in

ਪਰਮੀਸ਼ ਵਰਮਾ ਨੇ ਮੌਕਾ ਸੰਭਾਲਦਿਆਂ ਬਦਲਿਆਂ ਗੀਤ ਦਾ ਟਾਈਟਲ 4 ਪੈਗ ਤੋਂ ਕੀਤਾ 4 ਯਾਰ

ਪੰਜਾਬੀ ਗਾਇਕ ਅਦਾਕਾਰ ਅਤੇ ਡਾਇਰੈਕਟਰ ਪਰਮੀਸ਼ ਵਰਮਾ, ਜਿੰਨ੍ਹਾਂ ਦੀ ਹਰ ਇਕ ਚੀਜ਼ ਨੂੰ ਦਰਸ਼ਕਾਂ ਨੇ ਬਹੁਤ ਪਿਆਰ ਦਿੱਤਾ ਹੈ। ਭਾਵੇਂ ਫਿਲਮਾਂ ਹੋਣ, ਗੀਤ ਜਾਂ ਉਨ੍ਹਾਂ ਵੱਲੋਂ ਬਣਾਈਆਂ ਵੀਡੀਓਜ਼ ਹਰ ਕਿਸੇ ਨੂੰ ਪ੍ਰਸ਼ੰਸਕਾਂ ਨੇ ਪਿਆਰ ਦਿੱਤਾ ਹੈ। ਪਰਮੀਸ਼ ਵਰਮਾ ਦੇ ਚਿਰਾਂ ਤੋਂ ਉਡੀਕੇ ਜਾ ਰਹੇ ਗੀਤ ‘4 ਪੈੱਗ’ ਦਾ ਨਾਂ ਹੁਣ ਬਦਲ ਕੇ ‘4 ਯਾਰ’ ਰੱਖ ਦਿੱਤਾ ਗਿਆ ਹੈ, ਜਿਸ ਦੀ ਵਜ੍ਹਾ ਪਰਮੀਸ਼ ਵਰਮਾ ਨੇ ਸੋਸ਼ਲ ਮੀਡੀਆ ‘ਤੇ ਸਾਫ ਕੀਤੀ ਹੈ। ਪਰਮੀਸ਼ ਵਰਮਾ ਨੇ ਆਪਣੇ ਇਸ ਗੀਤ ਦਾ ਨਵਾਂ ਪੋਸਟਰ ਸ਼ੇਅਰ ਕਰਦਿਆਂ ਲਿਖਿਆ, ”4 ਪੈੱਗ ਹਮੇਸ਼ਾ ਤੋਂ ਹੀ ਭੰਗੜਾ ਗੀਤ ਰਿਹਾ ਹੈ। ਉਹ ਭਾਵੇਂ ਸੁਣਨ ‘ਚ ਹੋਵੇ ਜਾਂ ਦੇਖਣ ‘ਚ। ਇਸ ਲਈ ਹਰ ਕਿਸੇ ਦੀਆਂ ਭਾਵਨਾਵਾਂ ਨੂੰ ਧਿਆਨ ‘ਚ ਰੱਖਦੇ ਹੋਏ ਅਸੀਂ ਗੀਤ ਦਾ ਨਾਂ ਬਦਲ ਕੇ ‘4 ਯਾਰ’ ਕਰ ਰਹੇ ਹਾਂ। 25 ਸਤੰਬਰ ਨੂੰ ਸਾਡਾ ਗੀਤ ਜ਼ਰੂਰ ਸੁਣੋ।

ਮੈਂ ਸਾਰਿਆਂ ਦੀ ਇੱਜਤ ਕਰਦਾ ਹਾਂ ਅਤੇ ਹਮੇਸ਼ਾ ਦਰਸ਼ਕਾਂ ਲਈ ਕੰਮ ਕਰਦਾ ਰਹਾਂਗਾ।”ਦੱਸ ਦਈਏ ਪਰਮੀਸ਼ ਵਰਮਾ ਵੱਲੋਂ ਗੀਤ ਦਾ ਸਿਰਫ ਨਾਂ ਬਦਲਿਆ ਗਿਆ ਹੈ ਗੀਤ ਦੇ ਬੋਲ, ਭੰਗੜਾ, ਵੀਡੀਓ ਤੇ ਗੀਤ ਲਈ ਦਰਸ਼ਕਾਂ ਦੀ ਉਤਸੁਕਤਾ ਉਹ ਹੀ ਹੈ, ਜਿਹੜੀ ਪਹਿਲਾਂ ਸੀ। ਇਸ ਗੀਤ ਨੂੰ ਮਿਊਜ਼ਿਕ ਦੇਸੀ ਕਰਿਊ ਨੇ ਦਿੱਤਾ ਹੈ ਅਤੇ ਲਾਡੀ ਚਾਹਲ ਨੇ ਗੀਤ ਦੇ ਬੋਲ ਸ਼ਿੰਗਾਰੇ ਹਨ। ਹੁਣ ਦੇਖਣਾ ਹੋਵੇਗਾ ਆਖਿਰ ਪਰਮੀਸ਼ ਵਰਮਾ ਹੁਣ ਕਿੰਨ੍ਹਾਂ ਕੁ ਭੰਗੜਾ ਫੈਨਜ਼ ਤੋਂ ਪਵਾਉਣ ਵਾਲੇ ਹਨ।

Leave a Reply

Your email address will not be published. Required fields are marked *

ਨਿਰਦੇਸ਼ਕ ਅਦਿਤਯ ਸੂਦ ਨੇ ਨਿਭਾਇਆ ਆਪਣਾ ਵਾਅਦਾ, ਛੇਤੀ ਕਰਨਗੇ ਐਲਾਨ

‘ਨਿੱਕਾ ਜ਼ੈਲਦਾਰ 3’ ਰਚੇਗੀ ਇਤਿਹਾਸ, ਇਸ ਤਿੱਕੜੀ ਦਾ ਜਾਦੂ ਮੁੜ ਕਰੇਗਾ ਕਮਾਲ