ਵਾਈਟ ਹਿੱਲ ਸਟੂਡੀਓ’ ਦੀ ਪੇਸ਼ਕਸ਼ ਪੰਜਾਬੀ ਫ਼ਿਲਮ ‘ਅੜਬ ਮੁਟਿਆਰਾਂ’ ਹੁਣ 18 ਅਕਤੂਬਰ ਨੂੰ ਰਿਲੀਜ਼ ਹੋਵੇਗੀ। ਮਾਨਵ ਸ਼ਾਹ ਵੱਲੋਂ ਨਿਰਦੇਸ਼ਤ ਕੀਤੀ ਅਤੇ ਗੁਰਬੀਰ ਸਿੰਘ ਸਿੱਧੂ ਅਤੇ ਮਨਮੋਰਡ ਸਿੰਘ ਸਿੱਧੂ ਵੱਲੋਂ ਪ੍ਰੋਡਿਊਸ ਕੀਤੀ ਇਸ ਫ਼ਿਲਮ ਵਿੱਚ ਨਿੰਜਾ, ਸੋਨਮ ਬਾਜਵਾ ਅਤੇ ਮਹਿਰੀਨ ਪੀਰਜਾਦਾ ਨੇ ਮੁੱਖ ਭੂਮਿਕਾ ਨਿਭਾਈ ਹੈ। ਇਸ ਫ਼ਿਲਮ ਜ਼ਰੀਏ ਨੌਜਵਾਨ ਅਦਾਕਾਰਾ ਅਜੇ ਸਰਕਾਰੀਆ ਬਤੌਰ ਹੀਰੋ ਪੰਜਾਬੀ ਸਿਨਮਾ ਵਿੱਚ ਐਂਟਰੀ ਕਰੇਗਾ। ‘ਵਾਈਟ ਹਿੱਲ ਸਟੂਡੀਓ’ ਦੀਆਂ ਪਹਿਲੀਆਂ ਫਿਲਮਾਂ ਵਾਂਗ ਹੀ ਇਹ ਫਿਲਮ ਵੀ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੇਗੀ। ਇਹ ਫ਼ਿਲਮ ਅਜੌਕੇ ਨੌਜਵਾਨ ਕੁੜੀਆਂ ’ਤੇ ਅਧਾਰਿਤ ਹੈ ਜੋ ਆਪਣੀ ਜ਼ਿੰਦਗੀ ਆਪਣੇ ਤਰੀਕੇ ਨਾਲ ਜਿਓਣ ਦੀ ਇੱਛਾ ਰੱਖਦੀਆਂ ਹਨ। ਪਰਿਵਾਰਕ ਮਨੋਰੰਜਨ ਇਸ ਫਿਲਮ ਦਾ ਮਿਊਜ਼ਿਕ ਵੀ ਬਿਨਾਂ ਸ਼ੱਕ ਦਮਦਾਰ ਹੋਵੇਗਾ।