in

ਗੀਤਕਾਰੀ ਤੇ ਗਾਇਕੀ ਤੋਂ ਬਾਅਦ ਵੀਤ ਬਲਜੀਤ ਵੀ ਬਣਿਆ ਹੀਰੋ, ‘ਭਾਖੜਾ’ ਲੈ ਕੇ ਆ ਰਿਹੈ

ਪੰਜਾਬ ਦਾ ਇਹ ਨਾਮਵਰ ਗੀਤਕਾਰ ਤੇ ਗਾਇਕ ਵੀਤ ਬਲਜੀਤ ਭਾਵੇ ਪੰਜਾਬੀ ਫ਼ਿਲਮ ‘ਲੌਂਗ ਲਾਚੀ’ ਵਿੱਚ ਇਕ ਛੋਟਾ ਜਿਹਾ ਕਿਰਦਾਰ ਨਿਭਾ ਚੁੱਕਿਆ ਹੈ, ਪਰ ਹੁਣ ਉਹ ਬਤੌਰ ਨਾਇਕ ਫ਼ਿਲਮ ਸਕਰੀਨ ’ਤੇ ਨਜ਼ਰ ਆਵੇਗਾ। ਉਸ ਦੀ ਪਲੇਠੀ ਫ਼ਿਲਮ ‘ਭਾਖੜਾ, ਮੈਂ ਤੇ ਤੂੰ’ ਦੀ ਸ਼ੂਟਿੰਗ ਮੁਕੰਲਮ ਹੋ ਚੁੱਕੀ ਹੈ। ਨੈਸ਼ਨਲ ਐਵਾਰਡ ਜੇਤੂ ਫ਼ਿਲਮ ‘ਨਾਬਰ’ ਦੇ ਨਿਰਦੇਸ਼ਕ ਰਾਜੀਵ ਕੁਮਾਰ ਇਸ ਫ਼ਿਲਮ ਨੂੰ ਨਿਰਦੇਸ਼ਤ ਕਰ ਰਹੇ ਹਨ। ਇਸ ਫ਼ਿਲਮ ਵਿੱਚ ਉਸ ਨਾਲ ਬਤੌਰ ਹੀਰੋਇਨ ਇਰਵਨ ਨਜ਼ਰ ਆਵੇਗੀ। ਉਸ ਦੀ ਵੀ ਇਹ ਪਹਿਲੀ ਫ਼ਿਲਮ ਹੋਵੇਗੀ। ‘ਪੂਣੀਆ ਪ੍ਰੋਡਕਸ਼ਨ ਅਤੇ ਸਟੇਟ ਸਟੂਡੀਓ’ ਦੇ ਬੈਨਰ ਹੇਠ ਬਣ ਰਹੀ ਇਸ ਫ਼ਿਲਮ ਦੀ ਕਹਾਣੀ ਵੀ ਵੀਤ ਬਲਜੀਤ ਨੇ ਹੀ ਲਿਖੀ ਹੈ। ਫ਼ਿਲਮ ਵਿੱਚ ਇਕ ਨਾਮੀਂ ਚਿਹਰਾ ਮਹਿਮਾਨ ਭੂਮਿਕਾ ਵਿੱਚ ਨਜ਼ਰ ਆਵੇਗਾ। ਮਲਕੀਤ ਰੌਣੀ, ਸ਼ਵਿੰਦਰ ਮਾਹਲ, ਗੁਰਪ੍ਰੀਤ ਕੌਰ ਭੰਗੂ ਅਤੇ ਦੀਪਕ ਢਿੱਲੋਂ ਸਮੇਤ ਕਈ ਹੋਰ ਚਰਚਿਤ ਅਦਾਕਾਰ ਇਸ ਫ਼ਿਲਮ ਦਾ ਹਿੱਸਾ ਹੈ। ਫ਼ਿਲਮ ’ਚ ਲਾਈਨ ਨਿਰਮਾਤਾ ਵਜੋਂ ਮੁਕੇਸ਼ ਗਿੱਦੜਬਾਹਾ ਸੇਵਾਵਾਂ ਨਿਭਾ ਰਹੇ ਹਨ।

Leave a Reply

Your email address will not be published. Required fields are marked *

ਗੁਣਬੀਰ ਸਿੱਧੂ ਦੇ ਨਾਂ ’ਤੇ ਮਾਡਲ ਕੁੜੀਆਂ ਦਾ ਸੋਸ਼ਣ ਕਰਨ ਵਾਲਾ ਨਕਲੀ’ ਸਿੱਧੂ ਗ੍ਰਿਫ਼ਤਾਰ

‘ਅੜਬ ਮੁਟਿਆਰਾਂ’ ਦੀ ਰਿਲੀਜ਼ ਵੇਟ ਬਦਲੀ ਹੁਣ 18 ਅਕਤੂਬਰ ਨੂੰ ਹੋਵੇਗੀ ਰਿਲੀਜ਼