ਪੰਜਾਬੀ ਸਿਨਮਾ ਦੀ ਲੇਖਕ ਜੋੜੀ ਧੀਰਜ ਕੁਮਾਰ ਤੇ ਕਰਨ ਸੰਧੂ ਆਪਣੀ ਫ਼ਿਲਮ ‘ਜੱਦੀ ਸਰਦਾਰ’ ਨੂੰ ਲੈ ਕੇ ਬਾਗੋਬਾਗ ਹਨ। ਇਹ ਫ਼ਿਲਮ 6 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ। ਨਿਰਮਾਤਾ ਬਲਜੀਤ ਸਿੰਘ ਜੌਹਲ ਅਤੇ ਨਿਰਦੇਸ਼ਕ ਮਨਭਾਵਨ ਸਿੰਘ ਦੀ ਇਸ ਫ਼ਿਲਮ ਦਾ ਟ੍ਰੇਲਰ ਹਰ ਪਾਸੇ ਚਰਚਾ ਵਿੱਚ ਹੈ। ਧੀਰਜ ਕੁਮਾਰ ਤੇ ਕਰਨ ਸੰਧੂ ਦੀ ਕਹਾਣੀ, ਸਕਰੀਨਪਲੇ ਤੇ ਸੰਵਾਦਾਂ ਵਾਲੀ ਇਸ ਫ਼ਿਲਮ ਵਿੱਚ ਸਿੱਪੀ ਗਿੱਲ, ਦਿਲਪ੍ਰੀਤ ਢਿੱਲੋਂ, ਸਾਵਨ ਰੂਪੋਵਾਲੀ, ਗੱਗੂ ਗਿੱਲ, ਹੌਬੀ ਧਾਲੀਵਾਲ, ਅਨੀਤਾ ਦੇਵਗਨ, ਸਤਵੰਤ ਕੌਰ, ਯਾਦ ਗਰੇਵਾਲ, ਸੰਸਾਰ ਸੰਧੂ ਤੇ ਅਮਨ ਕੌਤਿਸ਼ ਸਮੇਤ ਕਈ ਹੋਰ ਨਾਮੀਂ ਚਿਹਰੇ ਨਜ਼ਰ ਆਉਂਣਗੇ।

ਕਾਮੇਡੀਅਨ ਤੋਂ ਲੇਖਕ ਬਣੇ ਧੀਰਜ ਕੁਮਾਰ ਦੀ ਕਰਨ ਸੰਧੂ ਨਾਲ ਸਾਂਝ ਤੇ ਦੋਵਾਂ ਦੇ ਕਲਾਤਮਿਕ ਹੁਨਰ ਨੇ ਇਸ ਫ਼ਿਲਮ ਦੀ ਕਹਾਣੀ ਨੂੰ ਜਨਮ ਦਿੱਤਾ ਹੈ। ਇਸ ਜੋੜੀ ਦੇ ਮੋਢੀ ਧੀਰਜ ਕੁਮਾਰ ਤਰਨ ਤਾਰਨ ਦੇ ਪਿੰਡ ਵੈਰੋਵਾਲ ਨਾਲ ਸਬੰਧਿਤ ਹੈ। ਉਸਦੇ ਹੁਣ ਤੱਕ ਦੇ ਸੰਘਰਸ਼ ‘ਤੇ ਨਿਗ•ਾ ਮਾਰੀ ਜਾਵੇ ਤਾਂ ਸਾਫ਼ ਪਤਾ ਲੱਗਦਾ ਹੈ ਕਿ ਉਸ ਨੇ ਅੱਗੇ ਵਧਣ ਲਈ ਕੀ ਕੀ ਪਾਪੜ ਵੇਲੇ ਹਨ। ਉਹ ਡਿੱਗਿਆ ਫਿਰ ਉੱਠਿਆ ਪਰ ਹਾਰਿਆ ਨਹੀਂ। ਉਸ ਦੀ ਜ਼ਿੰਦਗੀ ਲਈ ਇਹ ਸਾਲ 2019 ਬੇਹੱਦ ਅਹਿਮ ਹੈ। ਇਸ ਸਾਲ ਉਸ ਦੀਆਂ ਲਿਖੀਆਂ ਦੋ ਵੱਡੀਆਂ ਪੰਜਾਬੀ ਫਿਲਮਾਂ ‘ਜੱਦੀ ਸਰਦਾਰ’ ਅਤੇ ‘ਵਲੈਤੀ ਯੰਤਰ’ ਰਿਲੀਜ ਹੋਣ ਜਾ ਰਹੀਆਂ ਹਨ। ਉਹ ਇਨ•ਾਂ ਫਿਲਮਾਂ ‘ਚ ਬਤੌਰ ਅਦਾਕਾਰ ਵੀ ਨਜ਼ਰ ਆਵੇਗਾ।
ਧੀਰਜ ਦੱਸਦਾ ਹੈ ਕਿ ਉਸ ਨੇ ਆਪਣੀ ਸ਼ੁਰੂਆਤ ਕਾਮੇਡੀਅਨ ਵਜੋਂ ਕੀਤੀ ਸੀ। ਪੀਟੀਸੀ ਪੰਜਾਬੀ ਦੇ ਕਾਮੇਡੀ ਸ਼ੋਅ ਵਿੱਚ ਉਹ ਸੈਂਕੜੇ ਨੌਜਵਾਨਾਂ ਨੂੰ ਪਛਾੜਕੇ ਮੂਹਰੇ 5 ਕਾਮੇਡੀਅਨਾਂ ‘ਚ ਸ਼ਾਮਲ ਹੋਇਆ ਸੀ, ਪਰ ਇਹ ਮੁਕਾਬਲਾ ਜਿੱਤ ਨਹੀਂ ਸਕਿਆ। ਇਸ ਮਗਰੋਂ ਉਹ ਕਾਮੇਡੀਅਨ ਵਜੋਂ ਇਸ ਖ਼ੇਤਰ ‘ਚ ਭਵਿੱਖ ਲੱਭਣ ਲੱਗਾ। ਕਈ ਲਾਈਵ ਸ਼ੋਅਜ਼ ਕੀਤੇ। ਕਈ ਪੰਜਾਬੀ ਚੈਨਲਾਂ ਲਈ ਵੀ ਪ੍ਰੋਗਰਾਮ ਕੀਤੇ ਪਰ ਉਸਦੀ ਮੰਜ਼ਿਲ ਕੁਝ ਹੋਰ ਸੀ। ਛੇਤੀ ਹੀ ਉਸਨੇ ਪੰਜਾਬੀ ਸਿਨੇਮੇ ਵੱਲ ਰੁਖ਼ ਕੀਤਾ। ਕਾਮੇਡੀਅਨ ਕਪਿਲ ਸ਼ਰਮਾ ਦੀ ਸਲਾਹ ਕੰਮ ਆਈ। ਉਹ ਪੰਜਾਬੀ ਮਨੋਰੰਜਨ ਜਗਤ ‘ਚ ਸੰਘਰਸ਼ ਕਰਨ ਲੱਗਾ। ਇਸ ਦੌਰਾਨ ਹੀ ਉਸ ਦੀ ਮੁਲਾਕਾਤ ਕਰਨ ਸੰਧੂ ਨਾਲ ਹੋਈ। ਇਕ ਤੇ ਇਕ ਦੋ ਥਾਂ ਗਿਆਰਾਂ ਹੋ ਗਏ।

ਫਿਲਮ ਨਿਰਦੇਸ਼ਕ ਰਣਜੀਤ ਬੱਲ ਉਨ•ਾਂ ਲਈ ਰੱਬ ਬਣ ਬਹੁੜਿਆ। ਰਣਜੀਤ ਬੱਲ ਦੀ ਫ਼ਿਲਮ ‘ਗ੍ਰੇਟ ਸਰਦਾਰ’ ਉਸ ਲਈ ਟਰਨਿੰਗ ਪੁਆਇੰਟ ਸਾਬਤ ਹੋਈ। ਉਸ ਤੋਂ ਬਾਅਦ ਠੱਗ ਲਾਈਫ, ਖਿੱਦੋ ਖੂੰਡੀ, ਭਲਵਾਨ ਸਿੰਘ, ਆਲਣਾ ਤੇ ਕੈਰੀ ਆਨ ਜੱਟਾ ਵਰਗੀਆਂ ਫਿਲਮਾਂ ਨੇ ਉਸ ਦੀ ਪਹਿਚਾਣ ਚੰਗੇ ਰਾਈਟਰਾਂ ‘ਚ ਬਣਾ ਦਿੱਤੀ। ਇਨ•ਾਂ ਫਿਲਮਾਂ ‘ਚ ਧੀਰਜ ਨੇ ਬਤੌਰ ਅਦਾਕਾਰ ਵੀ ਕੰਮ ਕੀਤਾ। ਇਸ ਰਾਈਟਰ ਜੋੜੀ ਦੀ ‘ਵਲੈਤੀ ਯੰਤਰ’ ਵੀ ਛੇਤੀ ਰਿਲੀਜ਼ ਹੋਵੇਗੀ। ਗੁਰਨਾਮ ਭੁੱਲਰ ਦੀ ਮੁੱਖ ਭੂਮਿਕਾ ਵਾਲੀ ਇਸ ਫ਼ਿਲਮ ਨੁੰ ਰਣਜੀਤ ਬੱਲ ਨੇ ਹੀ ਨਿਰਦੇਸ਼ਤ ਕੀਤਾ ਹੈ। ਇਸ ਜੋੜੀ ਦੀ ਇੱਛਾ ਹੈ ਕਿ ਉਹ ਆਪਣੀ ਅਗਲੀ ਫਿਲਮ ਸਰਗੁਣ ਮਹਿਤਾ ਨੂੰ ਲੈ ਕੇ ਬਣਾਉਣ ਜਿਸ ਲਈ ਉਹਨਾਂ ਨੇ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ। ਉਹਨਾਂ ਦੀਆਂ ਪਹਿਲੀਆਂ ਕੋਸ਼ਿਸ਼ਾਂ ਵਾਂਗ ਇਸ ਕੋਸ਼ਿਸ਼ ਨੂੰ ਵੀ ਛੇਤੀ ਬੂਰ ਪਵੇਗਾ।



