in

ਧੰਨ ਕੌਰ (ਸਰਗੁਣ ਮਹਿਤਾ) ਦੀਆਂ ‘ਹੌਟ’ ਤਸਵੀਰਾਂ ਨੇ ਕਰਵਾਈ ਧੰਨ ਧੰਨ

ਪਾਲੀਵੁੱਡ ਦੀ ਖੂਬਸੂਰਤ ਤੇ ਹਿੱਟ ਅਦਾਕਾਰਾ ਸਰਗੁਣ ਮਹਿਤਾ ਦੀ ਅਦਾਕਾਰੀ ਦਾ ਤਾਂ ਹਰ ਕੋਈ ਦੀਵਾਨਾ ਹੈ। ਸੋਸ਼ਲ ਮੀਡੀਆ ‘ਤੇ ਖੂਬ ਐਕਟਿਵ ਰਹਿਣ ਵਾਲੀ ਸਰਗੁਣ ਮਹਿਤਾ ਅਕਸਰ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਇੰਸਟਾਗ੍ਰਾਮ ‘ਤੇ ਸਾਂਝੀਆਂ ਕਰਦੇ ਰਹਿੰਦੇ ਹਨ।ਹਾਲ ਹੀ ‘ਚ ਸਰਗੁਣ ਨੇ ਆਪਣੇ ਇੰਸਟਾਗ੍ਰਾਮ ਤੇ ਕੁੱਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜਿਸ ‘ਚ ਸਰਗੁਣ ਆਪਣੇ ਪਤੀ ਰਵੀ ਦੂਬੇ ਨਾਲ ਨਜ਼ਰ ਆ ਰਹੀ ਹੈ।

ਦੱਸ ਦਈਏ ਕਿ ਸਰਗੁਣ ਮਹਿਤਾ ਤੇ ਰਵੀ ਦੂਬੇ ਇਨ੍ਹੀ ਦਿਨੀਂ ਸਾਊਥ ਏਸ਼ੀਆ ਦੇ ਮਾਲਦੀਵ ‘ਚ ਘੁੰਮ ਰਹੇ ਹਨ ਤੇ ਗਰਮੀਆਂ ਦਾ ਆਨੰਦ ਮਾਣ ਰਹੇ ਹਨ।ਇਸ ਦੌਰਾਨ ਸਰਗੁਣ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜੋ ਸੋਸ਼ਲ ਮੀਡੀਆ ‘ਤੇ ਖੂਬ ਵਾਈਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਸਰਗੁਣ ਕਾਫੀ ਹੌਟ ਨਜ਼ਰ ਆ ਰਹੀ ਹੈ।ਇਨ੍ਹਾਂ ਚੋਂ ਇਕ ਤਸਵੀਰ ‘ਚ ਸਰਗੁਣ ਮਹਿਤਾ ਨੇ ਬਿਕਨੀ ਪਹਿਨੀ ਹੋਈ ਹੈ ਅਤੇ ਹੱਥ ‘ਚ ਵਾਈਨ ਦੀ ਬੋਤਲ ਨਜ਼ਰ ਆ ਰਹੀ ਹੈ।

ਬਿਕਨੀ ‘ਚ ਸਰਗੁਣ ਦਾ ਇਹ ਲੁੱਕ ਦੇਖ ਕੇ ਫੈਨਜ਼ ਵੱਖ-ਵੱਖ ਤਰ੍ਹਾਂ ਦੇ ਕੁਮੈਂਟਸ ਕਰ ਰਹੇ ਹਨ।ਸਰਗੁਣ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਹਾਲ ਹੀ ‘ਚ ‘ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ’ ਫਿਲਮ ਰਿਲੀਜ਼ ਹੋਈ ਸੀ।ਰਵੀ ਦੂਬੇ ਵੀ ਟੀ. ਵੀ. ਸੀਰੀਅਲ ਅਤੇ ਸ਼ੋਅਜ਼ ਦੇ ਸਫਲ ਅਦਾਕਾਰ ਹਨ ।

Leave a Reply

Your email address will not be published. Required fields are marked *

ਗੁਰੂ ਰੰਧਾਵਾ ਨੇ ਰਣਜੀਤ ਬਾਵਾ ਨੂੰ ਲੈ ਕੇ ਬਣਾਈ ਫ਼ਿਲਮ, 11 ਅਕਤੂਬਰ ਨੂੰ ਹੋਵੇਗੀ ਰਿਲੀਜ਼

ਪੰਜਾਬੀ ਸਿਨੇਮੇ ‘ਚ ਕਿਸਮਤ ਅਜ਼ਮਾਉਣ ਆਈਆਂ ਇਹ ਮੁਟਿਆਰਾਂ