fbpx

‘ਚੱਲ ਮੇਰਾ ਪੁੱਤ 2’ ਨੇ ਬਣਾਏ ਨਵੇਂ ਰਿਕਾਰਡ, ਪਰਿਵਾਰਾਂ ਵੱਲੋਂ ਬੇਹੱਦ ਪਸੰਦ ਕੀਤੀ ਜਾ ਰਹੀ ਹੈ ਫ਼ਿਲਮ

Posted on March 14th, 2020 in News

ਇਸ ਸ਼ੁੱਕਰਵਾਰ ਰਿਲੀਜ਼ ਹੋਈ ਪੰਜਾਬੀ ਫ਼ਿਲਮ ‘ਚੱਲ ਮੇਰਾ ਪੁੱਤ 2’ ਨੇ ਨਵਾਂ ਇਤਿਹਾਸ ਰਚਿਆ ਹੈ। ਇਹ ਪਹਿਲੀ ਪੰਜਾਬੀ ਫ਼ਿਲਮ ਬਣ ਗਈ ਹੈ ਜਿਸ ਨੂੰ ਨਿਊਜੀਲੈਂਡ ਵਿੱਚ ਸਭ ਤੋਂ ਵੱਡੀ ਅਤੇ ਸ਼ਾਨਦਾਰ ਓਪਨਿੰਗ ਮਿਲੀ ਹੈ। ਇਹੀ ਨਹੀਂ ਇਸ ਫ਼ਿਲਮ ਨੇ ਅਸਟ੍ਰੇਲੀਆ ਵਿੱਚ ਵੀ ਰਿਕਾਰਡ ਤੋੜਦਿਆਂ ਵੱਡੀ ਓਪਨਿੰਗ ਹਾਸਲ ਕੀਤੀ ਹੈ। ਇਹ ਫ਼ਿਲਮ ਇਸ ਸਾਲ ਦੀ ਪਹਿਲੀ ਫ਼ਿਲਮ ਹੈ ਜਿਸ ਨੇ ਅਸਟ੍ਰੇਲੀਆ ‘ਚ ਵੱਡੀ ਗਿਣਤੀ ‘ਚ ਪਰਿਵਾਰਾਂ ਦਾ ਦਿਲ ਜਿੱਤਦਿਆਂ ਇਸ ਸਾਲ ਦੀ ਸਭ ਤੋਂ ਵੱਡੀ ਓਪਨਿੰਗ ਹਾਸਲ ਕੀਤੀ ਹੈ। ਪੰਜਾਬ ਵਿੱਚ ਵੀ ਇਸ ਫ਼ਿਲਮ ਨੂੰ ਮਿਲੇ ਸ਼ਾਨਦਾਰ ਹੁੰਗਾਰੇ ਨੂੰ ਦੇਖਦਿਆਂ ਸਿਨੇਮਾਘਰਾਂ ਵੱਲੋਂ ਇਸ ਦੇ 100 ਸ਼ੋਅ ਹੋਰ ਵਧਾ ਦਿੱਤੇ ਹਨ। ਕਾਬਲੇਗੌਰ ਹੈ ਕਿ ਇਸ ਫਿਲਮ ਨੂੰ ਹਰ ਵਰਗ ਦੇ ਦਰਸ਼ਕਾਂ ਵੱਲੋਂ ਵੱਡਾ ਹੁੰਗਾਰਾ ਦਿੱਤਾ ਜਾ ਰਿਹਾ ਹੈ। ਇਹ ਫਿਲਮ ਨਿਰੋਲ ਰੂਪ ‘ਚ ਪਰਿਵਾਰਕ ਤੇ ਮਨੋਰੰਜਕ ਫ਼ਿਲਮ ਹੈ ਜੋ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰ ਰਹੀ ਹੈ। ਦਰਜਨਾਂ ਪੰਜਾਬੀ ਫ਼ਿਲਮਾਂ ਨਾਲ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਨ ਦੇ ਨਾਲ ਨਾਲ ਪੰਜਾਬੀ ਸਿਨੇਮੇ ਦਾ ਪੱਧਰ ਉੱਚਾ ਚੁੱਕਣ ‘ਚ ਅਹਿਮ ਭੂਮਿਕਾ ਨਿਭਾ ਚੁੱਕੇ ‘ਰਿਦਮ ਬੁਆਏਜ ਇੰਟਰਟੇਨਮੈਂਟ’ ਦੀ ਇਹ ਪਹਿਲੀ ਸੀਕੁਅਲ ਪੰਜਾਬੀ ਫ਼ਿਲਮ ਹੈ।

ਦੱਸ ਦਈਏ ਕਿ ਰਾਕੇਸ਼ ਧਵਨ ਦੀ ਲਿਖੀ ਅਤੇ ਜਨਜੋਤ ਸਿੰਘ ਦੀ ਡਾਇਰੈਕਟ ਕੀਤੀ ‘ਚੱਲ ਮੇਰਾ ਪੁੱਤ’ ਨੂੰ ਦੁਨੀਆ ਭਰ ‘ਚ ਸ਼ਾਨਦਾਰ ਹੁੰਗਾਰਾ ਮਿਲਿਆ ਸੀ। ਭਾਰਤ ਅਤੇ ਪਾਕਿਸਤਾਨ ਦੇ ਸਾਂਝੇ ਕਲਾਕਾਰਾਂ ਵਾਲੀ ਇਸ ਫਿਲਮ ਨੂੰ ਮਿਲੇ ਹੁੰਗਾਰੇ ਤੋਂ ਬਾਅਦ ਹੀ ਇਸ ਦਾ ਸੀਕੁਅਲ ਬਣਾਉਣ ਦਾ ਫ਼ੈਸਲਾ ਲਿਆ ਗਿਆ ਸੀ। ਹੁਣ ਇਸ ਦੇ ਸੀਕੁਅਲ ‘ਚੱਲ ਮੇਰਾ ਪੁੱਤ 2’ ਨੂੰ ਪਹਿਲਾਂ ਨਾਲੋਂ ਵੀ ਸ਼ਾਨਦਾਰ ਹੁੰਗਾਰਾ ਮਿਲਿਆ ਹੈ। ਭਾਰਤ ਅਤੇ ਪਕਿਸਤਾਨ ਦੇ ਨਾਮੀਂ ਸਿਤਾਰਿਆਂ ਵਾਲੀ ਇਹ ਫਿਲਮ ਪਰਦੇਸਾਂ ‘ਚ ਵੱਸਦੇ ਪੰਜਾਬੀਆਂ ਦੀ ਜ਼ਿੰਦਗੀ, ਲੋੜਾਂ ਅਤੇ ਸਮੱਸਿਆਵਾਂ ‘ਤੇ ਅਧਾਰਿਤ ਹੈ ਜੋ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਨ ਦਾ ਦਮ ਰੱਖਦੀ ਹੈ। ਇਹ ਫਿਲਮ ਨਿਰੋਲ ਰੂਪ ‘ਚ ਪਰਿਵਾਰਾਂ ਨੂੰ ਧਿਆਨ ‘ਚ ਰੱਖਕੇ ਹੀ ਬਣਾਈ ਗਈ ਹੈ, ਜਿਸ ਨੂੰ ਪਰਿਵਾਰਾਂ ਵੱਲੋਂ ਸ਼ਾਨਦਾਰ ਹੁੰਗਾਰਾ ਵੀ ਦਿੱਤਾ ਜਾ ਰਿਹਾ ਹੈ।

Comments & Feedback