ਸਾਂਝੀ ਪੇਸ਼ਕਸ਼ ਨੂੰ ਗੁਨਬੀਰ ਸਿੰਘ ਸਿੱਧੂ ਤੇ ਮਨਮੌੜ ਸਿੱਧੂ ਨੇ ਪ੍ਰੋਡਿਊਸ ਕੀਤਾ ਹੈ। ਐਮੀ ਵਿਰਕ ਤੇ ਸੋਨਮ ਬਾਜਵਾ ਸਟਾਰਰ ਇਸ ਫਿਲਮ ‘ਚ ਗੁਰਪ੍ਰੀਤ ਘੁੱਗੀ, ਬੀ. ਐੱਨ. ਸ਼ਰਮਾ, ਕਰਮਜੀਤ ਅਨਮੋਲ, ਨਿਰਮਲ ਰਿਸ਼ੀ, ਸਰਬਜੀਤ ਚੀਮਾ ਤੇ ਦ੍ਰਿਸ਼ਟੀ ਗਰੇਵਾਲ ਅਹਿਮ ਭੂਮਿਕਾ ‘ਚ ਨਜ਼ਰ ਆਉਣਗੇ। ‘ਵਾਈਟ ਹਿੱਲ ਸਟੂਡੀਓ’ ਵਲੋਂ ਹੀ ਇਸ ਫਿਲਮ ਨੂੰ ਵਰਲਡਵਾਈਡ ਰਿਲੀਜ਼ ਕੀਤਾ ਜਾਵੇਗਾ।

Comments & Feedback