fbpx

ਅਮਰਿੰਦਰ ਗਿੱਲ ਨੇ ‘ਬੇਸਬਰੇ’ ਕੀਤੇ ਦਰਸ਼ਕ, ਟ੍ਰੇਲਰ ਤੋਂ ਬਾਅਦ ਫ਼ਿਲਮ ਪ੍ਰਤੀ ਵਧਿਆ ਉਤਸ਼ਾਹ

Posted on May 28th, 2019 in Article

ਹਰਦਿਲ ਅਜ਼ੀਜ਼ ਅਮਰਿੰਦਰ ਗਿੱਲ ਨੇ ਇਕ ਵਾਰ ਫਿਰ ਪੰਜਾਬੀ ਦਰਸ਼ਕਾਂ ਨੂੰ ਬੇਸਬਰੇ ਕਰ ਦਿੱਤਾ ਹੈ। ਸੋਮਵਾਰ ਨੂੰ ਉਸਦੀ ਫ਼ਿਲਮ ‘ਲਾਈਏ ਜੇ ਯਾਰੀਆ’ ਦਾ ਟ੍ਰੇਲਰ ਰਿਲੀਜ਼ ਹੋਇਆ ਹੈ। 5 ਜੂਨ ਨੂੰ ਰਿਲੀਜ਼ ਹੋ ਰਹੀ ਇਸ ਫ਼ਿਲਮ ਦਾ ਟ੍ਰੇਲਰ ਆਉਂਦਿਆਂ ਹੀ ਫ਼ਿਲਮ ਪ੍ਰਤੀ ਦਰਸ਼ਕਾਂ ਦਾ ਅਜਿਹਾ ਉਤਸ਼ਾਹ ਦੇਖਣ ਨੂੰ ਮਿਲਿਆ ਹੈ ਕਿ ਉਨ•ਾਂ ਨੂੰ ਇਸ ਫ਼ਿਲਮ ਦਾ 5 ਜੂਨ ਤੱਕ ਇੰਤਜਾਰ ਕਰਨਾ ਮੁਸ਼ਕਲ ਜਾਪ ਰਿਹਾ ਹੈ। ਦੱਸ ਦਈਏ ਕਿ ‘ਪੈਪੀਲੋ ਮੀਡੀਆ’ ਅਤੇ ‘ਰਿਦੁਮ ਬੁਆਏਜ਼ ਡਿਸਟੀਬਿਊਸ਼ਨ’ ਦੀ ਪੇਸ਼ਕਸ਼ ਇਸ ਫ਼ਿਲਮ ਦੀ ਕਹਾਣੀ ਧੀਰਜ ਰਤਨ ਨੇ ਲਿਖੀ ਹੈ। ਅੰਬਰਦੀਪ ਸਿੰਘ ਦੇ ਖੂਬਸੂਰਤ ਸੰਵਾਦਾਂ ਵਾਲੀ ਇਸ ਫ਼ਿਲਮ ਨੂੰ ਵੀਡੀਓ ਨਿਰਦੇਸ਼ਕ ਸੁੱਖ ਸੰਘੇੜਾ ਨੇ ਨਿਰਦੇਸ਼ਤ ਕੀਤਾ ਹੈ। ਬਤੌਰ ਫ਼ਿਲਮ ਨਿਰਦੇਸ਼ਕ ਇਹ ਉਸਦੀ ਪਹਿਲੀ ਫ਼ਿਲਮ ਹੈ। ਇਸ ਫ਼ਿਲਮ ‘ਚ ਅਮਰਿੰਦਰ ਗਿੱਲ ਦੇ ਨਾਲ ਨਾਲ ਹਰੀਸ਼ ਵਰਮਾ, ਰੁਬੀਨਾ ਬਾਜਵਾ, ਰੂਪੀ ਗਿੱਲ, ਅੰਬਰਦੀਪ ਸਿੰਘ, ਕਮਲਜੀਤ ਨੀਰੂ ਅਤੇ ਪ੍ਰਕਾਸ਼ ਗਾਧੂ ਨੇ ਅਹਿਮ ਭੂਮਿਕਾ ਨਿਭਾਈ ਹੈ।

ਪੰਜਾਬ ਦੇ ਨਾਲ ਨਾਲ ਕੈਨੇਡਾ ਦੇ ਸੱਭਿਆਚਾਰ ਖਾਸ ਕਰਕੇ ਟਰਾਂਸਪੋਰਟਰਾਂ ਅਤੇ ਸਮਾਜਿਕ ਅਤੇ ਖੇਡ ਕਲੱਬਾਂ ਦੇ ਸੱਭਿਆਚਾਰ ਨੂੰ ਪੇਸ਼ ਕਰਦੀ ਇਸ ਫ਼ਿਲਮ ਦਾ ਟ੍ਰੇਲਰ ਯੂਟਿਊਬ ‘ਤੇ 2 ਨੰਬਰ ਟ੍ਰੇਡਿੰਗ ‘ਤੇ ਹੈ। ਇਸ ਨੂੰ ਇਕ ਦਿਨ ‘ਚ ਕਰੀਬ 10 ਲੱਖ ਤੋਂ ਵੱਧ ਲੋਕਾਂ ਨੇ ਦੇਖਿਆ ਹੈ। ਕਾਬਲੇਗੌਰ ਹੈ ਕਿ ਅਮਰਿੰਦਰ ਗਿੱਲ ਦੀ ਫ਼ਿਲਮ ‘ਅਸ਼ਕੇ’ ਬਿਨਾਂ ਕਿਸੇ ਪਬਲੀਸਿਟੀ ਤੇ ਟ੍ਰੇਲਰ ਤੋਂ ਰਿਲੀਜ਼ ਹੋਈ ਸੀ। ਉਸ ਫ਼ਿਲਮ ਨੂੰ ਵੀ ਦਰਸ਼ਕਾਂ ਦਾ ਭਰਪੂਰ ਹੁੰਗਾਰਾ ਹਾਸਲ ਹੋਇਆ ਸੀ। ਇਸ ਫ਼ਿਲਮ ਨੇ ਸਾਬਤ ਕਰ ਦਿੱਤਾ ਸੀ ਕਿ ਅਮਰਿੰਦਰ ਗਿੱਲ ਨੇ ਪੰਜਾਬੀ ਦਰਸ਼ਕਾਂ ਦਾ ਇਕ ਖਾਸ ਵਰਗ ਆਪਣੇ ਨਾਲ ਜੋੜਿਆ ਹੋਇਆ ਹੈ।

ਅਸ਼ਕੇ ਅਤੇ ਇਸ ਤੋਂ ਪਹਿਲਾਂ ਆਈ ਅਮਰਿੰਦਰ ਗਿੱਲ ਤੇ ਹਰੀਸ਼ ਵਰਮਾ ਦੀ ਫ਼ਿਲਮ ‘ਗੋਲਕ ਬੁਗਨੀ ਬੈਂਕ ਤੇ ਬਟੂਆ’ ਨੇ ਵੀ ਇਹ ਸਾਬਤ ਕੀਤਾ ਸੀ ਕਿ ਜੇ ਦਰਸ਼ਕ ਅਮਰਿੰਦਰ ਗਿੱਲ ਵਿੱਚ ਵਿਸ਼ਵਾਸ ਜਤਾਉਂਦੇ ਹਨ ਤਾਂ ਉਹ ਵੀ ਦਰਸ਼ਕਾਂ ਮੂਹਰੇ ਚਾਲੂ ਤੇ ਫੂਹੜ ਕਿਸਮ ਦੀਆਂ ਫ਼ਿਲਮਾਂ ਨਹੀਂ ਰੱਖਦਾ। ਹਰ ਵਰਗ ਇਕ ਵੱਖਰੇ ਕਿਸਮ ਦੀ ਫ਼ਿਲਮ ਲੈ ਕੇ ਹਾਜ਼ਰ ਹੋਣ ਵਾਲੀ ਅਮਰਿੰਦਰ ਅਤੇ ਉਸਦੀ ਟੀਮ ਇਸ ਵਾਰ ਵੀ ਦਰਸ਼ਕਾਂ ਦੀ ਕਸਵੱਟੀ ‘ਤੇ ਖਰਾ ਉਤਰੇਗੀ। ਇਸ ਗੱਲ ਦਾ ਅਹਿਸਾਸ ਇਸ ਫ਼ਿਲਮ ਦੇ ਟ੍ਰੇਲਰ ਨੇ ਕਰਵਾ ਦਿੱਤਾ ਹੈ।

Comments & Feedback