in

ਹਨੀ ਸਿੰਘ ਨੇ ਨਹੀਂ ਅਸ਼ੋਕ ਮਸਤੀ ਨੇ ਗਾਇਆ ਹੈ ਇਹ ਗੀਤ, ‘ਜਬਰੀਆ ਜੋੜੀ’ ਵਿੱਚ ਵੱਜੇਗਾ ਹੁਣ

ਗੁਰਦਾਸ ਮਾਨ ਦੇ ਸ਼ਹਿਰ ਗਿੱਦੜਬਾਹਾ ਨਾਲ ਸਬੰਧਿਤ ਅਤੇ ਦਿੱਲੀ ਰਹਿ ਰਹੇ ਪੰਜਾਬੀ ਗਾਇਕ ਅਸ਼ੋਕ ਮਸਤੀ ਦਾ ਸੁਪਰਹਿੱਟ ਗੀਤ ‘ਗਲਾਸੀ’ ਬਾਲੀਵੁੱਡ ਫ਼ਿਲਮ ‘ਜਬਰੀਆ ਜੋੜੀ’ ਵਿੱਚ ਸੁਣਨ ਨੂੰ ਮਿਲੇਗਾ। 9 ਅਗਸਤ ਨੂੰ ਰਿਲੀਜ਼ ਹੋ ਰਹੀ ਇਸ ਫ਼ਿਲਮ ਵਿੱਚ ਸ਼ਾਮਲ ਕੀਤਾ ਗਿਆ ਇਹ ਗੀਤ ਪਹਿਲਾਂ ਹੀ ਸੁਪਰਹਿੱਟ ਗੀਤ ਸੀ, ਜੋ ਹੁਣ ਮੁੜ ਤੋਂ ਇਕ ਵਾਰ ਸਰੋਤਿਆਂ ਦੇ ਜ਼ਿਹਨ ‘ਚ ਤਾਜਾ ਹੋ ਗਿਆ ਹੈ। ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਇਹ ਗੀਤ ਹਨੀ ਸਿੰਘ ਨੇ ਗਾਇਆ ਹੈ ਜਦਕਿ ਇਹ ਗੀਤ ਅਸ਼ੋਕ ਮਸਤੀ ਦਾ ਹੈ। ਅਸ਼ੋਕ ਮਸਤੀ ਦੀ ਪਹਿਚਾਣ ਇਸ ਗੀਤ ਨਾਲ ਜੁੜੀ ਹੋਈ ਹੈ। ਇਸ ਫ਼ਿਲਮ ਦੇ ਹੀਰੋ ਸਿਧਾਰਤ ਮਲਹੋਤਰਾ ਅਤੇ ਪਰਨੀਤੀ ਚੋਪੜਾ ਦਾ ਵੀ ਇਹ ਗੀਤ ਪਸੰਦੀਦਾ ਬਣ ਗਿਆ ਹੈ।

ਦੱਸ ਦਈਏ ਕਿ ਅਸ਼ੋਕ ਮਸਤੀ ਪੰਜਾਬ ਤੋਂ ਦਿੱਲੀ ਜਾ ਵੱਸਿਆ ਉਹ ਪੰਜਾਬੀ ਗਾਇਕ ਹੈ ਜੋ ਦਿੱਲੀ ਤੋਂ ਇਲਾਵਾ ਦੇਸ਼ ਦੇ ਵੱਖ ਵੱਖ ਕੋਨਿਆਂ ‘ਚ ਸ਼ੋਅ ਕਰਦਾ ਹੈ। ਉਹ ਦੇਸ਼ ਦੇ ਨਾਮਵਰ ਕਲੱਬਾਂ ਦਾ ਪਸੰਦੀਦਾ ਗਾਇਕ ਹੈ। ਦਿੱਲੀ ਰਹਿੰਦੇ ਗਾਇਕ ਜਸਬੀਰ ਜੱਸੀ ਦੀ ਪਹਿਚਾਣ ਜਿਵੇਂ ‘ਦਿਲ ਲੈ ਗਈ ਕੁੜੀ ਗੁਜਰਾਤ ਦੀ’ ਨਾਲ ਜੁੜੀ ਹੋਈ ਹੈ ਉਸੇ ਤਰ•ਾਂ ਅਸ਼ੋਕ ਮਸਤੀ ਵੱਲੋਂ ਦਰਜਨਾਂ ਹਿੱਟ ਗੀਤ ਦੇਣ ਦੇ ਬਾਵਜੂਦ ਉਸਦੀ ਮੁੱਢਲੀ ਪਹਿਚਾਣ ਅੱਜ ਵੀ ‘ਗਲਾਸੀ’ ਗੀਤ ਨਾਲ ਜੁੜੀ ਹੋਈ ਹੈ।

ਬਹੁਤ ਸਾਰੇ ਸਰੋਤੇ ਉਸਨੂੰ ਅੱਜ ਵੀ ਗਲਾਸੀ ਵਾਲੇ ਗਾਇਕ ਵਜੋਂ ਜਾਣਦੇ ਹਨ। ਅਸ਼ੋਕ ਮਸਤੀ ਦਾ ਇਹ ਗੀਤ ਬਾਲੀਵੁੱਡ ‘ਚ ਵੱਜਣ ਨਾਲ ਜਿਥੇ ਉਸਨੂੰ ਇਸ ਪ੍ਰਾਪਤੀ ‘ਤੇ ਮਾਣ ਮਹਿਸੂਸ ਹੋ ਰਿਹਾ ਹੈ ਉਥੇ ਹੀ ਪੰਜਾਬੀ ਮਿਊਜ਼ਿਕ ਇੰਡਸਟਰੀ ਵੀ ਫ਼ਖਰ ਮਹਿਸੂਸ ਕਰ ਰਹੀ ਹੈ ਕਿ ਉਨ•ਾਂ ਦਾ ਇਕ ਹੋਰ ਗੀਤ ਬਾਲੀਵੁੱਡ ਫ਼ਿਲਮ ‘ਚ ਸ਼ਾਮਲ ਹੋਇਆ ਹੈ।

Leave a Reply

Your email address will not be published. Required fields are marked *

”ਡੈਡੀ ਕੂਲ ਮੁੰਡੇ ਫੂਲ 2′ ਦੀ ਸ਼ੂਟਿੰਗ ਸ਼ੁਰੂ, ਇਸ ਵਾਰ ਇਹ ਚਿਹਰੇ ਆਉਂਣਗੇ ਨਜ਼ਰ

‘ਹਰਜੀਤਾ’ ਨੇ ਜਿੱਤਿਆ ਨੈਸ਼ਨਲ ਐਵਾਰਡ, ਟੁੱਟਿਆ ਕਈ ਸਾਲਾਂ ਦਾ ਰਿਕਾਰਡ