fbpx

ਸਤਿੰਦਰ ਸਰਤਾਜ ਨੇ ਜਨਮ ਦਿਨ ਮੌਕੇ ਹੜ੍ਹ ਪੀੜਤਾਂ ਲਈ ਦਿੱਤੇ 11 ਲੱਖ ਰੁਪਏ

Posted on August 31st, 2019 in News

ਹੜ੍ਹਾਂ ਨਾਲ ਹੋਏ ਖਰਾਬੇ ਅਤੇ ਘਰੋਂ ਬੇਘਰ ਹੋਏ ਪੰਜਾਬ ਵਾਸੀਆਂ ਦੀ ਹਮਾਇਤ ਲਈ ਜਿੱਥੇ ਹੋਰ ਸਮਾਜ ਸੇਵੀ ਸੰਸਥਾਵਾਂ ਅੱਗੇ ਅਾ ਰਹੀਆਂ ਹਨ, ਉੱਥੇ ਪੰਜਾਬੀ ਇੰਡਸਟਰੀ ਨਾਲ ਜੁੜੇ ਕਲਾਕਾਰ ਵੀ ਖੁੱਲ੍ਹ ਕੇ ਮੱਦਦ ਲਈ ਅੱਗੇ ਵਧੇ ਹਨ। ਪੰਜਾਬੀ ਗਾਇਕ ਗਿੱਪੀ ਗਰੇਵਾਲ, ਮੀਕਾ ਤੋਂ ਬਾਅਦ ਸਤਿੰਦਰ ਸਰਤਾਜ ਵੱਲੋਂ ਵੀ ਹੜ੍ਹ ਪੀੜਤਾਂ ਨੂੰ 11 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ। ਸਤਿੰਦਰ ਸਰਤਾਜ ਵੱਲੋਂ ਆਪਣੇ ਜਨਮ ਦਿਨ ‘ਤੇ ਹੜ੍ਹ ਪੀੜਤਾਂ ਲਈ 11 ਲੱਖ ਰੁਪਏ ਦੀ ਮਦਦ ਕਰਨ ਦਾ ਐਲਾਨ ਕੀਤਾ ਹੈ।

ਸਤਿੰਦਰ ਦੇ ਭਰਾ ਕੁਲਤਾਰ ਬਜਰਾਵਰ ਨੇ ਦੱਸਿਆ ਕਿ ਇਹ ਮੱਦਦ ‘ਸਤਿੰਦਰ ਫਾਊਂਡੇ਼ਸ਼ਨ’ ਰਾਹੀਂ ਹੜ੍ਹ ਪੀੜਤਾਂ ਕੋਲ ਖੁਦ ਪਹੁੰਚ ਕੇ ਕੀਤੀ ਜਾਵੇਗੀ । ਓਹਨਾ ਕਿਹਾ ਕਿ ਇਸ ਕੁਦਰਤੀ ਕਰੋਪੀ ਵੇਲੇ ਅਸੀਂ ਜਿੰਨਾ ਵੀ ਕਰ ਸਕੀਏ ਥੋੜ੍ਹਾ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਗਿੱਪੀ ਗਰੇਵਾਲ, ਮੀਕਾ ਨੇ ਖਾਲਸਾ ਏਡ ਨੂੰ ਫੰਡ ਭੇਜੇ ਹਨ ਉੱਥੇ, ਟੀਮ ਦਿਲਜੀਤ ਦੁਸਾਂਝ, ਤਰਸੇਮ ਜੱਸੜ, ਕੁਲਬੀਰ ਝਿੰਜਰ, ਹਿਮਾਂਸ਼ੀ ਖੁਰਾਣਾ ਆਦਿ ਖੁਦ ਜਾ ਕੇ ਰਾਸ਼ਨ ਵੰਡ ਕੇ ਆਏ ਹਨ।

Comments & Feedback