in

ਨਿਰਦੇਸ਼ਕ ਅਦਿਤਯ ਸੂਦ ਨੇ ਨਿਭਾਇਆ ਆਪਣਾ ਵਾਅਦਾ, ਛੇਤੀ ਕਰਨਗੇ ਐਲਾਨ

ਕੈਨੇਡਾ ਵੱਸਦੇ ਪੰਜਾਬੀ ਫਿਲਮ ਨਿਰਦੇਸ਼ਕ ਅਦਿਤਯ ਸੂਦ ਨੇ ਆਪਣਾ ਵਾਅਦਾ ਨਿਭਾ ਦਿੱਤਾ ਹੈ। ਅਦਿਤਯ ਸੂਦ ਦੀ ਲੰਘੇ ਸ਼ੁੱਕਰਵਾਰ ਫ਼ਿਲਮ ‘ਤੇਰੀ ਮੇਰੀ ਜੋੜੀ’ ਰਿਲੀਜ਼ ਹੋਈ ਹੈ। ਨਵੇਂ ਕਲਾਕਾਰਾਂ ਨੂੰ ਲੈ ਕੇ ਬਣਾਈ ਗਈ ਇਸ ਫ਼ਿਲਮ ਨੂੰ ਭਾਵੇਂ ਬਾਕਸ ਆਫਸ ‘ਤੇ ਕੋਈ ਵੱਡਾ ਹੁੰਗਾਰਾ ਨਹੀਂ ਮਿਲਿਆ ਹੈ ਪਰ ਦਰਸ਼ਕਾਂ ਵੱਲੋਂ ਇਸ ਫ਼ਿਲਮ ਦੀ ਸ਼ਲਾਘਾ ਕੀਤੀ ਜਾ ਰਹੀ ਹੈ।  ਫ਼ਿਲਮ ਰਿਲੀਜ਼ ਤੋਂ ਕੁਝ ਦਿਨ ਪਹਿਲਾਂ ਹੀ ਫ਼ਿਲਮ ਦੇ ਪ੍ਰਚਾਰ ਦੌਰਾਨ ਅਦਿਤਯ ਸੂਦ ਨੇ ਇਕ ਚੈਨਲ ਨੂੰ ਇੰਟਰਵਿਊ ਦੌਰਾਨ ਇਹ ਐਲਾਨ ਕੀਤਾ ਸੀ ਕਿ ਉਹਨਾਂ ਦੀ ਫ਼ਿਲਮ ਦਾ ਬਾਕਸ ਆਫਸ ਜੋ ਵੀ ਆਵੇਗਾ ਉਨ•ਾਂ ਨੂੰ ਮਨਜ਼ੂਰ ਹੋਵੇਗਾ ਪਰ ਜੇ ਫਿਲਮ ਦਰਸ਼ਕਾਂ ਨੂੰ ਪਸੰਦ ਨਾ ਆਈ ਤਾਂ ਉਹ ਅੱਗੇ ਤੋਂ ਕੋਈ ਵੀ ਪੰਜਾਬੀ ਫਿਲਮ ਨਹੀਂ ਬਣਾਉਣਗੇ।


ਇਸ ਫ਼ਿਲਮ ਨੂੰ ਨਵੇਂ ਕਲਾਕਾਰਾਂ ਅਤੇ ਢੁੱਕਵੇਂ ਸ਼ੋਅ ਨਾ ਮਿਲਣ ਕਾਰਨ ਕਰਕੇ ਬਾਕਸ ਆਫ਼ਸ ‘ਤੇ ਸ਼ਾਨਦਾਰ ਹੁੰਗਾਰਾ ਨਹੀਂ ਮਿਲਿਆ ਪਰ ਦਰਸ਼ਕਾਂ ਦਾ ਅਥਾਹ ਪਿਆਰ ਜ਼ਰੂਰ ਮਿਲ ਰਿਹਾ ਹੈ। ਅਦਿਤਯ ਸੂਦ ਮੁਤਾਬਕ ਇਸ ਫ਼ਿਲਮ ਨੂੰ ਲੈ ਕੇ ਉਸਨੂੰ ਰੋਜ਼ਾਨਾ ਹਜ਼ਾਰਾਂ ਦਰਸ਼ਕਾਂ ਦੇ ਮੁਬਾਰਕਬਾਦ ਦੇ ਸੁਨੇਹੇ ਆ ਰਹੇ ਹਨ। ਜਿਹੜੇ ਵੀ ਦਰਸ਼ਕ ਫ਼ਿਲਮ ਦੇਖ ਰਹੇ ਹਨ ਉਹ ਸੋਸ਼ਲ ਮੀਡੀਆ ਤੇ ਫ਼ਿਲਮ ਦੀ ਖੂਬ ਸ਼ਲਾਘਾ ਵੀ ਕਰ ਰਹੇ ਹਨ।  ਦਰਸ਼ਕਾਂ ਦੇ ਨਾਲ ਨਾਲ ਭਾਰਤ ਅਤੇ ਵਿਦੇਸ਼ੀ ਮੀਡੀਆ ਖਾਸ ਕਰਕੇ ਫ਼ਿਲਮ ਸਮੀਖਿਅਕਾਂ ਨੇ ਵੀ ਫ਼ਿਲਮ ਦੀ ਰੱਜਵਂ ਤਾਰੀਫ਼ ਕੀਤੀ ਹੈ।  ਦਰਸ਼ਕਾਂ ਵੱਲੋਂ ਫ਼ਿਲਮ ਪਸੰਦ ਕੀਤੇ ਜਾਣ ਤੋਂ ਬਾਅਦ ਹੀ ਉਹ ਛੇਤੀ ਹੀ ਆਪਣੀ ਅਗਲੀ ਫ਼ਿਲਮ ਦਾ ਐਲਾਨ ਕਰਨ ਜਾ ਰਹੇ ਹਨ। ਇਸ ਫ਼ਿਲਮ ਦਾ ਅਨਾਊਂਸਮੈਂਟ ਪੋਸਟਰ ਅੱਜ ਜਾਂ ਕੱਲ ਕਿਸੇ ਵੀ ਵੇਲੇ ਸੋਸ਼ਲ ਮੀਡੀਆ ‘ਤੇ ਰਿਲੀਜ਼ ਹੋ ਸਕਦਾ ਹੈ।

Leave a Reply

Your email address will not be published. Required fields are marked *

‘ਦੂਰਬੀਨ’ ਵਿੱਚ ਨਜ਼ਰ ਆਵੇਗਾ ਨੰਨ•ਾ ਕਲਾਕਾਰ ਐਮੀ ਰੰਧਾਵਾ

ਪਰਮੀਸ਼ ਵਰਮਾ ਨੇ ਮੌਕਾ ਸੰਭਾਲਦਿਆਂ ਬਦਲਿਆਂ ਗੀਤ ਦਾ ਟਾਈਟਲ 4 ਪੈਗ ਤੋਂ ਕੀਤਾ 4 ਯਾਰ