ਪਿਛਲੇ ਸਾਲ ਆਈ ਰੁਪਿੰਦਰ ਗਾਂਧੀ ਦਾ ਗੈਂਗਸਟਰ ਦੀ ਸਫ਼ਲਤਾ ਤੋਂ ਬਾਅਦ ਇਸ ਫ਼ਿਲਮ ਦੇ ਮੇਕਰ ਇਸ ਦਾ ਅਗਲਾ ਭਾਗ ਯਾਨੀਕਿ ਪਾਰਟ ਟੂ ਲੈ ਕੇ ਆ ਰਹੇ ਹਨ। ਪੰਜਾਬ ਦੇ ਨਾਮਵਰ ਗੈਂਗਸਟਰ ਰੁਪਿੰਦਰ ਗਾਂਧੀ ਅਤੇ ਉਸਦੇ ਸਾਥੀਆਂ ਦੀ ਜ਼ਿੰਦਗੀ ‘ਤੇ ਬਣੀ ਇਸ ਫ਼ਿਲਮ ਦਾ ਨਿਰਦੇਸ਼ਕ ਤਰੁਣ ਮਾਨ ਸੀ। ਪਰ ਹੁਣ ਇਸ ਪਾਰਟ ਨੂੰ ਅਵਤਾਰ ਸਿੰਘ ਨੇ ਡਾਇਰੈਕਟ ਕੀਤਾ ਹੈ। ਬਾਲੀਵੁੱਡ ਫ਼ਿਲਮ ਨਿਰਦੇਸ਼ਕ ਅਨੁਰਾਗ ਬਾਸੂ ਨਾਲ ਲੰਮਾ ਸਮਾਂ ਰਹੇ ਅਵਤਾਰ ਸਿੰਘ ਪੰਜਾਬੀ ‘ਚ ‘ਮਿੱਟੀ ਨਾ ਫ਼ਰੋਲ ਜੋਗੀਆ’ ਨਾਂ ਦੀ ਫ਼ਿਲਮ ਬਣਾ ਚੁੱਕੇ ਹਨ। ਰੁਪਿੰਦਰ ਗਾਂਧੀ ਦੇ ਇਸ ਪਾਰਟ ਟੂ ਦਾ ਹੀਰੋ ਵੀ ਦੇਵ ਖਰੌੜ ਹੀ ਹੈ। ਦੇਵ ਦੇ ਨਾਲ ਨਾਲ ਜਗਜੀਤ ਸੰਧੂ ਅਤੇ ਸੁਖਦੀਪ ਸੁੱਖ ਨੇ ਅਹਿਮ ਭੂਮਿਕਾ ਅਦਾ ਕੀਤੀ ਹੈ। ਜਗਜੀਤ ਇਸ ਫ਼ਿਲਮ ਦੇ ਪਹਿਲੇ ਪਾਰਟ ‘ਚ ਵੀ ਭੋਲੇ ਦੀ ਭੂਮਿਕਾ ਅਦਾ ਕਰ ਚੁੱਕਾ ਹੈ। ਜਦਕਿ ਸੁਖਦੀਪ ਨੇ ਹੁਣ ਐਂਟਰੀ ਮਾਰੀ ਹੈ। ‘ਕੌਮ ਦੇ ਹੀਰੇ’ ਫ਼ਿਲਮ ਲਈ ਚਰਚਾ ‘ਚ ਆਇਆ ਸੁਖਦੀਪ ਇਸ ਫ਼ਿਲਮ ‘ਚ ਮਿੰਦੀ ਨਾਂ ਦੇ ਨੌਜਵਾਨ ਦੀ ਅਹਿਮ ਭੂਮਿਕਾ ਅਦਾ ਕਰ ਰਿਹਾ ਹੈ। ਫ਼ਿਲਮ ਜ਼ਰੀਏ ਗੈਂਗਸਟਰ ਕਲਚਰ ‘ਤੇ ਝਾਤ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।-Fivewood


