ਪੰਜਾਬੀ ਸੰਗੀਤ ਜਗਤ ‘ਚ ਤੇਜੀ ਨਾਲ ਉੱਭਰ ਕੇ ਸਾਹਮਣੇ ਆਈ ਸੁਨੰਦਾ ਸ਼ਰਮਾ ਦੇ ਚੱਲਦੇ ਸ਼ੋਅ ਦੌਰਾਨ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਪੱਥਰ ਮਾਰਨ ਦੀ ਘਟਨਾ ਬੇਹੱਦ ਸ਼ਰਮਨਾਕ ਹੈ। ਬੇਸ਼ੱਕ ਇਸ ਘਟਨਾ ‘ਚ ਸੁਨੰਦਾ ਸ਼ਰਮਾ ਦੇ ਬਹੁਤੀ ਸੱਟ ਨਹੀਂ ਲੱਗੀ, ਪਰ ਇਸ ਘਟਨਾ ਨੇ ਸੁਨੰਦਾ ਸਮੇਤ ਪੰਜਾਬੀ ਗਾਇਕਾਂ ਦੇ ਦਿਲ ‘ਤੇ ਸੱਟ ਜ਼ਰੂਰ ਲਾਈ ਹੈ। ਦੱਸ ਦਈਏ ਕਿ ਲੰਘੇ ਦਿਨੀਂ ਹੁਸ਼ਿਆਰਪੁਰ ‘ਚ ਹੋਏ ਵਿਸਾਖੀ ਸੱਭਿਆਚਾਰਕ ਮੇਲੇ ਦੌਰਾਨ ਸਟੇਜ ‘ਤੇ ਗਾ ਰਹੀ ਸੁਨੰਦਾ ‘ਤੇ ਦੂਰ ਤੋਂ ਕਿਸੇ ਵਿਅਕਤੀ ਨੇ ਪੱਥਰ ਵਗ•ਾ ਮਾਰਿਆ। ਇਹ ਪੱਥਰ ਉਸ ਦੇ ਮੱਥੇ ‘ਤੇ ਲੱਗਿਆ। ਪੱਥਰ ਵਜਦਿਆਂ ਹੀ ਉਹ ਸਟੇਜ ਦੇ ਪਿੱਛੇ ਚਲੀ ਗਈ ਤੇ ਪ੍ਰੋਗਰਾਮ ਤੁਰੰਤ ਬੰਦ ਕਰ ਦਿੱਤਾ ਗਿਆ। ਇਸ ਪੂਰੀ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ। ਪੱਥਰ ਸੁੱਟਣ ਵਾਲਾ ਇਹ ਵਿਅਕਤੀ ਕੌਣ ਸੀ ਅਤੇ ਉਸ ਦੀ ਅਜਿਹਾ ਕਰਨ ਪਿੱਛੇ ਕੀ ਮਨਸ਼ਾ ਸੀ। ਇਸ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ ਹੈ। ਪਰ ਇਸ ਤਰ•ਾਂ ਕਿਸੇ ਗਾਇਕ ‘ਤੇ ਹਮਲਾ ਕਰਨਾ ਬੇਹੱਦ ਨਿੰਦਣਯੋਗ ਵਰਤਾਰਾ ਹੈ। ਕੋਈ ਵੀ ਗਾਇਕ ਸਿਰਫ ਲੋਕਾਂ ਦੀ ਪਸੰਦ ਸਦਕਾ ਹੀ ਗਾਇਕ ਬਣਦਾ ਹੈ। ਜ਼ਰੂਰੀ ਨਹੀਂ ਕਿ ਹਰ ਗਾÎਇਕ, ਹਰ ਸਰੋਤੇ ਦੀ ਪਸੰਦ ‘ਤੇ ਖਰਾ ਉਤਰੇ। ਇਹ ਵੀ ਨਹੀਂ ਕਿ ਕਿਸੇ ਵੀ ਸਰੋਤੇ ਕੋਲ ਆਪਣੇ ਚਹੇਤੇ ਗਾਇਕ ਬਾਰੇ ਆਪਣੀ ਨਿੱਜੀ ਰਾਇ ਜਾਂ ਪ੍ਰਤੀਕਿਰਿਆ ਸਾਂਝੀ ਕਰਨ ਦਾ ਅਧਿਕਾਰ ਨਹੀਂ ਹੈ। ਪਰ ਇਸ ਤਰ•ਾ ਚੱਲਦੇ ਸ਼ੋਅ ‘ਚ ਕਿਸੇ ‘ਤੇ ਹਮਲਾ ਕਰਨਾ ਸ਼ੋਭਾ ਨਹੀਂ ਦਿੰਦਾ। ‘ਫ਼ਾਈਵਵੁੱਡ’ ਇਸ ਘਟਨਾ ਦੀ ਸਖ਼ਤ ਸ਼ਬਦਾਂ ‘ਚ ਨਿੰਦਿਆ ਕਰਦਾ ਹੈ।