in

10 ਸਾਲਾਂ ਬਾਅਦ ਬਣਨ ਜਾ ਰਹੀ ਹੈ ਬੱਬੂ ਮਾਨ ਦੀ ‘ਹਸ਼ਰ 2’ ਪੁਰਾਣੀ ਟੀਮ ਹੋਈ ਇੱਕਠੀ

ਗਾਇਕ ਤੇ ਅਦਾਕਾਰ ਬੱਬੂ ਮਾਨ ਦੀ ਪਹਿਲੀ ਤੇ ਹੁਣ ਤੱਕ ਦੀ ਸਭ ਤੋਂ ਹਿੱਟ ਫ਼ਿਲਮ ‘ਹਸ਼ਰ’ ਦਾ ਕਰੀਬ 10 ਸਾਲਾਂ ਬਾਅਦ ਸੀਕੁਅਲ ਬਣਨ ਜਾ ਰਿਹੈ। ਇਸ ਫ਼ਿਲਮ ਜ਼ਰੀਏ ਪੁਰਾਣੀ ਟੀਮ ਇਕ ਵਾਰ ਫਿਰ ਤੋਂ ਇੱਕਠੀ ਹੋ ਰਹੀ ਹੈ। ਇਸ ਫ਼ਿਲਮ ਨੂੰ ਵੀ ਗੌਰਵ ਤ੍ਰਿਹਨ ਹੀ ਨਿਰਦੇਸ਼ਤ ਕਰਨਗੇ। ਫ਼ਿਲਮ ਦਾ ਹੀਰੋ ਬੱਬੂ ਮਾਨ ਹੋਵੇਗਾ ਜਦਕਿ ਬਾਕੀ ਕਲਾਕਾਰਾਂ ਬਾਰੇ ਛੇਤੀ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ। ਇਸ ਗੱਲ ਦਾ ਖੁਲਾਸਾ ਖੁਦ ਗੌਰਵ ਤ੍ਰਿਹਨ ਨੇ ਇਕ ਟੀਵੀ ਚੈਨਲ ਨਾਲ ਇੰਟਰਵਿਊ ਦੌਰਾਨ ਕੀਤਾ ਹੈ। ਮਾਸਟਰ ਤਰਲੋਚਨ ਸਿੰਘ ਦੀ ਲਿਖੀ ਅਤੇ ਗੋਰਵ ਤ੍ਰਿਹਨ ਦੀ ਨਿਰਦੇਸ਼ਤ ਕੀਤੀ ਇਸ ਫ਼ਿਲਮ ਨੇ ਵੱਡੀ ਸਫ਼ਲਤਾ ਹਾਸਲ ਕੀਤੀ ਸੀ। ਇਸ ਫ਼ਿਲਮ ਵਿੱਚ ਬੱਬੂ ਮਾਨ ਦੀ ਨਾਇਕਾ ਗੁਰਲੀਨ ਚੋਪੜਾ ਸੀ, ਜਿਸ ਨੂੰ ਫ਼ਿਲਮ ਤੋਂ ਬਾਅਦ ‘ਸ਼ੁਗਨ’ ਵਜੋਂ ਪਹਿਚਾਣ ਮਿਲੀ ਸੀ। ਰਾਣਾ ਰਣਬੀਰ, ਡੈਵੀ ਸਿੰਘ, ਵਿਕਟਰ ਜੌਹਨ, ਅਕਾਂਸ਼ਤਾ ਸ਼ਰਮਾ, ਗੁਰਕਿਰਤ, ਸਤਵੰਤ ਕੌਰ, ਕਰਤਾਰ ਚੀਮਾ, ਅਨੀਤਾ ਦੇਵਗਨ, ਹਰਦੀਪ ਗਿੱਲ ਅਤੇ ਸੁਦੇਸ਼ ਲਹਿਰੀ ਵਰਗੇ ਕਲਾਕਾਰਾਂ ਦੀ ਇਸ ਫ਼ਿਲਮ ਦਾ ਸੀਕੁਅਲ ਬਣਾਉਣ ਦੀ ਕਾਫੀ ਸਮੇਂ ਤੋਂ ਚਰਚਾ ਚੱਲ ਰਹੀ ਸੀ।


ਪਿਛਲੇ ਕੁਝ ਸਾਲਾਂ ਤੋਂ ਵੱਖ ਵੱਖ ਚੱਲ ਰਹੇ ਗੋਰਵ ਤ੍ਰਿਹਨ ਤੇ ਬੱਬੂ ਮਾਨ ਇਸ ਫ਼ਿਲਮ ਜ਼ਰੀਏ ਮੁੜ ਇੱਕਠੇ ਹੋਣਗੇ। ਦੱਸ ਦਈਏ ਕਿ ਟੀ ਸੀਰੀਜ ਵਰਗੀ ਕੰਪਨੀ ਵੱਲੋਂ ਬੇਰੰਗ ਮੋੜੇ ਜਾਣ ਤੋਂ ਬਾਅਦ ਗੋਰਵ ਤ੍ਰਿਹਨ ਨੇ ਹੀ ਬੱਬੂ ਮਾਨ ਨੂੰ ਆਪਣੀ ਕੰਪਨੀ ‘ਕੈਟਰਿਕ’ ਜ਼ਰੀਏ ਸੰਗੀਤ ਜਗਤ ਵਿੱਚ ਉਤਾਰਿਆ ਸੀ। ‘ਹਸ਼ਰ’ ਤੋਂ ਬਾਅਦ ਬੱਬੂ ਮਾਨ ਦੀ ਕੋਈ ਵੀ ਫ਼ਿਲਮ ਕਮਾਲ ਨਹੀਂ ਦਿਖਾ ਸਕੀ। ‘ਹਸ਼ਰ2’ ਦਾ ਉਸਦਾ ਪ੍ਰਸ਼ੰਸਕਾਂ ਵੱਲੋਂ ਬੇਸਬਰੀ ਨਾਲ ਇਤਜਾਰ ਕੀਤਾ ਜਾ ਰਿਹਾ ਸੀ। ਇਸ ਫ਼ਿਲਮ ਦਾ ਅਧਿਕਾਰਤ ਐਲਾਨ ਤੇ ਹੋਰ ਜਾਣਕਾਰੀ ਸਤੰਬਰ ’ਚ ਸਾਂਝੀ ਕੀਤੀ ਜਾਵੇਗੀ।

Leave a Reply

Your email address will not be published. Required fields are marked *

‘ਤੇਰੀ ਮੇਰੀ ਜੋੜੀ’ ਲੈ ਕੇ ਆ ਰਿਹੈ ਨਿਰਦੇਸ਼ਕ ਅਦਿਤਯ ਸੂਦ, 13 ਸਤੰਬਰ ਨੂੰ ਹੋਵੇਗੀ ਰਿਲੀਜ਼

ਪੰਜਾਬੀ ਸਿਨੇਮੇ ਦੀ ਸ਼ਾਨ ’ਚ ਵਾਧਾ ਕਰੇਗੀ ‘ਜੱਦੀ ਸਰਦਾਰ’, 6 ਸਤੰਬਰ ਨੂੰ ਹੋਵੇਗੀ ਰਿਲੀਜ਼