ਪੰਜਾਬੀ ਗਾਇਕ ਤੇ ਅਦਾਕਾਰ ਜੱਸੀ ਗਿੱਲ ਅੱਜ ਆਪਣਾ ਜਨਮ ਦਿਨ ਮਨਾ ਰਿਹਾ ਹੈ। ਜਸਦੀਪ ਸਿੰਘ ਗਿੱਲ ਤੋਂ ਜੱਸੀ ਗਿੱਲ ਬਣੇ ਇਸ ਫ਼ਨਕਾਰ ਨੇ ਮਨੋਰੰਜਨ ਜਗਤ ਵਿੱਚ ਆਪਣੇ ਪੈਰ ਜਮਾਉਣ ਲਈ ਬੇਹੱਦ ਮਿਹਨਤ ਕੀਤੀ ਹੈ। ਪਾਲੀਵੁੱਡ ਦੇ ਨਾਲ ਨਾਲ ਬਾਲੀਵੁੱਡ ਵਿੱਚ ਵੀ ਮੱਲਾਂ ਮਾਰ ਰਿਹਾ ਜੱਸੀ ਗਿੱਲ ਕਿਸੇ ਸਮੇਂ ਬੇਹੱਦ ਮੋਟਾ ਹੁੰਦਾ ਸੀ। ਉਸ ਲਈ ਉਸਦਾ ਮੋਟਾਪਾ ਸਭ ਤੋਂ ਵੱਡੀ ਸਮੱਸਿਆ ਤੇ ਚੈਲੇਂਜ ਰਿਹਾ ਹੈ। ਪਰ ਉਸਨੇ ਆਪਣੇ ਹੌਂਸਲੇ, ਜਿੱਦ ਤੇ ਮਿਹਨਤ ਸਦਕਾ ਨਾ ਸਿਰਫ ਆਪਣੇ ਆਪ ਨੂੰ ਸਰੀਰਿਕ ਤੌਰ ‘ਤੇ ਖੂਬਸੂਰਤ ਬਣਾਇਆ ਬਲਕਿ ਆਪਣੀ ਕਲਾ ਨੂੰ ਵੀ ਖੂਬ ਸ਼ਿੰਗਾਰਿਆ। ਜੱਸੀ ਗਿੱਲ ਸ਼ੁਰੂ ਤੋਂ ਹੀ ਪੜ•ਾਈ ਕਰਨ ਤੋਂ ਕਤਰਾਉਂਦਾ ਰਿਹਾ ਹੈ। ਉਸਨੇ ਪੜ•ਾਈ ਤੋਂ ਬਚਣ ਲਈ ਹੀ ਮਿਊਜ਼ਿਕ ਦਾ ਪ੍ਰੈਕਟੀਕਲ ਵਿਸ਼ਾ ਰੱਖਿਆ ਸੀ। ਪਰ ਇਹ ਵਿਸ਼ਾ ਉਸ ਦੇ ਕਰੀਅਰ ਲਈ ਇਕ ਨਵਾਂ ਰਾਹ ਖੋਲ• ਦੇਵੇਗਾ ਇਸ ਦਾ ਅੰਦਾਜ਼ਾ ਸ਼ਾਇਦ ਕਿਸੇ ਹੋਰ ਨੂੰ ਤਾਂ ਕੀ ਖੁਦ ਜੱਸੀ ਗਿੱਲ ਨੂੰ ਵੀ ਨਹੀਂ ਸੀ। ਕਾਲਜ ਦੀ ਪੜ•ਾਈ ਦੌਰਾਨ ਹੀ ਜੱਸੀ ਨੇ ਗੀਤ ਗਾÀਂਣੇ ਸ਼ੁਰੂ ਕਰ ਦਿੱਤੇ ਸਨ। ਪਹਿਲਾਂ ਦੋਸਤਾਂ ਦੀਆਂ ਮਹਿਫ਼ਲਾਂ ਅਤੇ ਫਿਰ ਕਾਲਜ ਦੀਆਂ ਸਟੇਜਾਂ ‘ਤੇ ਉਸਦੇ ਗੀਤ ਗੂੰਜਣ ਲੱਗੇ ਸਨ। ਹਰ ਪਾਸਿਓਂ ਮਿਲਦੀ ਵਾਹ ਵਾਹ ਨੇ ਉਸਨੂੰ ਵੀ ਬਤੌਰ ਗਾਇਕ ਕੋਈ ਗੀਤ ਦਰਸ਼ਕਾਂ ਦੇ ਰੂਬਰੂ ਕਰਨ ਦਾ ਫ਼ੈਸਲਾ ਲਿਆ।
ਵਾਲੀਵਾਲ ਦਾ ਨੈਸ਼ਨਲ ਖਿਡਾਰੀ ਰਹੇ ਜੱਸੀ ਗਿੱਲ ਦੀ ਮੁੱਢਲੀ ਪਹਿਚਾਣ ‘ਲੈਂਸਰ’ ਗੀਤ ਨਾਲ ਜੁੜੀ ਹੋਈ ਹੈ। ਇਸ ਗੀਤ ਨੇ ਹੀ ਉਸਨੂੰ ਗਾਇਕਾਂ ਦੀ ਕਤਾਰ ਵਿੱਚ ਸ਼ਾਮਲ ਕੀਤਾ ਸੀ। ਹਾਲਾਂਕਿ ਇਸ ਗੀਤ ਤੋਂ ਪਹਿਲਾਂ ਉਸਦਾ ਗੀਤ ‘ਬੈਚਮੇਟ’ ਰਿਲੀਜ਼ ਹੋ ਚੁਕਿਆ ਸੀ।
32 ਸਾਲਾਂ ਦਾ ਇਹ ਗਾਇਕ ਸਾਲ 2011 ਵਿੱਚ ਸੰਗੀਤ ਜਗਤ ਨਾਲ ਜੁੜਿਆ ਸੀ ਪਰ ਉਸਨੂੰ ਪ੍ਰਸਿੱਧੀ ਸਾਲ 2013 ਵਿੱਚ ਮਿਲਣੀ ਸ਼ੁਰੂ ਹੋਈ ਸੀ।
ਖੰਨਾ ਨੇੜਲੇ ਜੰਡਿਆਲੀ ਪਿੰਡ ਨਾਲ ਸਬੰਧਿਤ ਜੱਸੀ ਗਿੱਲ ਨੇ ਗਾਇਕੀ ‘ਚ ਸਫ਼ਲ ਸਥਾਪਤੀ ਤੋਂ ਬਾਅਦ ਬਤੌਰ ਅਦਾਕਾਰ ਆਪਣਾ ਸਫ਼ਲ ਸਾਲ 2014 ਵਿੱਚ ਪੰਜਾਬੀ ਫ਼ਿਲਮ ‘ਦਿਲ ਵਿਲ ਪਿਆਰ ਵਿਆਰ’ ਅਤੇ ‘ਮਿਸਟਰ ਐਂਡ ਮਿਸਿਜ 420’ ਨਾਲ ਸ਼ੁਰੂ ਕੀਤਾ ਸੀ। ਦਰਜਨ ਦੇ ਨੇੜੇ ਪੰਜਾਬੀ ਫਿਲਮਾਂ ਵਿੱਚ ਕੰਮ ਕਰ ਚੁੱਕਿਆ ਜੱਸੀ ਇਸ ਵੇਲੇ ਪੰਜਾਬੀ ਦੇ ਨਾਮੀਂ ਗਾਇਕਾਂ ਦੀ ਕਤਾਰ ਵਿੱਚ ਸ਼ਾਮਲ ਹੈ। ਨਿੱਜੀ ਜ਼ਿੰਦਗੀ ਵਿੱਚ ਬੇਹੱਦ ਮਿਲਣਸਾਰ ਇਸ ਗਾਇਕ ਨੂੰ ਸਾਡੇ ਵੱਲੋਂ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।
in News
‘ਲੈਂਸਰ’ ਨੇ ਇੰਝ ਚਮਕਾਈ ਜੱਸੀ ਗਿੱਲ ਦੀ ਕਿਸਮਤ
