fbpx

‘ਤੂੰ ਹੋਵੇ ਮੈਂ ਹੋਵਾਂ’ ‘ਚ ਨਜ਼ਰ ਆਵੇਗੀ ਜਿੰਮੀ ਸ਼ੇਰਗਿੱਲ ਤੇ ਕੁਲਰਾਜ ਰੰਧਾਵਾ ਦੀ ਜੋੜੀ

Posted on October 14th, 2019 in News

ਪੰਜਾਬੀ ਫ਼ਿਲਮ ‘ਤੂੰ ਹੋਵੇ ਮੈਂ ਹੋਵਾਂ’ ਵਿੱਚ ਜਿੰਮੀ ਸ਼ੇਰਗਿੱਲ ਤੇ ਕੁਲਰਾਜ ਰੰਧਾਵਾ ਦੀ ਜੋੜੀ ਕਰੀਬ 10 ਸਾਲਾਂ ਬਾਅਦ ਨਜ਼ਰ ਆਵੇਗਾ। ਇਹ ਜੋੜੀ ਹੁਣ ਤੱਕ ‘ਮੰਨਤ’ ਅਤੇ ‘ਤੇਰਾ ਮੇਰਾ ਕੀ ਰਿਸ਼ਤਾ’ ਵਿੱਚ ਨਜ਼ਰ ਆ ਚੁੱਕੀ ਹੈ। ਹੁਣ ਇਹ ਜੋੜੀ ਤੀਜੀ ਵਾਰ ਇਸ ਫ਼ਿਲਮ ਵਿੱਚ ਨਜ਼ਰ ਆਵੇਗੀ। ਫ਼ਿਲਮ ਦੀ ਸ਼ੂਟਿੰਗ ਇਸ ਵੇਲੇ ਇੰਗਲੈਂਡ ਵਿੱਚ ਚੱਲ ਰਹੀ ਹੈ। ਨਿਰਦੇਸ਼ਕ ਮਨਮੋਹਨ ਸਿੰਘ ਅਤੇ ਨਵਨੀਤ ਸਿੰਘ ਨਾਲ ਕਈ ਸਾਲ ਸਹਾਇਕ ਨਿਰਦੇਸ਼ਕ ਵਜੋਂ ਕੰਮ ਕਰ ਚੁੱਕੇ ਵਕੀਲ ਸਿੰਘ ਦੀ ਬਤੌਰ ਨਿਰਦੇਸ਼ਕ ਇਹ ਪਹਿਲੀ ਫਿਲਮ ਹੈ। ਇਸ ਫ਼ਿਲਮ ਵਿੱਚ ਪੰਜਾਬੀ ਗਾਇਕ ਸੱਜਣ ਅਦੀਬ ਵੀ ਅਹਿਮ ਭੂਮਿਕਾ ਨਿਭਾ ਰਿਹਾ ਹੈ। ਫ਼ਿਲਮ ਦੇ ਬਾਕੀ ਅਹਿਮ ਕਲਾਕਾਰਾਂ ਵਿੱਚ ਅਨੀਤਾ ਦੇਵਗਨ, ਦਿਲਬਰ ਆਰੀਆ, ਸੀਮਾ ਕੌਸ਼ਲ, ਦਰਸ਼ਨ ਔਲਖ ਦੇ ਨਾਂ ਅਹਿਮ ਹਨ। ਇਹ ਫ਼ਿਲਮ ਰੁਮਾਂਟਿਕ ਡਰਾਮਾ ਫ਼ਿਲਮ ਹੈ ਜੋ ਅਗਲੇ ਸਾਲ ਰਿਲੀਜ਼ ਹੋਵੇਗੀ।

Comments & Feedback