in

ਦਿੱਲੀ ’ਚ ਹਨੀ ਸਿੰਘ ਨਾਲ ਚੱਲਦੇ ਸ਼ੋਅ ’ਚ ਹੱਥੋਪਾਈ, ਐੱਫ. ਆਈ. ਆਰ. ਦਰਜ

ਚੰਡੀਗੜ੍ਹ : ਸਾਊਥ ਦਿੱਲੀ ਦੇ ਇਕ ਕਲੱਬ ’ਚ ਸ਼ੋਅ ਕਰਨ ਆਏ ਯੋ ਯੋ ਹਨੀ ਸਿੰਘ ਨਾਲ ਬਦਸਲੂਕੀ ਤੇ ਹੱਥੋਪਾਈ ਕੀਤੀ ਗਈ ਹੈ। 27 ਮਾਰਚ ਨੂੰ ਸਾਊਥ ਦਿੱਲੀ ਦੇ ਇਕ ਕਲੱਬ ’ਚ ਹਨੀ ਸਿੰਘ ਨਾਲ ਕੁੱਟਮਾਰ ਕੀਤੇ ਜਾਣ ਤੋਂ ਬਾਅਦ ਚਾਰ ਤੋਂ ਪੰਜ ਅਣਪਛਾਤੇ ਲੋਕਾਂ ਦੇ ਇਕ ਗਰੁੱਪ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਸੀ।

ਇਸ ਸ਼ਿਕਾਇਤ ਦੇ ਆਧਾਰ ’ਤੇ ਦਿੱਲੀ ਪੁਲਸ ਨੇ ਹੁਣ ਐੱਫ. ਆਈ. ਆਰ. ਦਰਜ ਕਰ ਲਈ ਹੈ। ਖ਼ਬਰਾਂ ਮੁਤਾਬਕ ਦਿੱਲੀ ਪੁਲਸ ਨੇ ਯੋ ਯੋ ਹਨੀ ਸਿੰਘ ਤੇ ਉਸ ਦੇ ਵਕੀਲ ਈਸ਼ਾਨ ਮੁਖਰਜੀ ਦੀ 28 ਮਾਰਚ ਨੂੰ ਦਿੱਤੀ ਸ਼ਿਕਾਇਤ ਤੋਂ ਬਾਅਦ ਐੱਫ. ਆਈ. ਆਰ. ਦਰਜ ਕੀਤੀ ਗਈ।

ਪੁਲਸ ਨੇ ਦੱਸਿਆ ਕਿ ਘਟਨਾ 27 ਮਾਰਚ ਨੂੰ ਸਾਊਥ ਐਕਸਟੈਂਸ਼ਨ 2 ਦੇ ਸਕੋਲ ਕਲੱਬ ’ਚ ਵਾਪਰੀ। ਯੋ ਯੋ ਹਨੀ ਸਿੰਘ 26 ਤੇ 27 ਮਾਰਚ ਦੀ ਦਰਮਿਆਨੀ ਰਾਤ ਨੂੰ ਕਲੱਬ ’ਚ ਪੇਸ਼ਕਾਰੀ ਦੇਣ ਆਏ ਸਨ।

ਉਦੋਂ 27 ਮਾਰਚ ਦੀ ਰਾਤ ਨੂੰ ਸ਼ੋਅ ਦੌਰਾਨ ਚਾਰ-ਪੰਜ ਲੋਕਾਂ ਦਾ ਇਕ ਗਰੁੱਪ ਜ਼ਬਰਦਸਤੀ ਸਟੇਜ ’ਤੇ ਚੜ੍ਹ ਗਿਆ ਤੇ ਕਲਾਕਾਰਾਂ ਨਾਲ ਧੱਕਾ-ਮੁੱਕੀ ਸ਼ੁਰੂ ਕਰ ਦਿੱਤੀ।

ਹਨੀ ਸਿੰਘ ਨੂੰ ਇਸ ਤੋਂ ਬਾਅਦ ਧਮਕਾਇਆ ਗਿਆ, ਜਿਸ ਦੇ ਚਲਦਿਆਂ ਉਸ ਨੂੰ ਵਿਚਾਲੇ ਹੀ ਸ਼ੋਅ ਬੰਦ ਕਰਨਾ ਪਿਆ। ਪੁਲਸ ਨੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।

Leave a Reply

Your email address will not be published. Required fields are marked *

ਜਾਨੀ ਨੇ ਪਤਨੀ ਦੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

ਸਿਨੇਮਾਘਰਾਂ ਦਾ ਸ਼ਿੰਗਾਰ ਬਣੀ ਤਰਸੇਮ ਜੱਸੜ ਤੇ ਵਾਮਿਕਾ ਗੱਬੀ ਦੀ ਫ਼ਿਲਮ ‘ਗਲਵੱਕੜੀ’