in

ਸਰਤਾਜ ਦੀ ਫ਼ਿਲਮ ‘ਇੱਕੋ ਮਿੱਕੇ’ ਨੂੰ ਵਿਦੇਸ਼ਾਂ ‘ਚ ਮਿਲਿਆ ਸ਼ਾਨਦਾਰ ਹੁੰਗਾਰਾ, ਭਾਰਤ ‘ਚ 13 ਨੂੰ ਹੋਵੇਗੀ ਰਿਲੀਜ਼

ਇਸ ਸ਼ੁੱਕਰਵਾਰ ਰਿਲੀਜ਼ ਹੋ ਰਹੀ ਸਤਿੰਦਰ ਸਰਤਾਜ ਦੀ ਪਹਿਲੀ ਪੰਜਾਬੀ ਫ਼ਿਲਮ ‘ਇੱਕੋ ਮਿੱਕੇ’ ਦਾ ਯੂ ਕੇ ਅਤੇ ਕੈਨੇਡਾ ਵਿੱਚ ਸ਼ਾਨਦਾਰ ਪ੍ਰੀਮੀਅਰ ਹੋ ਗਿਆ ਹੈ। ਇਸ ਪ੍ਰੀਮੀਅਰ ਤੋਂ ਬਾਅਦ ਦਰਸ਼ਕਾਂ ਨੇ ਇਸ ਫ਼ਿਲਮ ਪ੍ਰਤੀ ਜੋ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ ਉਹ ਪੰਜਾਬੀ ਸਿਨੇਮੇ ਲਈ ਮਾਣ ਵਾਲੀ ਗੱਲ ਹੈ। ਕਾਬਲੇਗੌਰ ਹੈ ਕਿ ਸਤਿੰਦਰ ਸਰਤਾਜ ਦੇ ਨਿੱਜੀ ਬੈਨਰ ‘ਫ਼ਿਰਦੌਸ ਫ਼ਿਲਮਸ’ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਨੂੰ ਪੰਕਜ ਵਰਮਾ ਨੇ ਲਿਖਿਆ ਅਤੇ ਡਾਇਰੈਕਟ ਕੀਤਾ ਗਿਆ ਹੈ। ਸਤਿੰਦਰ ਸਰਤਾਜ ਤੇ ਅਦਿੱਤੀ ਸ਼ਰਮਾ ਦੀ ਮੁੱਖ ਭੂਮਿਕਾ ਵਾਲੀ ਇਸ ਫ਼ਿਲਮ ਪ੍ਰਤੀ ਯੂ ਦੇ ਦੇ ਦਰਸ਼ਕਾਂ ਨੇ ਕਿਹਾ ਕਿ ਇਹ ਫ਼ਿਲਮ ਇਕ ਪਰਿਵਾਰਕ ਫ਼ਿਲਮ ਹੈ, ਜੋ ਜ਼ਿੰਦਗੀ ਦੇ ਵੱਖ ਵੱਖ ਰੰਗਾਂ ਤੋਂ ਜਾਣੂ ਕਰਵਾਉਂਦੀ ਹੈ। ਇਹ ਫ਼ਿਲਮ ਰਿਸ਼ਤਿਆਂ ਦੀ ਗੱਲ ਕਰਦੀ ਹੈ। ਅਜੌਕੇ ਦੌਰ ‘ਚ ਦਿਨੋਂ ਦਿਨ ਰਿਸ਼ਤਿਆਂ ‘ਚ ਪੈ ਰਹੀਆਂ ਦੂਰੀਆਂ ਦੇ ਕਾਰਨ ਅਤੇ ਇਨ•ਾਂ ਨੂੰ ਸਮੇਂ ਸਿਰ ਸੰਭਾਲਣ ਦਾ ਵੱਲ ਸਿਖਾਉਂਦੀ ਹੈ ਇਹ ਫ਼ਿਲਮ।

 

ਦਰਸ਼ਕਾਂ ਮੁਤਾਬਕ ਆਮ ਫ਼ਿਲਮਾਂ ਵਿੱਚ ਅਕਸਰ ਪ੍ਰੇਮ ਕਹਾਣੀ ਅਤੇ ਉਸ ਤੋਂ ਬਾਅਦ ਵਿਆਹ ਦਿਖਾਇਆ ਜਾਂਦਾ ਹੈ ਪਰ ਇਸ ਫ਼ਿਲਮ ਵਿੱਚ ਪ੍ਰੇਮ ਅਤੇ ਫਿਰ ਵਿਆਹ ਅਤੇ ਵਿਆਹ ਤੋਂ ਆਉਂਣ ਵਾਲੀਆਂ  ਸਮੱਸਿਆ ਨੂੰ ਦੱਸਿਆ ਗਿਆ ਹੈ। ਇਸ ਫਿਲਮ ‘ਚ ਰਿਸ਼ਤਿਆਂ ਦੀ ਤਰਜਮਾਨੀ ਜਿਸ ਤਰੀਕੇ ਨਾਲ ਕੀਤੀ ਗਈ ਉਹ ਬੇਹੱਦ ਕਾਬਲੇਤਾਰੀਫ਼ ਹੈ। ਯੂ ਕੇ ਤੋਂ ਫ਼ਿਲਮ ਨੂੰ ਲੈ ਕੇ ਆਈ ਦਰਸ਼ਕਾਂ ਦੀ ਪ੍ਰਤੀਕਿਰਿਆ ਨੇ ਪੰਜਾਬ ‘ਚ ਵੀ ਦਰਸ਼ਕਾਂ ‘ਚ ਫ਼ਿਲਮ ਪ੍ਰਤੀ ਬੇਸਬਰੀ ਵਧਾ ਦਿੱਤੀ ਹੈ। ਦਰਸ਼ਕਾਂ ਮੁਤਾਬਕ ਸਤਿੰਦਰ ਸਰਤਾਜ ਤੋਂ ਅਜਿਹੀ ਹੀ ਫ਼ਿਲਮ ਦੀ ਆਸ ਸੀ, ਉਹ ਆਪਣੀ ਗਾਇਕੀ ਵਾਂਗ ਆਪਣੀ ਇਸ ਫਿਲਮ ਨਾਲ ਵੀ ਦਰਸ਼ਕਾਂ ਦੀ ਕਸਵੱਟੀ ‘ਤੇ ਖਰਾ ਉਤਰੇ ਹਨ। ਇਸ ਫ਼ਿਲਮ ਦਾ ਸੰਗੀਤ ਦਰਸ਼ਕਾਂ ਦੇ ਦਿਲਾਂ ਨੂੰ ਟੁੰਭਦਾ ਹੈ।


ਦੱਸ ਦਈਏ ਕਿ ਸਤਿੰਦਰ ਸਰਤਾਜ ਦੇ ਅਦਿੱਤੀ ਸ਼ਰਮਾ ਦੀ ਮੁੱਖ ਭੂਮਿਕਾ ਵਾਲੀ ਇਸ ਫਿਲਮ ਵਿੱਚ ਸਰਦਾਰ ਸੋਹੀ, ਮਹਾਂਵੀਰ ਭੁੱਲਰ, ਸ਼ਿਵਾਨੀ ਸੈਣੀ, ਵੰਦਨਾ ਸ਼ਰਮਾ, ਬੇਗੋ ਬਲਵਿੰਦਰ, ਵਿਜੇ ਕੁਮਾਰ, ਨਵਦੀਪ ਕਲੇਰ, ਮਨਿੰਦਰ ਵੈਲੀ, ਰਾਜ ਧਾਲੀਵਾਲ, ਉਮੰਗ ਸ਼ਰਮਾ ਨੇ ਅਹਿਮ ਭੂਮਿਕਾ ਨਿਭਾਈ ਹੈ। ਸਰਤਾਜ ਨੇ ਆਪਣੀ ਇਸ ਫਿਲਮ ਜ਼ਰੀਏ ਦੱਸ ਦਿੱਤਾ ਹੈ ਕਿ ਵਿਆਹਾਂ, ਕਾਮੇਡੀ ਅਤੇ ਅਜਿਹੀਆਂ ਹੀ ਫੂਹੜ ਕਿਸਮ ਦੀਆਂ ਫ਼ਿਲਮਾਂ ਤੋਂ ਉਕਤ ਚੁੱਕੇ ਦਰਸ਼ਕਾਂ ਲਈ ਉਹ ਕੁਝ ਅਜਿਹਾ ਲੈ ਕੇ ਆਉਣਗੇ ਕਿ ਦਰਸ਼ਕ ਸਾਰਥਿਕ ਗੀਤਾਂ ਵਾਂਗ ਸਾਰਥਿਕ ਪੰਜਾਬੀ ਫ਼ਿਲਮਾਂ ਨੂੰ ਵੀ ਢੇਰ ਸਾਰਾ ਪਿਆਰ ਦੇਣਗੇ।

Leave a Reply

Your email address will not be published.

ਜਾਣੋ ਕੀ ਹੋਵੇਗਾ ਖਾਸ ‘ਚੱਲ ਮੇਰਾ ਪੁੱਤ 2’ ਵਿੱਚ, 13 ਨੂੰ ਹੋਵੇਗੀ ਰਿਲੀਜ਼

‘ਚੱਲ ਮੇਰਾ ਪੁੱਤ 2’ ਨੇ ਬਣਾਏ ਨਵੇਂ ਰਿਕਾਰਡ, ਪਰਿਵਾਰਾਂ ਵੱਲੋਂ ਬੇਹੱਦ ਪਸੰਦ ਕੀਤੀ ਜਾ ਰਹੀ ਹੈ ਫ਼ਿਲਮ