in

‘ਦੂਰਬੀਨ’ ਵਿੱਚ ਨਜ਼ਰ ਆਵੇਗਾ ਨੰਨ•ਾ ਕਲਾਕਾਰ ਐਮੀ ਰੰਧਾਵਾ

ਪੰਜਾਬੀ ਫਿਲਮ ‘ਦੂਰਬੀਨ’ 27 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ। ‘ਆਜ਼ਾਦ ਪਰਿੰਦੇ ਫ਼ਿਲਮਸ’ ਦੇ ਬੈਨਰ ਹੇਠ ਬਣੀ ਨਿਰਮਾਤਾ ਸੁਖਰਾਜ ਰੰਧਾਵਾ, ਜੁਗਰਾਜ ਬੱਲ ਤੇ ਯਾਦਵਿੰਦਰ ਸਿੰਘ ਵਿਰਕ ਦੀ ਇਸ ਫ਼ਿਲਮ ਵਿੱਚ ਜਿਥੇ ਨਿੰਜਾ, ਜੱਸ ਬਾਜਵਾ, ਯੋਗਰਾਜ ਸਿੰਘ, ਵਾਮਿਕਾ ਗੱਬੀ, ਪ੍ਰਕਾਸ਼ ਗਾਧੂ, ਹਾਰਬੀ ਸੰਘਾ, ਹੌਬੀ ਧਾਲੀਵਾਲ, ਗੁਰਪ੍ਰੀਤ ਕੌਰ ਭੰਗੂ ਅਤੇ ਜੈਸਮੀਨ ਬਾਜਵਾ ਵਰਗੇ ਨਾਮੀਂ ਕਲਾਕਾਰ ਅਹਿਮ ਭੂਮਿਕਾ ਵਿੱਚ ਨਜ਼ਰ ਆਉਂਣਗੇ। ਉਥੇ ਹੀ ਇਸ ਫ਼ਿਲਮ ਵਿੱਚ ਬਾਲ ਕਲਾਕਾਰ ਐਮੀ ਰੰਧਾਵਾ ਵੀ ਅਹਿਮ ਤੇ ਦਮਦਾਰ ਭੂਮਿਕਾ ਵਿੱਚ ਨਜ਼ਰ ਆਵੇਗਾ। ਇਹ 11 ਸਾਲਾ ਦਾ ਨੰਨਾ ਕਲਾਕਾਰ ਫ਼ਿਲਮ ਵਿੱਚ ਇਕ ਸਕੂਲ ਵਿਦਿਆਰਥੀ ਦਾ ਰੋਲ ਨਿਭਾ ਰਿਹਾ ਹੈ, ਜੋ ਕਿ ਫ਼ਿਲਮ ਦੀ ਨਾਇਕਾ ਜੈਸਮੀਨ ਬਾਜਵਾ ਦਾ ਭਰਾ ਹੈ।

ਅੰਮ੍ਰਿਤਸਰ ਦੇ ਪਿੰਡ ਮਾਨਾਂਵਾਲਾ ਕਲਾ ਦਾ ਇਹ ਬੱਚਾ ਭਾਵੇਂ ਪਹਿਲੀ ਵਾਰ ਕਿਸੇ ਫ਼ਿਲਮ ਵਿੱਚ ਕੰਮ ਕਰ ਰਿਹਾ ਹੈ ਪਰ ਇਸ ਦੀ ਅਦਾਕਾਰੀ ਸਭ ਨੂੰ ਹੈਰਾਨ ਕਰੇਗੀ। ਕਾਬਲੇਗੌਰ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਪੰਜਾਬੀ ਫਿਲਮਾਂ ਵਿੱਚ ਬਾਲ ਕਲਾਕਾਰਾਂ ਨੂੰ ਵੀ ਅਹਿਮੀਅਤ ਮਿਲਣ ਲੱਗੀ ਹੈ। ‘ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ’ ਕਹਾਵਤ ਵਾਂਗ ਇਹ ਬਾਲ ਕਲਾਕਾਰ ਛੋਟੀ ਉਮਰੇ ਹੀ ਆਪਣੀ ਅਦਾਕਾਰੀ ਨਾਲ ਸਭ ਨੂੰ ਹੈਰਾਨ ਕਰ ਰਹੇ ਹਨ। ਹਾਲਹਿ ਵਿੱਚ ਸਮੀਪ ਸਿੰਘ ਨਾਂ ਦੇ ਬਾਲ ਕਲਾਕਾਰ ਨੂੰ ‘ਹਰਜੀਤਾ’ ਫ਼ਿਲਮ ਵਿੱਚ ਦਮਦਾਰ ਅਦਾਕਾਰੀ ਬਦਲੇ ਨੈਸ਼ਨਲ ਐਵਾਰਡ ਵੀ ਮਿਲਿਆ ਹੈ। ਇਨ•ਾਂ ਅਨਭੋਲ ਬੱਚਿਆਂ ਦੀ ਅਦਾਕਾਰੀ ਦਰਸ਼ਕਾਂ ਦੇ ਦਿਲਾਂ ਨੂੰ ਟੁੰਭਦੀ ਹੈ।  ਸੁਖਰਾਜ ਸਿੰਘ ਦੀ ਲਿਖੀ ਅਤੇ ਇਸ਼ਾਨ ਚੋਪੜਾ ਵੱਲੋਂ ਨਿਰਦੇਸ਼ਤ ਕੀਤੀ ਇਸ ਫ਼ਿਲਮ ਵਿੱਚ ਐਮੀ ਵੀ ਆਪਣੀ ਅਦਾਕਾਰੀ ਦੀ ਗਹਿਰੀ ਛਾਪ ਛੱਡੇਗਾ। ਇਹ ਫ਼ਿਲਮ ਉਸ ਲਈ ਪੰਜਾਬੀ ਸਿਨੇਮੇ ਵਿੱਚ ਨਵੇਂ ਰਾਹ ਖੋਲ• ਸਕਦੀ ਹੈ।

Leave a Reply

Your email address will not be published. Required fields are marked *

ਪਹਿਲੀਆਂ 2 ਦਾ ਰਿਕਾਰਡ ਤੋੜੇਗੀ ਤੀਜੀ ‘ਨਿੱਕਾ ਜੈਲਦਾਰ’, 20 ਨੂੰ ਹੋਵੇਗੀ ਰਿਲੀਜ

ਨਿਰਦੇਸ਼ਕ ਅਦਿਤਯ ਸੂਦ ਨੇ ਨਿਭਾਇਆ ਆਪਣਾ ਵਾਅਦਾ, ਛੇਤੀ ਕਰਨਗੇ ਐਲਾਨ