in

‘ਹਰਜੀਤਾ’ ਨੇ ਜਿੱਤਿਆ ਨੈਸ਼ਨਲ ਐਵਾਰਡ, ਟੁੱਟਿਆ ਕਈ ਸਾਲਾਂ ਦਾ ਰਿਕਾਰਡ

ਅੱਜ ਹੋਏ 66ਵੇਂ ਨੈਸ਼ਨਲ ਫ਼ਿਲਮ ਐਵਾਰਡ ਸਮਾਰੋਹ ਵਿੱਚ ਪੰਜਾਬੀ ਫ਼ਿਲਮ ‘ਹਰਜੀਤਾ’ ਨੂੰ ਬੈਸਟ ਖੇਤਰੀ ਫ਼ਿਲਮ ਦਾ ਐਵਾਰਡ ਹਾਸਲ ਹੋਇਆ ਹੈ।
ਸਾਲ 2015 ਤੋਂ ਬਾਅਦ 4 ਸਾਲਾਂ ਬਾਅਦ ਕਿਸੇ ਪੰਜਾਬੀ ਫਿਲਮ ਨੂੰ ਇਹ ਐਵਾਰਡ ਨਸੀਬ ਹੋਇਆ ਹੈ। ਇਸ ਤੋਂ ਪਹਿਲਾਂ ਸਾਲ 2015 ਵਿੱਚ ਨਿਰਦੇਸ਼ਕ ਗੁਰਵਿੰਦਰ ਸਿੰਘ ਦੀ ਫ਼ਿਲਮ ‘ਚੌਥੀ ਕੂਟ’ ਨੂੰ ਇਹ ਐਵਾਰਡ ਹਾਸਲ ਹੋਇਆ ਸੀ। ਉਸ ਤੋਂ ਪਹਿਲਾਂ ਸਾਲ 2014 ਵਿੱਚ ਨਿਰਦੇਸ਼ਕ ਅਨੁਰਾਗ ਸਿੰਘ ਦੀ ਫ਼ਿਲਮ ‘ਪੰਜਾਬ 1984’ ਨੂੰ ਇਹ ਵੱਕਾਰੀ ਐਵਾਰਡ ਹਾਸਲ ਹੋਇਆ ਸੀ। ਸਾਲ 1962 ਤੋਂ ਲੈ ਕੇ ਹੁਣ ਤੱਕ ਨੈਸ਼ਨਲ ਐਵਾਰਡ ਹਾਸਲ ਕਰਨ ਵਾਲੀ ਹਰਜੀਤਾ 21ਵੀਂ ਫ਼ਿਲਮ ਬਣੀ ਹੈ। ਐਮੀ ਵਿਰਕ ਦੀ ਮੁੱਖ ਭੂਮਿਕਾ ਵਾਲੀ ਇਹ ਫ਼ਿਲਮ ਜੂਨੀਅਰ ਹਾਕੀ ਟੀਮ ਦੇ ਕਪਤਾਨ ਰਹੇ ਹਰਜੀਤ ਸਿੰਘ ਤੁਲੀ ਦੀ ਜ਼ਿੰਦਗੀ ‘ਤੇ ਅਧਾਰਿਤ ਸੀ।

ਹਰਜੀਤ ਸਿੰਘ ਉਹ ਕੌਮਾਂਤਰੀ ਹਾਕੀ ਖਿਡਾਰੀ ਹੈ, ਜਿਸ ਨੇ ਸਾਲ 2016 ਵਿੱਚ ਜੂਨੀਅਰ ਹਾਕੀ ਵਰਲਡ ਕੱਪ ਵਿੱਚ ਨਾ ਸਿਰਫ਼ ਭਾਰਤੀ ਜੂਨੀਅਰ ਹਾਕੀ ਟੀਮ ਦੀ ਅਗਵਾਈ ਕੀਤੀ ਬਲਕਿ ਵਿਸ਼ਵ ਕੱਪ ਵੀ ਭਾਰਤ ਦੀ ਝੋਲੀ ਪਾਇਆ। ਇਸ ਫ਼ਿਲਮ ‘ਚ ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਨੇ ਮੁੱਖ ਭੂਮਿਕਾ ਨਿਭਾਈ ਸੀ 18 ਮਈ 2018 ਨੂੰ ਰਿਲੀਜ਼ ਹੋਈ ਇਸ ਫ਼ਿਲਮ ਦੀ ਕਹਾਣੀ ਜਗਦੀਪ ਸਿੰਘ ਸਿੱਧੂ ਨੇ ਲਿਖੀ ਸੀ। ਇਸ ਨੂੰ ਡਾਇਰੈਕਟ ਵਿਜੇ ਕੁਮਾਰ ਅਰੋੜਾ ਨੇ ਕੀਤਾ ਸੀ।

ਫ਼ਿਲਮ ‘ਚ ਐਮੀ ਦੇ ਨਾਲ ਸਾਵਨ ਰੂਪੋਵਾਲੀ, ਸਮੀਪ ਸਿੰਘ, ਪੰਕਜ ਤ੍ਰਿਪਾਠੀ, ਰਾਜ ਝਿੰਜਰ, ਗੁਰਪ੍ਰੀਤ ਕੌਰ ਭੰਗੂ, ਪ੍ਰਕਾਸ਼ ਗਾਧੂ, ਸੁੱਖੀ ਚਾਹਲ ਅਤੇ ਜਰਨੈਲ ਸਿੰਘ ਨੇ ਅਹਿਮ ਭੂਮਿਕਾਵਾਂ ਅਦਾ ਕੀਤੀਆਂ ਸਨ। ਇਹ ਵੀ ਦੱਸ ਦਈਏ ਕਿ ਇਸ ਫ਼ਿਲਮ ਲਈ ਐਮੀ ਵਿਰਕ ਨੇ ਕਰੀਬ 15 ਕਿਲੋ ਭਾਰ ਘੱਟ ਕੀਤਾ ਸੀ। ਇਹ ਐਵਾਰਡ ਫ਼ਿਲਮ ਦੀ ਸਮੁੱਚੀ ਟੀਮ ਦੀ ਮਿਹਨਤ ਦਾ ਨਤੀਜਾ ਹੈ।

Leave a Reply

Your email address will not be published. Required fields are marked *

ਹਨੀ ਸਿੰਘ ਨੇ ਨਹੀਂ ਅਸ਼ੋਕ ਮਸਤੀ ਨੇ ਗਾਇਆ ਹੈ ਇਹ ਗੀਤ, ‘ਜਬਰੀਆ ਜੋੜੀ’ ਵਿੱਚ ਵੱਜੇਗਾ ਹੁਣ

ਹੁਣ ਤੱਕ 500 ਚੋਂ ਇਹਨਾਂ 21 ਫ਼ਿਲਮਾਂ ਨੂੰ ਮਿਲਿਆ ਹੈ ਨੈਸ਼ਨਲ ਐਵਾਰਡ