in

ਅਮਰਿੰਦਰ, ਬਾਵਾ ਤੇ ਬੀਨੂੰ ਦੀ ਤਿੱਕੜੀ ਹੋਈ ਇੱਕਠੀ, ਹਰਿਆਣਵੀ ਛੋਰੀ ਸੰਗ ਕਰੇਗਾ ਰੁਮਾਂਸ

ਪੰਜਾਬੀ ਗਾਇਕ ਅਮਰਿੰਦਰ ਗਿੱਲ, ਗਾਇਕ ਰਣਜੀਤ ਬਾਵਾ ਅਤੇ ਕਾਮੇਡੀਅਨ ਬੀਨੂੰ ਢਿੱਲੋਂ ਦੀ ਤਿੱਕੜੀ ਪਹਿਲੀ ਵਾਰ ਪਰਦੇ ‘ਤੇ ਇੱਕਠੀ ਨਜ਼ਰ ਆਵੇਗੀ। ਉਂਝ ਅਮਰਿੰਦਰ ਗਿੱਲ ਅਤੇ ਬੀਨੂੰ ਢਿੱਲੋਂ ਇਸ ਤੋਂ ਪਹਿਲਾਂ ਕਈ ਫ਼ਿਲਮਾਂ ‘ਚ ਇੱਕਠੇ ਕੰਮ ਕਰ ਚੁੱਕੇ ਹਨ।  ਰਣਜੀਤ ਬਾਵਾ ਪਹਿਲੀ ਵਾਰ ਇਹਨਾਂ ਨਾਲ ਰਲਿਆ ਹੈ। ਇਸ ਫ਼ਿਲਮ ਤੋਂ ਪਹਿਲਾਂ ਅਮਰਿੰਦਰ ਅਤੇ ਰਣਜੀਤ ਬਾਵਾ ਦੀ ‘ਸਰਵਣ’ ਰਿਲੀਜ਼ ਹੋਵੇਗੀ। ਇਹਨਾਂ ਤਿੰਨਾਂ ਦੀ ਤਿੱਕੜੀ ਨਿਰਦੇਸ਼ਕ ਸਿਤਿਜ਼ ਚੌਧਰੀ ਦੀ ਨਵੀਂ ਫ਼ਿਲਮ  ( ਅਣ ਟਾਈਟਲ) ‘ਚ ਨਜ਼ਰ ਆਵੇਗੀ। ਇਸ ਫ਼ਿਲਮ ‘ਚ ਕਰਮਜੀਤ ਅਨਮੋਲ ਅਤੇ ਬੀ ਐਨ ਸ਼ਰਮਾ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ। ਫ਼ਿਲਮ ਦੀ ਹੀਰੋਇਨ ਹਿੰਦੀ ਸੀਰੀਅਲਾਂ ਵਾਲੀ ਕਵਿਤਾ ਕੌਸ਼ਿਕ ਹੈ। ਉਸ ਦੀ ਇਹ ਪਹਿਲੀ ਪੰਜਾਬੀ ਫ਼ਿਲਮ ਹੈ। ਇਹ ਫ਼ਿਲਮ ਨਿਰੋਲ ਰੂਪ ‘ਚ ਰੁਮਾਂਟਿਕ ਡਰਾਮਾ ਫ਼ਿਲਮ ਹੈ। ਇਸ ‘ਚ ਅਮਰਿੰਦਰ ਗਿੱਲ ਪਹਿਲੀ ਵਾਰ ਹਰਿਆਣਵੀ ਮੁੰਡੇ ਦਾ ਕਿਰਦਾਰ ਅਦਾ ਕਰ ਰਹੇ ਹਨ। ਇਹ ਫ਼ਿਲਮ ਅਮਰਿੰਦਰ ਗਿੱਲ ਦੇ ਘਰੇਲੂ ਬੈਨਰ ਰਿਦਮ ਬੁਆਏਜ਼ ਹੇਠ ਬਣ ਰਹੀ ਹੈ। ਫ਼ਿਲਮ ਦੀ ਸ਼ੂਟਿੰਗ ਚੰਡੀਗੜ• ਦੇ ਆਸ ਪਾਸ ਦੇ ਖ਼ੇਤਰਾਂ ‘ਚ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *

”ਰੁਪਿੰਦਰ ਗਾਂਧੀ 2” ਗੈਂਗਸਟਰ ਤੰਤਰ ਦੇ ਖੋਲ•ੇਗੀ ਰਾਜ਼

Sairat ਦਾ ਰੀਮੇਕ ਹੈ ‘ਚੰਨਾ ਮੇਰਿਆ’, ਪਾਇਲ ਰਾਜਪੂਤ ਫ਼ਿਲਮ ਦੀ ਹੀਰੋਇਨ ਤੇ ਨਿੰਜਾ ਹੈ ਹੀਰੋ, ਸ਼ੂਟਿੰਗ ਸ਼ੁਰੂ