in

ਗੁਰੂ ਰੰਧਾਵਾ ਨੇ ਰਣਜੀਤ ਬਾਵਾ ਨੂੰ ਲੈ ਕੇ ਬਣਾਈ ਫ਼ਿਲਮ, 11 ਅਕਤੂਬਰ ਨੂੰ ਹੋਵੇਗੀ ਰਿਲੀਜ਼

ਪੰਜਾਬੀ ਦੇ ਮੂਹਰਲੀ ਕਤਾਰ ਦੇ ਗਾਇਕ ਜਿਥੇ ਬਤੌਰ ਹੀਰੋ ਪੰਜਾਬੀ ਸਿਨੇਮੇ ਵਿੱਚ ਸਰਗਰਮ ਹਨ ਉਥੇ ਇਸੇ ਕਤਾਰ ‘ਚ ਸ਼ਾਮਲ ਗਾਇਕ ਗੁਰੂ ਰੰਧਾਵਾ ਨੇ ਬਤੌਰ ਅਦਾਕਾਰ ਦੀ ਥਾਂ ਬਤੌਰ ਫ਼ਿਲਮ ਨਿਰਮਾਤਾ ਪੰਜਾਬੀ ਸਿਨੇਮੇ ਵਿੱਚ ਆਪਣਾ ਪਹਿਲਾ ਕਦਮ ਰੱਖਿਆ ਹੈ। ਉਹ ਰਣਜੀਤ ਬਾਵਾ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ ‘ਤਾਰਾ ਮੀਰਾ’ ਦਾ ਨਿਰਮਾਤਾ ਬਣਿਆ ਹੈ। ਹਾਲਹਿ ਜਦੋਂ ਇਹ ਫ਼ਿਲਮ ਸ਼ੁਰੂ ਹੋਈ ਸੀ ਉਸ ਵੇਲੇ ਗੁਰੂ ਰੰਧਾਵਾ ਇਸ ਫ਼ਿਲਮ ਨਾਲ ਨਹੀਂ ਜੁੜੇ ਸਨ ਪਰ ਹੁਣ ਫ਼ਿਲਮ ਦੀ ਸ਼ੂਟਿੰਗ ਮੁਕੰਮਲ ਹੋਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਜਾਰੀ ਇਕ ਫ਼ਿਲਮ ਕਲੈਪ ‘ਤੇ ਗੁਰੂ ਰੰਧਾਵਾ ਦਾ ਨਾਂ ਮੋਹਰੀ ਤੌਰ ‘ਤੇ ਲਿਖਿਆ ਗਿਆ ਹੈ।

 

ਇਸ ਫ਼ਿਲਮ ਦੀ ਰਿਲੀਜ਼ ਡੇਟ ਸਬੰਧੀ ਖੁਦ ਗੁਰੂ ਰੰਧਾਵਾ ਨੇ ਆਪਣੇ ਸੋਸ਼ਲ ਹੈਂਡਲ ‘ਤੇ ਜਾਣਕਾਰੀ ਦਿੱਤੀ ਹੈ। ਲਗਭਗ ਅੰਮ੍ਰਿਤਸਰ ਵਿੱਚ ਫ਼ਿਲਮਾਈ ਗਈ ਇਹ ਫ਼ਿਲਮ ਚਾਰ ਸ਼ਡਿਊਲ ਵਿੱਚ ਮੁਕੰਮਲ ਕੀਤੀ ਗਈ ਹੈ। ਅਮਰਿੰਦਰ ਗਿੱਲ ਨਾਲ ‘ਲਵ ਪੰਜਾਬ’ ਅਤੇ ਕਪਿਲ ਸ਼ਰਮਾ ਨਾਲ ‘ਫਾਰੰਗੀ’ ਬਣਾ ਚੁੱਕੇ ਰਾਜੀਵ ਢੀਂਗਰਾ ਨੇ ਇਸ ਫ਼ਿਲਮ ਨੂੰ ਡਾਇਰੈਕਟ ਕੀਤਾ ਹੈ। ਉਹ ਇਸ ਫ਼ਿਲਮ ਦੇ ਪ੍ਰੋਡਿਊਸਰਾਂ ਵਿੱਚ ਵੀ ਸ਼ਾਮਲ ਹਨ।

ਹਿੰਦੀ ਫ਼ਿਲਮ ਅਦਾਕਾਰਾ ਅਤੇ ਮਾਡਲ ਨਾਜ਼ੀਆ ਹੁਸੈਨ ਇਸ ਫ਼ਿਲਮ ਦੀ ਹੀਰੋਇਨ ਹੈ। ਫ਼ਿਲਮ ‘ਚ ਰਣਜੀਤ ਬਾਵਾ ਦੇ ਨਾਲ ਗੁਰਪ੍ਰੀਤ ਘੁੱਗੀ, ਰਾਜੀਵ ਠਾਕੁਰ  ਸਮੇਤ ਕਈ ਹੋਰ ਨਾਮੀਂ ਅਦਾਕਾਰਾਂ ਨੇ ਕੰਮ ਕੀਤਾ ਹੈ। ਇਹ ਫ਼ਿਲਮ ਨਸਲੀ ਭੇਦ ਭਾਵ ‘ਤੇ ਅਧਾਰਿਤ ਹੈ ਜੋ ਇਕ ਸਾਰਥਿਕ ਮੁੱਦੇ ਦੀ ਗੱਲ ਕਰਦੀ ਹੋਈ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੈ।

Leave a Reply

Your email address will not be published. Required fields are marked *

11 ਅਕਤੂਬਰ ਨੂੰ ਰਿਲੀਜ਼ ਹੋਵੇਗੀ ‘ਜਮਰੌਦ’

ਧੰਨ ਕੌਰ (ਸਰਗੁਣ ਮਹਿਤਾ) ਦੀਆਂ ‘ਹੌਟ’ ਤਸਵੀਰਾਂ ਨੇ ਕਰਵਾਈ ਧੰਨ ਧੰਨ