in

ਨੈਸ਼ਨਲ ਮੀਡੀਆ ‘ਚ ਛਾਇਆ ਪੰਜਾਬ ਦਾ ਦਮਨਪ੍ਰੀਤ ਸਿੰਘ

ਲਾਈਫ਼ ਓ ਕੇ ‘ਤੇ 20 ਮਾਰਚ ਤੋਂ ਨਵਾਂ ਸੀਰੀਅਲ ‘ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ’ ਸ਼ੁਰੂ ਹੋ ਰਿਹਾ ਹੈ। ਇਸ ਸੀਰੀਅਲ ‘ਚ ਮਹਾਰਾਜਾ ਰਣਜੀਤ ਸਿੰਘ ਦੇ ਬਚਪਨ ਦੀ ਭੂਮਿਕਾ ਦਮਨ ਨਿਭਾ ਰਿਹਾ ਹੈ। ਹਮੇਸ਼ਾ ਚੁੱਪ ਜਿਹਾ ਰਹਿਣ ਵਾਲਾ ਇਹ ਬੱਚਾ ਕਮਾਲ ਦਾ ਅਦਾਕਾਰ ਹੈ। ਸ਼ਾਇਦ ਤੁਸੀਂ ਉਸ ਨੂੰ ਪੰਜਾਬੀ ਫ਼ਿਲਮ ‘ਓ ਮਾਈ ਪਿਓ’ ਅਤੇ ‘ਸਰਦਾਰ ਜੀ’ ਵਿੱਚ ਛੋਟੀ ਜਿਹੀ ਭੂਮਿਕਾ ‘ਚ ਦੇਖਿਆ ਹੋਵੇਗਾ। ਮਰਹੂਮ ਨਿਰਦੇਸ਼ਕ ਗੁਰਚਰਨ ਵਿਰਕ ਦੀ ਫ਼ਿਲਮ ‘ਤੂਫ਼ਾਨ ਸਿੰਘ’ ਵਿੱਚ ਦਮਨ ਦਾ ਬਹੁਤ ਵੱਡਾ ਕਿਰਦਾਰ ਸੀ, ਪਰ ਇਹ ਫ਼ਿਲਮ ਫ਼ਿਲਹਾਲ ਡੱਬੇ ‘ਚ ਹੈ। ‘ਸਰਦਾਰ ਜੀ’ ਵਿੱਚ ਦਮਨ ਦਾ ਬਹੁਤ ਵਧੀਆ ਕਿਰਦਾਰ ਸੀ, ਪਰ ਜਦੋਂ ਫ਼ਿਲਮ ਆਈ ਤਾਂ ਉਸਦੇ ਕਿਰਦਾਰ ਦਾ ਜ਼ਿਆਦਾ ਹਿੱਸਾ ਕੱਟਿਆ ਹੋਇਆ ਸੀ, ਇਸ ਗੱਲ ਨੇ ਉਸ ਨੂੰ ਨਿਰਾਸ਼ ਕਰ ਦਿੱਤਾ ਸੀ, ਪਰ ਉਹ ਡੋਲਿਆ ਨਹੀਂ ਬਲਕਿ ਛੋਟੇ ਕਿਰਦਾਰ ਦੇ ਚੱਕਰ ‘ਚ ਫ਼ਸਣ ਦੀ ਜਗ•ਾ ਕਿਸੇ ਦਮਦਾਰ ਕਿਰਦਾਰ ਦਾ ਇਤਜ਼ਾਰ ਕਰਨ ਲੱਗਾ। ਕਪਿਲ ਸ਼ਰਮਾ ਦੀ ਬਤੌਰ ਪ੍ਰੋਡਿਊਸਰ ਪਹਿਲੀ ਫ਼ਿਲਮ ‘ਚ ਵੀ ਦਮਨ ਅਹਿਮ ਭੂਮਿਕਾ ‘ਚ ਨਜ਼ਰ ਆਵੇਗਾ, ਪਰ ਅੱਜ ਕੱਲ• ਉਹ ਆਪਣੇ ਇਸ ਟੀਵੀ ਸੀਰੀਅਲ ਨੂੰ ਲੈ ਕੇ ਨੈਸ਼ਨਲ ਮੀਡੀਆ ‘ਚ ਛਾਇਆ ਹੋਇਆ ਹੈ। ਅਕਸਰ ਆਖਿਆ ਜਾਂਦਾ  ਹੈ ਕਿ ਕਿਸੇ ਵਿਅਕਤੀ ਦੀ ਸਫ਼ਲਤਾ ਪਿੱਛੇ ਕਿਸੇ ਔਰਤ ਦਾ ਹੱਥ ਹੁੰਦਾ ਹੈ। ਇਸ ਬੱਚੇ ਦੀ ਸਫ਼ਲਤਾ ਪਿੱਛੇ ਵੀ ਇਕ ਔਰਤ ਦਾ ਹੀ ਹੱਥ ਹੈ, ਇਹ ਔਰਤ ਉਸ ਦੀ ਮਾਂ ਹੈ। ਦਮਨ ਦੀ ਮਦਰ ਦਲਜੀਤ ਜੀ ਨੇ ਦਮਨ ਦੀ ਸਫ਼ਲਤਾ ਪਿੱਛੇ ਅਹਿਮ ਭੂਮਿਕਾ ਅਦਾ ਕੀਤੀ ਹੈ। ਉਹ ਦਮਨ ਦੀ ਡਰਾਈਵਰ, ਮੈਨੇਜਰ ਅਤੇ ਮਾਂ ਦੀ ਭੂਮਿਕਾ ਵੀ ਨਿਭਾ ਰਹੀ ਹੈ। ਇਸ ਗੱਲ ਦੀ ਖੁਸ਼ੀ ਹੈ ਕਿ ਇਹ ਬੱਚਾ ਛੋਟੀ ਉਮਰ ‘ਚ ਵੱਡੀਆਂ ਮੱਲਾਂ ਮਾਰ ਹੈ। ਆਸ ਹੈ ਕਿ ਉਹ ਭਵਿੱਖ ‘ਚ ਵੱਡਾ ਸਿਤਾਰਾ ਬਣ ਉੱਭਰੇਗਾ।

Leave a Reply

Your email address will not be published. Required fields are marked *

‘ਜਿੰਦੂਆ’ ਤੋਂ ਸ਼ੁਰੂ ਹੋ ਰਹੀ ਹੈ ਕਾਮੇਡੀਅਨ ਰਾਜੀਵ ਠਾਕੁਰ ਦੀ ਫ਼ਿਲਮੀ ਪਾਰੀ

31 ਮਾਰਚ ਨੂੰ ਚੱਲੇਗਾ ‘ਰੱਬ ਦਾ ਰੇਡੀਓ’