ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਮਿਊਜ਼ਿਕ ਅਤੇ ਫ਼ਿਲਮ ਇੰਡਸਟਰੀ ਵਿੱਚ ਵਿਚਰ ਰਹੇ ਅਦਾਕਾਰ, ਮਾਡਲ ਤੇ ਗਾਇਕ ਸੋਨੂੰ ਬਾਜਵਾ ਲਈ ਨਵਾਂ ਸਾਲ ਖੁਸ਼ੀਆਂ ਭਰਿਆ ਚੜ•ਨ ਜਾ ਰਿਹਾ ਹੈ। ਇਸ ਸਾਲ ਉਹ ਇਕ ਨਹੀਂ ਦੋ ਨਹੀਂ ਬਲਕਿ ਤਿੰਨ ਤਿੰਨ ਪੰਜਾਬੀ ਫ਼ਿਲਮਾਂ ਨਾਲ ਧੱਕ ਪਾਵੇਗਾ। ਇਹੀ ਨਹੀਂ ਉਹ ਫਿਲਮਾਂ ਦੇ ਨਾਲ ਨਾਲ ਬਤੌਰ ਗਾਇਕ ਵੀ ਆਪਣੇ ਗੀਤਾਂ ਦੀ ਝੜੀ ਲਾਉਣ ਵਾਲਾ ਹੈ। ਜਿਥੇ ਉਹ ਦੋ ਵੱਡੀਆਂ ਪੰਜਾਬੀ ਫਿਲਮਾਂ ਵਿੱਚ ਬਤੌਰ ਹੀਰੋ ਕੰਮ ਕਰ ਰਿਹਾ ਹੈ ਉਥੇ ਹੀ ਉਸਦੀ ਜ਼ਿੰਦਗੀ ‘ਤੇ ਵੀ ਇਕ ਪੰਜਾਬੀ ਫਿਲਮ ਬਣਨ ਜਾ ਰਹੀ ਹੈ ਜਿਸ ਵਿੱਚ ਉਹ ਖੁਦ ਮੁੱਖ ਭੂਮਿਕਾ ਨਿਭਾਵੇਗੀ। ਇਹ ਫ਼ਿਲਮ ਉਸਦੀ ਗੈਂਗਸਟਰ ਲਾਈਫ, ਚੰਡੀਗੜ• ਅਤੇ ਚੰਡੀਗੜ• ‘ਚ ਗੈਂਗਸਟਰ ਗੁਰੱਪਾਂ ਦੀ ਸਰਗਰਮੀ ‘ਤੇ ਅਧਾਰਿਤ ਹੋਵੇਗੀ। ਇਸ ਫਿਲਮ ਦੀ ਸ਼ੂਟਿੰਗ ਛੇਤੀ ਸ਼ੁਰੂ ਹੋ ਰਹੀ ਹੈ। ਇਸ ਦੇ ਨਾਲ ਹੀ ਉਹ ਆਪਣਾ ਨਵਾਂ ਗੀਤ ‘ਲੋਡਿਡ ਜੱਟ’ ਗੀਤ ਵੀ ਲੈ ਕੇ ਆ ਰਿਹਾ ਹੈ ਜਿਸ ਵਿੱਚ ਨਾਮਵਰ ਗਾਇਕਾ ਗੁਰਲੇਜ ਅਖਤਰ ਉਸਦਾ ਸਾਥ ਦੇ ਰਹੀ ਹੈ।
ਬਤੌਰ ਗਾਇਕ ਦਰਜਨ ਦੇ ਨੇੜੇ ਗੀਤ ਗਾ ਚੁੱਕਾ ਅਤੇ ਸੈਂਕੜੇ ਮਿਊਜ਼ਿਕ ਵੀਡੀਓਜ ਵਿੱਚ ਬਤੌਰ ਮਾਡਲ ਕੰਮ ਕਰ ਚੁੱਕਾ ਦਰਜਨ ਦੇ ਨੇੜੇ ਪੰਜਾਬੀ ਫਿਲਮਾਂ ਵਿੱਚ ਆਪਣੀ ਅਦਾਕਾਰੀ ਦੀ ਛਾਪ ਛੱਡ ਚੁੱਕਾ ਹੈ। ਉਹ ਦੱਸਦਾ ਹੈ ਕਿ ਉਸਨੂੰ ਮਾਡਲਿੰਗ ਤੋਂ ਅਦਾਕਾਰੀ ਦਾ ਸ਼ੌਕ ਪਿਆ ਸੀ। ਗਾਇਕੀ ਦਾ ਸ਼ੌਕ ਵੀ ਨਾਲ ਨਾਲ ਚੱਲਦਾ ਗਿਆ। ਉਹ ਹੁਣ ਤੱਕ ਦਰਜਨ ਦੇ ਨੇੜੇ ਹਿੰਦੀ, ਪੰਜਾਬੀ ਫ਼ਿਲਮਾਂ ‘ਚ ਕੰਮ ਕਰ ਚੁੱਕਿਆ ਹੈ, ਜਿਸ ‘ਚ ਸਿਰਫਿਰੇ, ਤੇਰੇ ਨਾਲ ਲਵ ਹੋ ਗਿਆ, ਦਿਲ ਸਾਡਾ ਲੁੱਟਿਆ ਗਿਆ, ਏਕਮ ਤੇ ਗ੍ਰੇਟ ਸਰਦਾਰ ਅਹਿਮ ਹਨ। ਉਹ ਸੀਆਈਡੀ ਅਤੇ ਕਰਾਈਮ ਪਟਰੋਲ ਵਰਗੇ ਨਾਮੀਂ ਸੀਰੀਅਲ ਦੇ ਵੀ 30 ਤੋਂ ਵੱਧ ਐਪੀਸੋਡ ‘ਚ ਦਿਖਾਈ ਦੇ ਚੁੱਕਿਆ ਹੈ। ਸਾਊਥ ਦੀ ਫ਼ਿਲਮ ‘ਗੋਲਬਾਜ’ ਵਿੱਚ ਆਪਣੀ ਦਮਦਾਰੀ ਨਾਲ ਸਾਊਥ ਵਿੱਚ ਵੀ ਪਹਿਚਾਣ ਬਣਾ ਚੁੱਕਿਆ ਸੋਨੂੰ ਬਾਜਵਾ ਹੁਣ ਵੱਡਾ ਧਮਾਕਾ ਕਰਨ ਦੇ ਮੂਡ ਵਿੱਚ ਹੈ।
ਸੋਨੂੰ ਦਾ ਕਹਿਣਾ ਹੈ ਕਿ ਉਹ ਹਰ ਕੰਮ ਦਿਲੋਂ ਕਰਦਾ ਹੈ। ਉਹ ਦੋਸਤੀ ਦੀ ਦਿਲੋਂ ਕਰਦਾ ਹੈ ਤੇ ਦੁਸ਼ਮਣੀ ਵੀ ਦਿਲੋਂ ਨਿਭਾਉਂਦਾ ਹੈ। ਇਸ ਇੰਡਸਟਰੀ ‘ਚ ਜੇ ਉਸਦੇ ਚਾਹੁਣ ਵਾਲੇ ਹਨ ਤਾਂ ਵਿਰੋਧੀ ਵੀ ਬੜੇ ਹਨ। ਉਹ ਹਮੇਸ਼ਾ ਸੱਚ ਬੋਲਦਾ ਹੈ।
ਉਸਦੀਆਂ ਟਿੱਪਣੀਆਂ ਤੇ ਗੱਲਾਂ ਬਹੁਤ ਸਾਰੇ ਲੋਕਾਂ ਨੂੰ ਚੁਭਦੀਆਂ ਵੀ ਹਨ, ਪਰ ਉਸ ‘ਚ ਸੱਚਾਈ ਹੀ ਹੁੰਦੀ ਹੈ। ਉਹ ਹੌਲੀ ਹੌਲੀ ਆਪਣੀ ਮੰਜ਼ਿਲ ਵੱਲ ਵੱਧ ਰਿਹਾ ਹੈ, ਬੇਬਾਕ ਬੋਲਣੀ ਕਰਕੇ ਬੇਸ਼ੱਕ ਉਸਦੇ ਰਸਤੇ ‘ਚ ਮੁਸ਼ਕਲਾਂਂ ਆ ਰਹੀਆਂ ਹਨ, ਪਰ ਉਹ ਇਕ ਦਿਨ ਆਪਣੀ ਮੰਜ਼ਿਲ ‘ਤੇ ਜ਼ਰੂਰ ਪੁੱਜੇਗੇ। ਨਵਾਂ ਸਾਲ ਉਸ ਲਈ ਨਵੀਆਂ ਚੁਣੌਤੀਆਂ ਤੇ ਤੋਹਫੇ ਲੈ ਕੇ ਆ ਰਿਹਾ ਹੈ। ਇਹ ਸਾਲ ਉਸਦੇ ਕੈਰੀਅਰ ਨੂੰ ਇਕ ਵੱਖਰੇ ਮੁਕਾਮ ‘ਤੇ ਲੈ ਕੇ ਜਾਵੇਗਾ।
in Article