ਦੇਸ਼ ਦੀ ਨਾਮਵਰ ਮਿਊਜ਼ਿਕ ਤੇ ਫ਼ਿਲਮ ਕੰਪਨੀ ‘ਸਾਗਾ ਹਿਟਸ’ ਵੱਲੋਂ ਅੱਜ ਗਾਇਕ ਦਿਲਜੀਤ ਦੁਸਾਂਝ ਦਾ ਨਵਾਂ ਗੀਤ ‘ਮੁੱਛ’ ਰਿਲੀਜ਼ ਕੀਤਾ ਗਿਆ ਹੈ। ਕਪਤਾਨ ਦੇ ਲਿਖੇ ਅਤੇ ਦਾ ਬੌਸ ਦੇ ਮਿਊਜ਼ਿਕ ‘ਚ ਆਏ ਇਸ ਗੀਤ ਦਾ ਵੀਡੀਓ ਨਵਤੇਜ ਬੁੱਟਰ ਨੇ ਤਿਆਰ ਕੀਤਾ ਹੈ। ਇਹ ਗੀਤ ਰਿਲੀਜ਼ ਹੁੰਦੇ ਸਾਰ ਹੀ ਹਰ ਪਾਸੇ ਛਾਅ ਗਿਆ ਹੈ। ‘ਸਾਗਾ ਹਿਟਸ’ ਦੇ ਮੁਖੀ ਸੁਮੀਤ ਸਿੰਘ ਵੱਲੋਂ ਪ੍ਰੋਡਿਊਸ ਕੀਤਾ ਗਿਆ ਇਹ ਗੀਤ ਦਿਲਜੀਤ ਦੁਸਾਂਝ ਦੇ ਹੋਰ ਗੀਤਾਂ ਵਾਂਗ ਦਰਸ਼ਕਾਂ ਨੂੰ ਝੂਮਣ ਲਈ ਮਜਬੂਰ ਕਰਦਾ ਹੈ।
ਕਾਬਲੇਗੌਰ ਹੈ ਕਿ ‘ਸਾਗਾ ਹਿਟਸ’ ਵੱਲੋਂ ਪਿਛਲੇ ਕੁਝ ਸਮੇਂ ਤੋਂ ਬੈਂਕ ਟੂ ਬੈਂਕ ਅਜਿਹੇ ਪੰਜਾਬੀ ਗੀਤ ਤੇ ਵੀਡੀਓਜ਼ ਸਰੋਤਿਆਂ ਦੀ ਝੋਲੀ ਪਾਏ ਜਾ ਰਹੇ ਹਨ। ਹਾਲਹਿ ਵਿੱਚ ਹੀ ਇਸ ਕੰਪਨੀ ਵੱਲੋਂ ਦੇਸ਼ ਦੀ ਨਾਮਵਰ ਫ਼ਿਲਮ ਕੰਪਨੀ ‘ਯਸ਼ ਰਾਜ ਸਟੂਡੀਓ’ ਨਾਲ ਵੀ ਪੰਜਾਬੀ ਮਿਊਜ਼ਿਕ ਨੂੰ ਹੋਰ ਬੁਲੰਦੀਆਂ ‘ਤੇ ਲਿਜਾਣ ਲਈ ‘ਡਿਜੀਟਲ’ ਸਾਂਝ ਪਾਈ ਗਈ ਹੈ, ਜਿਸ ਤਹਿਤ ਸਿੱਧੂ ਮੂਸੇਵਾਲਾ ਤੇ ਬੋਹੇਮੀਆ ਦਾ ਇਕ ਗੀਤ ਵੀ ਰਿਲੀਜ਼ ਕੀਤਾ ਗਿਆ ਹੈ, ਜੋ ਚੁਫੇਰੇ ਸੁਣਿਆ ਜਾ ਰਿਹਾ ਹੈ। ਪੰਜਾਬੀ ਸੰਗੀਤ ਅਤੇ ਸਿਨੇਮੇ ਦੀ ਪ੍ਰਫੁੱਲਤਾ ਵਿੱਚ ਲਗਾਤਾਰ ਯੋਗਰਾਜ ਪਾ ਰਹੀ ਇਸ ਕੰਪਨੀ ਦੇ ਮੋਢੀ ਸੁਮੀਤ ਸਿੰਘ ਮੁਤਾਬਕ ਪੰਜਾਬੀ ਸੰਗੀਤ ਦਾ ਹੁਣ ਸੁਮੱਚੀ ਦੁਨੀਆਂ ਵਿੱਚ ਬੋਲਬਾਲਾ ਹੈ। ਇਸ ਲਈ ਕੋਈ ਵੀ ਗੀਤ ਰਿਲੀਜ਼ ਕਰਨ ਤੋਂ ਪਹਿਲਾਂ ਉਸਦੀ ਮਾਰਕੀਟ ਤੈਅ ਕਰਨੀ ਪੈਂਦੀ ਹੈ। ਦਿਲਜੀਤ ਦੁਸਾਂਝ ਇਸ ਵੇਲੇ ਪੰਜਾਬ ਦਾ ਹੀ ਨਹੀਂ ਸਗੋਂ ਸਮੁੱਚੀ ਦੁਨੀਆਂ ਦਾ ਗਾਇਕ ਹੈ। ਉਸਦੇ ਗੀਤ ਪੰਜਾਬੀ ਸਰੋਤਿਆਂ ਦੇ ਨਾਲ ਨਾਲ ਦੁਨੀਆਂ ਭਰ ਦੇ ਸੰਗੀਤ ਪ੍ਰੇਮੀਆਂ ਦੀ ਪਸੰਦ ਹਨ ਇਸ ਲਈ ਉਨ•ਾਂ ਵੱਲੋਂ ਦਿਲਜੀਤ ਦੁਸਾਂਝ ਨਾਲ ਮਿਲਕੇ ਇਹ ਗੀਤ ਰਿਲੀਜ਼ ਕੀਤਾ ਗਿਆ ਹੈ, ਜੋ ਪੰਜਾਬੀ ਮਿਊਜ਼ਿਕ ਦੀ ਤੂਤੀ ਤਾਂ ਵਜਾਉਂਦਾ ਹੀ ਹੈ ਬਲਕਿ ਪੰਜਾਬੀਆਂ ਦੀ ਆਣ ਬਾਨ ਤੇ ਸ਼ਾਨ ਨੂੰ ਵੀ ਹੋਰ ਉੱਚਾ ਚੁੱਕਦਾ ਹੈ। ਉਨ•ਾਂ ਵੱਲੋਂ ਲਗਾਤਾਰ ਅਜਿਹੇ ਗੀਤ ਦਰਸ਼ਕਾਂ ਨੂੰ ਸਮਰਪਿਤ ਕੀਤੇ ਜਾਣਗੇ।