ਪੰਜਾਬੀ ਗਾਇਕ ਬੱਬੂ ਮਾਨ ਦਾ ਕਹਿਣਾ ਹੈ ਕਿ ਪਾਇਰੇਸੀ ਚਾਹੇ ਬੰਦ ਹੋਵੇ ਨਾ ਹੋਵੇ ਪਰ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਜ਼ਰੂਰ ਮੁਆਫ਼ ਹੋਣਾ ਚਾਹੀਦਾ ਹੈ। ਮਾਨ ਮੁਤਾਬਕ ਗਾਇਕ ਤਾਂ ਪ੍ਰੋਗਰਾਮ ਲਗਾ ਕੇ ਚੰਗੀ ਰੋਜ਼ੀ ਰੋਟੀ ਕਮਾਈ ਜਾਂਦੇ ਹਨ, ਪਰ ਕਿਸਾਨ ਵਿਚਾਰੇ ਕਰਜ਼ੇ ਦੇ ਬੋਝ ਥੱਲੇ ਧੱਬੇ ਪਏ ਹਨ। ਇਸ ਲਈ ਸਰਕਾਰਾਂ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ।