ਬਾਲੀਵੁੱਡ ਸਟਾਰ ਅਜੇ ਦੇਵਗਨ ਅਤੇ ਨਾਮੀਂ ਮਿਊਜ਼ਿਕ ਤੇ ਫ਼ਿਲਮ ਕੰਪਨੀ ‘ਟੀ ਸੀਰੀਜ’ ਵੱਲੋਂ ਬਣਾਈ ਜਾ ਰਹੀ ਹਿੰਦੀ ਫ਼ਿਲਮ ‘ਭੁਜ ਦਾ ਪ੍ਰਾਈਡ ਆਫ਼ ਇੰਡੀਆ’ ਵਿੱਚ ਪੰਜਾਬੀ ਫ਼ਿਲਮ ਇੰਡਸਟਰੀ ਦੇ ਦੋ ਨਾਮੀਂ ਸਿਤਾਰੇ ਐਮੀ ਵਿਰਕ ਅਤੇ ਇਹਾਨਾ ਢਿੱਲੋਂ ਵੀ ਨਜ਼ਰ ਆਉਂਣਗੇ। ਇਸ ਫ਼ਿਲਮ ਵਿੱਚ ਅਜੇ ਦੇਵਗਨ ਤੋਂ ਇਲਾਵਾ ਸੰਜੇ ਦੱਤ, ਸੋਨਾਕਸ਼ੀ ਸਿਨਹਾ ਅਤੇ ਪਰਿਣੀਤੀ ਚੋਪੜਾ ਸਮੇਤ ਕਈ ਹੋਰ ਵੱਡੇ ਚਿਹਰੇ ਨਜ਼ਰ ਆਉਂਣਗੇ। ਇਹ ਫ਼ਿਲਮ 1971 ਦੀ ਜੰਗ ਦੌਰਾਨ ਗੁਜਰਾਤ ਵਿੱਚ ਵਾਪਰੀਆਂ ਘਟਨਾਵਾਂ ’ਤੇ ਅਧਾਰਿਤ ਹੈ। ਅਭਿਸ਼ੇਕ ਦੁਧਾਇਆ ਵੱਲੋਂ ਨਿਰਦੇਸ਼ਤ ਕੀਤੀ ਜਾ ਰਹੀ ਇਹ ਫ਼ਿਲਮ ਦਰਅਸਲ 1971 ਦੀ ਜੰਗ ਦੌਰਾਨ ਭੁਜ ਏਅਰਪੋਰਟ ਦੇ ਇੰਚਾਰਜ ਵਿਜੇ ਕਾਰਣਿਕ ’ਤੇ ਅਧਾਰਿਤ ਹੈ। ਜਿਸ ਨੇ ਕਰੀਬ 300 ਔਰਤਾਂ ਦੀ ਮੱਦਦ ਨਾਲ ਹਵਾਈ ਸੈਨਾ ਦੇ ਏਅਰਸਟ੍ਰਿਪ ਦੀ ਮੁਰੰਮਤ ਕੀਤੀ ਸੀ, ਜਿਸ ਨਾਲ ਭਾਰਤੀ ਸੈਨਾ ਨੇ ਪਾਕਿਸਤਾਨੀ ਦੀ ਸੈਨਾ ਨੂੰ ਕਰਾਰਾ ਜਵਾਬ ਦਿੱਤਾ ਸੀ। ਇਹ ਫ਼ਿਲਮ ਅਗਲੇ ਸਾਲ 2020 ਵਿੱਚ 14 ਅਗਸਤ ਨੂੰ ਰਿਲੀਜ਼ ਹੋਵੇਗੀ।
ਦੱਸ ਦਈਏ ਕਿ ਐਮੀ ਵਿਰਕ ਦੀ ਇਹ ਦੂਜੀ ਹਿੰਦੀ ਫ਼ਿਲਮ ਹੋਵੇਗੀ ਉਸਨੇ ਹਾਲਹਿ ਵਿੱਚ ਹਿੰਦੀ ਫ਼ਿਲਮ ‘83’ ਦੀ ਸ਼ੂਟਿੰਗ ਮੁਕੰਮਲ ਕੀਤੀ ਹੈ। ਇਹ ਫ਼ਿਲਮ ਕ੍ਰਿਕਟ ’ਤੇ ਅਧਾਰਿਤ ਹੈ। ਜਦਕਿ ਇਹਾਨਾ ਢਿੱਲੋਂ ਵੀ ਹਿੰਦੀ ਫ਼ਿਲਮ ‘ਹੇਟ ਸਟੋਰੀ 4’ ਤੋਂ ਬਾਅਦ ਇਸ ਫ਼ਿਲਮ ਜ਼ਰੀਏ ਕਿਸੇ ਵੱਡੀ ਹਿੰਦੀ ਫ਼ਿਲਮ ਵਿੱਚ ਨਜ਼ਰ ਆਵੇਗੀ। ਇਹਾਨਾ ਹਾਲਹਿ ਵਿੱਚ ਪੀਟੀਸੀ ਪੰਜਾਬੀ ਦੇ ਸ਼ੋਅ ‘ਮਿਸਟਰ ਪੰਜਾਬ’ ਦੀ ਜਜਮੈਂਟ ਕਰਕੇ ਗਈ ਹੈ।
in News
ਅਜੇ ਦੇਵਗਨ ਨਾਲ ਹਿੰਦੀ ਫ਼ਿਲਮ ‘ਭੁਜ ਦਾ ਪ੍ਰਾਈਡ ਆਫ ਇੰਡੀਆ’ ‘ਚ ਨਜ਼ਰ ਆਉਂਣਗੇ ਇਹ ਪੰਜਾਬੀ ਸਿਤਾਰੇ
