in

ਹੰਗਾਰੀ ‘ਚ ਸ਼ੁਰੂ ਹੋਈ ‘ਸ਼ਹਿਰ’ ਦੀ ਸ਼ੂਟਿੰਗ, ਇਹ ਨਾਮੀਂ ਸਿਤਾਰੇ ਹਨ ਮੁੱਖ ਭੂਮਿਕਾ ‘ਚ

ਹੰਗਾਰੀ ਵਿੱਚ ਬਣਨ ਜਾ ਰਹੀ ਪਹਿਲੀ ਪੰਜਾਬੀ ਫ਼ਿਲਮ ‘ਸ਼ਹਿਰ’ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਨਿਰਦੇਸ਼ਕ ਸਰਜੋਧਨ ਸਿੰਘ ਦੀ ਬਤੌਰ ਨਿਰਦੇਸ਼ਕ ਇਸ ਪਹਿਲੀ ਫ਼ਿਲਮ ਵਿੱਚ ਪੰਜਾਬੀ ਗਾਇਕ ਰੌਸ਼ਨ ਪ੍ਰਿੰਸ, ਅਦਾਕਾਰ ਨਵ ਬਾਜਵਾ, ਧੀਰਜ ਕੁਮਾਰ, ਸਾਰਾ ਗੁਰਪਾਲ ਅਤੇ ਸਾਵਨ ਰੂਪੋਵਾਲੀ ਮੁੱਖ ਭੂਮਿਕਾ ਨਿਭਾ ਰਹੇ ਹਨ। ਫ਼ਿਲਮ ‘ਚ ਨਿਰਮਲ ਰਿਸ਼ੀ, ਸਤਵੰਤ ਕੌਰ ਅਤੇ ਜਸਵੰਤ ਸਿੰਘ ਰਠੌੜ ਵੀ ਅਹਿਮ ਭੂਮਿਕਾ ਵਿੱਚ ਨਜ਼ਰ ਆਉਂਣਗੇ। ਹੰਗਾਰੀ ਵਰਗੇ ਮੁਲਕ ਵਿੱਚ ਬਣਨ ਵਾਲੀ ਇਹ ਪਹਿਲੀ ਪੰਜਾਬੀ ਫ਼ਿਲਮ ਹੈ। ਕਾਬਲੇਗੌਰ ਹੈ ਕਿ ਕੁਝ ਕੁ ਸਾਲ ਪਹਿਲਾਂ ਹੀ ਇਸ ਮੁਲਕ ਨੇ ਆਪਣੇ ਟੂਰਿਜ਼ਮ ਨੂੰ ਪ੍ਰੋਮੋਟ ਕਰਨ ਲਈ ਗਤੀਵਿਧੀਆਂ ਸ਼ੁਰੂ ਕੀਤੀਆਂ ਹਨ। ਪਿਛਲੇ ਸਾਲ ਹੀ ਇਥੋਂ ਦੀ ਸਰਕਾਰ ਵੱਲੋਂ ਪਹਿਲਾਂ ਹੰਗਰੀਅਨ ਫ਼ਿਲਮ ਅਤੇ ਟੂਰਿਜ਼ਮ ਸਮਾਗਮ ਕਰਵਾਇਆ ਸੀ, ਜਿਸ ਵਿੱਚ ਭਾਰਤ ਅਤੇ ਖਾਸ ਤੌਰ ‘ਤੇ ਪੰਜਾਬੀ ਇੰਡਸਟਰੀ ਨਾਲ ਜੁੜੇ ਕੁਝ ਲੋਕਾਂ ਨੇ ਵੀ ਸ਼ਿਰਕਤ ਕੀਤੀ ਸੀ। ਉਸ ਮੌਕੇ ਹੰਗਾਰੀ ਸਰਕਾਰ ਨੇ ਫ਼ਿਲਮ ਇੰਡਸਟਰੀ ਨੂੰ ਸਬਸਿਡੀ ਦੀ ਪੇਸ਼ਕਸ਼ ਕੀਤੀ ਸੀ। ਇਸ ਪੇਸ਼ਕਸ਼ ਤੋਂ ਬਾਅਦ ਇਹ ਪਹਿਲੀ ਫ਼ਿਲਮ ਹੈ ਜੋ ਉਥੋਂ ਦੀ ਸਰਕਾਰ ਤੋਂ ਸਬਸਿਡੀ ਲੈ ਰਹੀ ਹੈ। ‘ਫ਼ਲਕ ਫ਼ਿਲਮ ਪ੍ਰੋਡਕਸ਼ਨ’ ਦੇ ਬੈਨਰ ਹੇਠਾਂ ਬਣ ਰਹੀ ਇਹ ਫ਼ਿਲਮ ਇਕ ਡਰਾਮਾ ਫ਼ਿਲਮ ਹੈ। ਇਹ ਫ਼ਿਲਮ ਅਗਲੇ ਸਾਲ ਰਿਲੀਜ਼ ਹੋਵੇਗੀ।

Leave a Reply

Your email address will not be published. Required fields are marked *

‘ਅੜਬ ਮੁਟਿਆਰਾਂ’ ਵਿੱਚ ਸੋਨਮ ਬਾਜਵਾ ਨਾਲ ਨਜ਼ਰ ਆਵੇਗਾ ਨਵਾਂ ਹੀਰੋ ਅਜੇ ਸਰਕਾਰੀਆ

‘ਤੂੰ ਹੋਵੇ ਮੈਂ ਹੋਵਾਂ’ ‘ਚ ਨਜ਼ਰ ਆਵੇਗੀ ਜਿੰਮੀ ਸ਼ੇਰਗਿੱਲ ਤੇ ਕੁਲਰਾਜ ਰੰਧਾਵਾ ਦੀ ਜੋੜੀ