fbpx

‘ਜੁਗਨੀ ਯਾਰਾਂ ਦੀ ‘ ਜ਼ਰੀਏ ਪੰਜਾਬੀ ਸਿਨੇਮੇ ਦਾ ਹਿੱਸਾ ਬਣਨਗੀਆਂ ਇਹ ਦੋ ਮੁਟਿਆਰਾਂ

Posted on June 26th, 2019 in Article

ਪੰਜਾਬੀ ਫ਼ਿਲਮ ‘ਜੁਗਨੀ ਯਾਰਾਂ ਦੀ’ 5 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਦਾ ਟ੍ਰੇਲਰ ਅਤੇ ਪਹਿਲਾ ਗੀਤ ਰਿਲੀਜ਼ ਹੋ ਚੁੱਕਾ ਹੈ ਜਿਸ ਨੂੰ ਚੁਫੇਰਿਓਂ ਭਰਪੂਰ ਪਿਆਰ ਵੀ ਮਿਲ ਰਿਹਾ ਹੈ। ਕੁਮਾਰ ਅਜੇ ਦੀ ਲਿਖੀ ਅਤੇ ਸਾਗਰ ਐਸ ਸ਼ਰਮਾ ਵੱਲੋਂ ਨਿਰਦੇਸ਼ਤ ਕੀਤੀ ਗਈ ਇਹ ਫ਼ਿਲਮ ਰੁਮਾਂਸ, ਐਕਸ਼ਨ ਤੇ ਡਰਾਮਾ ਭਰਪੂਰ ਫ਼ਿਲਮ ਹੈ ਜਿਸ ‘ਚ ਕਾਲਜ ਦੀ ਜ਼ਿੰਦਗੀ ਨੂੰ ਅਹਿਮ ਧੁਰਾ ਬਣਾਇਆ ਗਿਆ ਹੈ। ਇਸ ਫ਼ਿਲਮ ਵਿੱਚ ਜਿਥੇ ਪ੍ਰੀਤ ਬਾਠ ਅਤੇ ਦੀਪ ਜੋਸ਼ੀ ਨੇ ਮੁੱਖ ਭੂਮਿਕਾ ਨਿਭਾਈ ਹੈ ਉਥੇ ਹੀ ਇਸ ਫ਼ਿਲਮ ਜ਼ਰੀਏ ਦੋ ਪ੍ਰਤਿਭਾਵਾਨ ਅਦਾਕਾਰਾਂ ਮਹਿਮਾ ਹੋਰਾ ਤੇ ਸਿੱਧੀ ਅਹੂਜਾ ਪੰਜਾਬੀ ਸਿਨੇਮੇ ਨਾਲ ਜੁੜਨ ਜਾ ਰਹੀਆਂ ਹਨ। ਦੋਵਾਂ ਦੀ ਇਹ ਪਹਿਲੀ ਪੰਜਾਬੀ ਫ਼ਿਲਮ ਹੈ।

‘ਬਤਰਾ ਸ਼ੋਅ ਬਿੱਜ’ ਦੇ ਬੈਨਰ ਹੇਠ ਬਣੀ ਨਿਰਮਾਤਾ ਰਾਜਨ ਬਤਰਾ, ਦੀਪਕ ਚੌਧਰੀ, ਬਬਲੂ ਲਾਲ ਮੁਖੇਜਾ, ਨੀਰਜ ਪਾਠਕ ਅਤੇ ਰਾਜੇਸ਼ ਹੋਰਾ ਦੀ ਇਸ ਫ਼ਿਲਮ ਦਾ ਟ੍ਰੇਲਰ ਇਨ•ਾਂ ਦੋਵਾਂ ਪ੍ਰਤਿਭਾਵਾਨ ਹੀਰੋਇਨਾਂ ਦੀ ਲੁੱਕ ਨੂੰ ਦਰਸਾ ਰਿਹਾ ਹੈ। ਇਸ ਫ਼ਿਲਮ ‘ਚ ਮੁੱਖ ਭੂਮਿਕਾ ਨਿਭਾ ਰਹੀ ਪਹਿਲੀ ਅਦਾਕਾਰਾ ਮਾਹਿਮਾ ਹੋਰਾ ਗੈਰ ਫ਼ਿਲਮੀ ਪਿਛਕੋੜ ਵਾਲੀ ਅਦਾਕਾਰਾ ਹੈ। ਉਹ ਦਿੱਲੀ ਦੀ ਜੰਮਪਲ ਹੈ ਅਤੇ ਉਥੋਂ ਦੇ ਇਕ ਕਾਰੋਬਾਰੀ ਪਰਿਵਾਰ ਨਾਲ ਸਬੰਧ ਰੱਖਦੀ ਹੈ। ਮਹਿਮਾ ਮੁਤਾਬਕ ਉਸ ਨੇ ਆਪਣੀ ਪੜ•ਾਈ ਦੌਰਾਨ ਹੀ ਆਪਣੀ ਜ਼ਿੰਦਗੀ ਦਾ ਨਿਸ਼ਾਨਾ ਮਿੱਥ ਲਿਆ ਸੀ। ਇਸ ਲਈ ਉਸ ਨੇ ਆਪਣੀ ਮੁੱਢਲੀ ਪੜ•ਾਈ ਖ਼ਤਮ ਕਰਨ ਤੋਂ ਬਾਅਦ ਸਭ ਤੋਂ ਪਹਿਲਾਂ ਮੁੰਬਈ ‘ਚ ਅਸ਼ੋਕ ਨਮਿਤ ਕਪੂਰ ਦੇ ਐਕਟਿੰਗ ਸਕੂਲ ਤੋਂ ਐਕਟਿੰਗ ਸਿੱਖੀ ਅਤੇ ਫ਼ਿਲਮਸਾਜ਼ੀ ਨਾਲ ਜੁੜੀਆਂ ਬਰੀਕੀਆਂ ਨੂੰ ਜਾਣਿਆ। ਇਸ ਮਗਰੋਂ ਉਸ ਨੇ ਕੁਝ ਸਮਾਂ ਮੁੰਬਈ ‘ਚ ਹੀ ਅੱਗੇ ਵਧਣ ਲਈ ਸੰਘਰਸ਼ ਕੀਤਾ। ਉਸ ਨੇ ਇਕ ਹਿੰਦੀ ਫ਼ਿਲਮ ਵਿੱਚ ਵੀ ਮੁੱਖ ਭੂਮਿਕਾ ਨਿਭਾਈ, ਪਰ ਕੁਝ ਅੰਦਰੂਨੀ ਕਾਰਨਾਂ ਕਰਕੇ ਇਹ ਫ਼ਿਲਮ ਰਿਲੀਜ਼ ਨਹੀਂ ਹੋ ਸਕੀ। ਇਸ ਮਗਰੋਂ ਉਸ ਨੇ ਵਿਹਲੇ ਬੈਠਣ ਨਾਲੋਂ ਕੁਝ ਨਾ ਕੁਝ ਕਰਦੇ ਰਹਿਣਾ ਠੀਕ ਸਮਝਿਆ। ਮਹਿਮਾ ਨੇ ਕਈ ਨਾਮਵਰ ਕੰਪਨੀਆਂ ਲਈ ਮਾਡਲਿੰਗ ਵੀ ਕੀਤੀ। ਉਹ ਮਹਾਂਰਾਸ਼ਟਰ ਦੇ ਗਲੋਬਲ ਟੂਰਿਜ਼ਮ ਦੀ ਬਰਾਂਡ ਅੰਬਸਡਰ ਵੀ ਰਹਿ ਚੁੱਕੀ ਹੈ। ਪੰਜਾਬੀ ਸਿਨੇਮੇ ਦੇ ਵੱਧਦੇ ਕਦਮਾਂ ਤੋਂ ਉਹ ਵੀ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕੀ। ਉਸ ਨੇ ਹਿੰਦੀ ਫ਼ਿਲਮਾਂ ਦੇ ਨਾਲ ਨਾਲ ਪੰਜਾਬੀ ਫ਼ਿਲਮਾਂ ਲਈ ਵੀ ਟਰਾਈ ਕਰਨ ਬਾਰੇ ਸੋਚਿਆ ਤਾਂ ਉਸ ਦੀ ਝੋਲੀ ਇਹ ਪੰਜਾਬੀ ਫ਼ਿਲਮ ‘ਜੁਗਨੀ ਯਾਰਾਂ ਦੀ’ ਪਈ।

ਇਸ ਫ਼ਿਲਮ ਜ਼ਰੀਏ ਉਹ ਆਪਣੀ ਅਦਾਕਾਰੀ ਪ੍ਰਤਿਭਾ ਨੂੰ ਦਰਸ਼ਕਾਂ ਮੂਹਰੇ ਪੇਸ਼ ਕਰੇਗੀ। ਇਸ ਫ਼ਿਲਮ ਦੀ ਦੂਜੀ ਹੀਰੋਇਨ ਸਿੱਧੀ ਅਹੂਜਾ ਵੀ ਦਿੱਲੀ ਨਾਲ ਸਬੰਧਿਤ ਹੈ। ਫ਼ੈਸ਼ਨ ਇੰਡਸਟਰੀ ਦਾ ਇਹ ਚਰਚਿਤ ਚਿਹਰਾ ਪਹਿਲੀ ਵਾਰ ਕਿਸੇ ਪੰਜਾਬੀ ਫ਼ਿਲਮ ਵਿੱਚ ਨਜ਼ਰ ਆਵੇਗਾ। ਉਹ 18 ਸਾਲਾਂ ਦੀ ਉਮਰ ਵਿੱਚ ਹੀ ਇਸ ਖੇਤਰ ਦਾ ਹਿੱਸਾ ਬਣ ਗਈ ਸੀ। ਦਿੱਲੀ ਯੂਨੀਵਰਸਿਟੀ ਤੋਂ ਰਾਜਨੀਤੀ ਸਾਸ਼ਤਰ ਦੀ ਪੜ•ਾਈ ਕਰਕੇ ਨਿਕਲੀ ਸਿੱਧੀ ਅਹੂਜਾ ਦੇਸ਼ ਦੇ ਕਈ ਨਾਮੀਂ ਬਰਾਂਡਸ ਲਈ ਮਾਡਲਿੰਗ ਕਰ ਚੁੱਕੀ ਹੈ। ਅੱਧੀ ਦਰਜਨ ਤੋਂ ਵੱਧ ਪੰਜਾਬੀ ਮਿਊਜ਼ਿਕ ਵੀਡੀਓਜ਼ ਦਾ ਵੀ ਹਿੱਸਾ ਰਹਿ ਚੁੱਕੀ ਸਿੱਧੀ ਹੁਣ ਬਤੌਰ ਅਦਾਕਾਰਾ ਪੰਜਾਬੀ ਫ਼ਿਲਮ ਇੰਡਸਟਰੀ ‘ਚ ਸਰਗਰਮ ਹੋਣ ਜਾ ਰਹੀ ਹੈ। ਨਿਰਦੇਸ਼ਕ ਸਾਗਰ ਐਸ ਸ਼ਰਮਾ ਨੇ ਉਸ ਨੂੰ ਆਪਣੀ ਇਸ ਫ਼ਿਲਮ ‘ਜੁਗਨੀ ਯਾਰਾਂ ਦੀ’ ਵਿੱਚ ਪਹਿਲਾ ਬ੍ਰੇਕ ਦਿੱਤਾ ਹੈ। ਉਹ ਇਸੇ ਨਿਰਦੇਸ਼ਕ ਦੀ ਅਗਲੀ ਫ਼ਿਲਮ ‘ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ’ ਵਿੱਚ ਵੀ ਨਜ਼ਰ ਆਵੇਗੀ। ਇਹ ਫ਼ਿਲਮ ਇਨ•ਾਂ ਦੋਵਾਂ ਹੀਰੋਇਨਾਂ ਦੀ ਜ਼ਿੰਦਗੀ ਦੀ ਟਰਨਿੰਗ ਪੁਆਇੰਟ ਫ਼ਿਲਮ ਸਾਬਤ ਹੋ ਸਕਦੀ ਹੈ। ਦੋਵਾਂ ਨੂੰ ਹੀ ਇਸ ਫ਼ਿਲਮ ਤੋਂ ਵੱਡੀਆਂ ਆਸਾਂ ਹਨ।

Comments & Feedback