ਪੰਜਾਬੀ ਗਾਇਕਾ ਨਿਮਰਤ ਖ਼ਹਿਰਾ ਵੀ ਗਾਇਕੀ ਤੋਂ ਅਦਾਕਾਰੀ ਵੱਲ ਆ ਗਈ ਹੈ। ਨਿਮਰਤ ਅੱਜ ਕੱਲ• ਆਪਣੀ ਪਹਿਲੀ ਪੰਜਾਬੀ ਫ਼ਿਲਮ ‘ਲਾਹੌਰੀਏ’ ਦੀ ਸ਼ੂਟਿੰਗ ‘ਚ ਰੁੱਝੀ ਹੋਈ ਹੈ। ਨਿਰਦੇਸ਼ਕ ਅੰਬਰਦੀਪ ਸਿੰਘ ਦੀ ਇਸ ਫ਼ਿਲਮ ‘ਚ ਨਿਮਰਤ ਪੰਜਾਬੀ ਗਾਇਕ ਤੇ ਅਦਾਕਾਰ ਯੁਵਰਾਜ ਹੰਸ ਨਾਲ ਨਜ਼ਰ ਆਵੇਗੀ। ਫ਼ਿਲਮ ‘ਚ ਉਹ ਅਸਲ ਪੰਜਾਬਣ ਲੁੱਕ ‘ਚ ਨਜ਼ਰ ਆਵੇਗੀ। ਇਹ ਫ਼ਿਲਮ ਦੋ ਸਮਿਆਂ ਯਾਨੀਕਿ ਅੱਜ ਤੇ ਪੁਰਾਤਨ ਦੌਰ ‘ਚੋਂ ਲੰਘਦੀ ਹੈ। ਇਸ ਫ਼ਿਲਮ ਦਾ ਹੀਰੋ ਅਮਰਿੰਦਰ ਗਿੱਲ ਹੈ। ਜਦਕਿ ਯੁਵਰਾਜ ਇਕ ਮੱਹਤਵਪੂਰਨ ਕਿਰਦਾਰ ਅਦਾ ਕਰ ਰਿਹਾ ਹੈ। ਯੁਵਰਾਜ ਨਾਲ ਨਿਮਰਤ ਦਾ ਕਿਰਦਾਰ ਵੀ ਕਾਫੀ ਅਹਿਮ ਹੈ। ਉਸ ਦੇ ਕਿਰਦਾਰ ਦਾ ਨਾਂ ਹਰਲੀਨ ਕੌਰ ਹੈ। ਨਿਮਰਤ ਨੂੰ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਫ਼ਿਲਮਾਂ ਦੀ ਆਫ਼ਰ ਆ ਰਹੀ ਸੀ, ਪਰ ਉਹ ਕਾਹਲ ਨਾਲੋਂ ਧੀਰਜ ਤੇ ਸਿਆਣਪ ਤੋਂ ਕੰਮ ਲੈ ਰਹੀ ਸੀ। ਉਸ ਨੇ ਵੱਡਾ ਬੈਨਰ, ਵੱਡੇ ਸਟਾਰ ਤੇ ਵਧੀਆ ਕਹਾਣੀ ਤੇ ਕਿਰਦਾਰ ਨੂੰ ਮੱਦੇਨਜ਼ਰ ਰੱਖਦਿਆਂ ਹੀ ‘ਲਾਹੌਰੀਏ’ ਦਾ ਹਿੱਸਾ ਬਣਨ ਦਾ ਫ਼ੈਸਲਾ ਲਿਆ ਹੈ। ਦੱਸ ਦਈਏ ਕਿ ਨਿਮਰਤ ਖ਼ਹਿਰਾ ਦੀ ਸਮਕਾਲੀ ਗਾਇਕ ਸੁਨੰਦਾ ਸ਼ਰਮਾ ਵੀ ਛੇਤੀ ਹੀ ਫ਼ਿਲਮ ‘ਚ ਨਜ਼ਰ ਆਵੇਗੀ। ਉਸ ਨੇ ਵੀ ਸਿੱਪੀ ਗਿੱਲ ਨਾਲ ਪੰਜਾਬੀ ਫ਼ਿਲਮ ‘ਗਦਰੀ ਯੋਧੇ’ ਵਿੱਚ ਬਤੌਰ ਹੀਰੋਇਨ ਕੰਮ ਕੀਤਾ ਹੈ। ਇਹ ਫ਼ਿਲਮ ਫ਼ਿਲਹਾਲ ਪਿਛਲੇ ਕੁਝ ਮਹੀਨਿਆਂ ਤੋਂ ਰੁਕੀ ਹੋਈ ਹੈ। ਯਾਦ ਰਹੇ ਕਿ ਗਾਇਕੀ ਤੋਂ ਫ਼ਿਲਮਾਂ ਵੱਲ ਆਈਆਂ ਇਹ ਪਹਿਲੀਆਂ ਗਾਇਕਾਵਾਂ ਨਹੀਂ ਹਨ, ਇਸ ਤੋਂ ਪਹਿਲਾਂ ਮਿਸ ਪੂਜਾ ਤੇ ਸਤਵਿੰਦਰ ਬਿੱਟੀ ਵੀ ਫ਼ਿਲਮ ਇੰਡਸਟਰੀ ‘ਚ ਕਿਸਮਤ ਅਜ਼ਮਾ ਚੁੱਕੀਆਂ ਹਨ। ਪਰ ਦੋਵਾਂ ਨੂੰ ਫ਼ਿਲਮ ਇੰਡਸਟਰੀ ਰਾਸ ਨਹੀਂ ਆਈ। ਆਸ ਕਰਦੇ ਹਾਂ ਕਿ ਇਸ ਖੂਬਸੂਰਤ ਮੁਟਿਆਰ, ਸੂਝਵਾਨ ਗਾਇਕਾ ਨਿਮਰਤ ਖ਼ਹਿਰਾ ਨੂੰ ਦਰਸ਼ਕ ਇਕ ਅਦਾਕਾਰ ਵਜੋਂ ਵੀ ਓਨਾ ਹੀ ਪਿਆਰ ਦੇਣਾ, ਜਿਨ•ਾਂ ਉਸ ਦੀ ਗਾਇਕੀ ਨੂੰ ਦਿੰਦੇ ਹਨ। Fivewood


